Breaking News
Home / ਕੈਨੇਡਾ / ਬਰੈਂਪਟਨ ਐਕਸ਼ਨ ਕਮੇਟੀ ਵਲੋਂ ਕਰਵਾਈ ਗਈ ਪਿਕਨਿਕ ਨੂੰ ਵਲੰਟੀਅਰਾਂ ਵਲੋਂ ਭਰਵਾਂ ਹੁੰਗਾਰਾ

ਬਰੈਂਪਟਨ ਐਕਸ਼ਨ ਕਮੇਟੀ ਵਲੋਂ ਕਰਵਾਈ ਗਈ ਪਿਕਨਿਕ ਨੂੰ ਵਲੰਟੀਅਰਾਂ ਵਲੋਂ ਭਰਵਾਂ ਹੁੰਗਾਰਾ

ਬਰੈਂਪਟਨ : ਬਰੈਂਪਟਨ ਐਕਸ਼ਨ ਕਮੇਟੀ ਵਲੋਂ 9 ਸਤੰਬਰ ਦਿਨ ਐਤਵਾਰ ਨੂੰ ਐਲਡਰੈਡੋ ਪਾਰਕ ‘ਚ ਕਰਵਾਈ ਗਈ ਪਿਕਨਿਕ ਨੂੰ ਮੈਂਬਰਾਂ, ਵਲੰਟੀਅਰਜ਼ ਤੇ ਕਮਿਊਨਿਟੀ ਐਕਟੇਵਿਸਟਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਹ ਇੱਕ ਨਿਵੇਕਲੀ ਕਿਸਮ ਦੀ ਪਿਕਨਿਕ ਹੈ ਜੋ ਲੋਕਾਂ ਨੂੰ ਵਰਕਰਾਂ ਦੇ ਮਸਲਿਆਂ ਬਾਰੇ ਚੇਤੰਨ ਕਰਨ ਲਈ ਕੀਤੀ ਜਾਂਦੀ ਹੈ। ਇਸ ਮੌਕੇ ‘ਤੇ ਐਕਸ਼ਨ ਕਮੇਟੀ ਦੀ ਆਰਗੇਨਾਈਜ਼ਰ ਨਵੀ ਔਜਲਾ ਤੇ ਸਿਮਰਨ ਨੇ ਪਿਛਲੇ ਸਾਲਾਂ ‘ਚ ਵਰਕਰਾਂ ਵਲੋਂ ਲੰਮਾ ਸੰਘਰਸ਼ ਕਰ ਕੇ ਜਿੱਤੇ ਹੋਏ ਹੱਕਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ। ਵਰਕਰਾਂ ਦੇ ਮਸਲਿਆਂ ਨਾਲ ਸਬੰਧਤ ਸਵਾਲ ਵੀ ਪੁੱਛੇ ਗਏ- ਠੀਕ ਉੱਤਰ ਦੇਣ ਵਾਲਿਆਂ ਲਈ ਕੁਝ ਇਨਾਮ ਵੀ ਕੱਢੇ ਗਏ। ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਉਹ ਪੀ ਸੀ ਪਾਰਟੀ ਦੇ ਐਮ ਪੀ ਪੀਜ਼ ਨੂੰ ਫੋਨ ਕਰ ਕੇ ਕਹਿਣ ਕੇ ਡੱਗ ਫੋਰਡ ਦੀ ਸਰਕਾਰ ਮਿਨੀਮਮ ਵੇਜ 15ਡਾਲਰ ਕੀਤੇ ਜਾਣ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੇ। ਇਸ ਮੌਕੇ ‘ਤੇ ਚੇਤਨਾ ਕਲਚਰਲ ਸੈਂਟਰ ਦੀ ਟੀਮ ਵਲੋਂ ਇੰਟਰਨੈਸਨਲ ਸਟੂਡੈਂਟਸ ਨਾਲ ਸਬੰਧਤ ਇਕ ਨੁੱਕੜ ਨਾਟਕ ‘ਨਵੇਂ ਰਾਹਾਂ ਤੇ ਨਵੀਂ ਉਡਾਨ’ ਵੀ ਕਲਾਕਾਰ ਸਨੀ ਸ਼ਿਵਰਾਜ, ਨਵੀ ਔਜਲਾ, ਧਰਮਪਾਲ ਸ਼ੇਰਗਿੱਲ, ਗੁਰਜੰਟ ਔਜਲਾ, ਸੁਖਜੀਤ ਸਿੰਘ, ਵਿਕਰਮਜੀਤ ਰੱਖੜਾ, ਨਿਰਮਲ ਸਿੱਧੂ, ਸ਼ਰਨਜੀਤ ਔਜਲਾ ਤੇ ਨਾਹਰ ਸਿੰਘ ਔਜਲਾ ਵਲੋਂ ਪੇਸ਼ ਕੀਤਾ ਗਿਆ ਜਿਸ ਨੂੰ ਸਾਰਿਆਂ ਵਲੋਂ ਕਾਫੀ ਸਲਾਹਿਆ ਗਿਆ। ਇਸ ਨਾਟਕ ਦੇ ਸਬੰਧ ‘ਚ ਡਾ ਸੁਖਦੇਵ ਸਿੰਘ ਝੰਡ, ਜਰਨੈਲ ਸਿੰਘ ਅਚਰਵਾਲ, ਧਰਮਪਾਲ ਸ਼ੇਰਗਿੱਲ, ਹਰਬੰਸ ਸਿੰਘ, ਇਕਬਾਲ ਸਿੰਘ ਤੇ ਸੁੰਦਰਪਾਲ ਰਾਜਾਸਾਂਸੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਕਮਿਉਨਟੀ ਦੇ ਇਸ ਭਖਵੇਂ ਮੁੱਦੇ ‘ਤੇ ਖੇਡੇ ਗਏ ਇਸ ਨਾਟਕ ਦੀ ਸਲਾਘਾ ਵੀ ਕੀਤੀ। ਔਜਲਾ ਬ੍ਰਦਰਜ਼ ਤੇ ਰਿੰਪੀ ਨੇ ਇਸ ਮੌਕੇ ‘ਤੇ ਪ੍ਰੋਗਰਾਮ ਦੇ ਅਨੁਕੂਲ ਹੀ ਪਰਿਵਾਰਕ ਗੀਤ ਸੁਣਾਏ ਜਿੰਨਾਂ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸ ਪ੍ਰੋਗਰਾਮ ‘ਚ ਖਾਣੇ ਦਾ ਪ੍ਰਬੰਧ ਵਲੰਟੀਅਰ ਆਪਣੇ ਘਰਾਂ ਚੋਂ ਹੀ ਕਰ ਕੇ ਲਿਆਏ ਸਨ ਜਿਸ ਨੂੰ ਲੋਕਾਂ ਨੇ ਖੂਬ ਸਲਾਹਿਆ। ਚੈਨਲ ਵਾਏ, ਜ਼ੀ ਟੀ: ਵੀ, ਸਿੱਖ ਸਪੋਕਸਮੈਨ, ਸਰੋਕਾਰਾਂ ਦੀ ਅਵਾਜ਼ ਦੇ ਪ੍ਰਬੰਧਕਾਂ ਨੇ ਵੀ ਹਾਜ਼ਰੀ ਲਵਾਈ। ਮੌਸਮ ਬਹੁਤ ਜਿਆਦਾ ਠੰਡਾ ਹੋ ਜਾਣ ਕਾਰਨ ਖੇਡਾਂ ਨਹੀਂ ਕਰਵਾਈਆ ਜਾ ਸਕੀਆਂ। ਕਿੰਗ ਰੀਐਲਿਟੀ ਦੇ ਮਾਲਕ ਸਾਬ ਸਹੋਤਾ, ਕੈਲੀ ਲਾਅ ਆਫਿਸ ਦੇ ਸਿੰਦਰ ਕੈਲੀ, ਸੁੰਦਰਪਾਲ ਰਾਜਾਸਾਂਸੀ ਤੇ ਕਈ ਹੋਰ ਦੋਸਤਾਂ ਵਲੋਂ ਵਿੱਤੀ ਸਹਾਇਤਾ ਦੇ ਕੇ ਪ੍ਰੋਗਰਾਮ ਦੀ ਮਦਤ ਕੀਤੀ ਗਈ। ਐਕਸ਼ਨ ਸੈਂਟਰ ਦੇ ਮੈਂਬਰਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਿਹੜੇ 15 ਡਾਲਰ ਮਿਨੀਮਮ ਵੇਜ ਦੀ ਸਪੋਰਟ ਕਰਦੇ ਹਨ ਉਹ 15 ਸਤੰਬਰ ਨੂੰ ਐਮ ਪੀ ਪੀਜ਼ ਦੇ ਦਫਤਰਾਂ ਲਾਗੇ ਕੀਤੀ ਜਾਣ ਵਾਲੀ ਪਟੀਸ਼ਨ ਕੰਪੈਨ ‘ਚ ਜ਼ਰੂਰ ਹਿੱਸਾ ਲੈਣ। ਇਸ ਕੰਪੈਨ ਸਮੇਂ ਲੋਕਾਂ ਤੋਂ ਸਾਈਨ ਕਰਵਾਏ ਜਾਣਗੇ। ਅੰਤ ‘ਚ ਆਰਗੇਨਾਈਜਰਜ਼ ਵਲੋਂ ਸਮੁੱਚੇ ਹੀ ਮੀਡੀਏ ਦੇ ਭਰਵੇਂ ਸਹਿਯੋਗ ਦਾ ਤੇ ਸਾਰੇ ਹੀ ਕਮਿਊਨਿਟੀ ਐਕਟੇਵਿਸਟਾਂ ਦਾ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ ਗਿਆ। ਵਰਕਰਾਂ ਦੇ ਕਿਸੇ ਮਸਲੇ ਬਾਰੇ ਜਾਂ ਵਲੰਟੀਅਰ ਕੰਮ ਬਾਰੇ ਜਾਣਕਾਰੀ ਲੈਣ ਲਈ ਨਵੀ ਔਜਲਾ ਨੂੰ 416-837-3871 ‘ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …