6.5 C
Toronto
Friday, April 3, 2026
spot_img
Homeਕੈਨੇਡਾਡਾ.ਅਮਰਜੀਤ ਸਿੰਘ ਦੀ ਪੁਸਤਕ 'ਹਨੇਰਾ ਸਵੇਰਾ' ਉਤੇ ਚਰਚਾ 23 ਜੁਲਾਈ ਨੂੰ ਹੋਵੇਗੀ

ਡਾ.ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਉਤੇ ਚਰਚਾ 23 ਜੁਲਾਈ ਨੂੰ ਹੋਵੇਗੀ

ਬਰੈਂਪਟਨ/ਡਾ.ਝੰਡ  : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਹਰ ਮਹੀਨੇ ਕਰਵਾਏ ਜਾਂਦੇ ਸਮਾਗ਼ਮਾਂ ਵਿਚ ਕਵੀ ਦਰਬਾਰ ਤੋਂ ਇਲਾਵਾ ਹਰ ਵਾਰ ਕੁਝ ਨਵਾਂ ਤੇ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਵਾਰ ਇਸ ਮਾਸਿਕ ਸਮਾਗ਼ਮ ਵਿੱਚ ਡਾ. ਅਮਰਜੀਤ ਸਿੰਘ ਦੀ ਪੁਸਤਕ ‘ਹਨੇਰਾ ਸਵੇਰਾ’ ਉੱਪਰ ਸਭਾ ਦੇ ਸਰਗ਼ਰਮ ਮੈਂਬਰ ਕੁਲਜੀਤ ਮਾਨ ਵੱਲੋਂ ਵਿਸਤ੍ਰਿਤ ਪਰਚਾ ਪੜ੍ਹਿਆ ਜਾਏਗਾ। ਉਪਰੰਤ, ਇਸ ਦੇ ਬਾਰੇ ਹੋਣ ਵਾਲੀ ਵਿਚਾਰ-ਚਰਚਾ ਵਿੱਚ ਬਲਰਾਜ ਚੀਮਾ, ਸੁਰਜੀਤ ਕੌਰ, ਡਾ. ਸੁਖਦੇਵ ਸਿੰਘ ਝੰਡ ਤੇ ਹੋਰ ਭਾਗ ਲੈਣਗੇ। ਕਵੀ-ਦਰਬਾਰ ਵੀ ਹੋਵੇਗਾ ਜਿਸ ਵਿੱਚ ਕਵੀ ਸੱਜਣ ਆਪਣੀਆਂ ਕਵਿਤਾਵਾਂ ਤੇ ਗੀਤ ਪੇਸ਼ ਕਰਨਗੇ। ਇਹ ਸਮਾਗ਼ਮ 23 ਜੁਲਾਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ 180 ਸੈਂਡਲਵੁੱਡ ਪਾਰਕਵੇਅ (ਈਸਟ) 1-ਏ ਸਥਿਤ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਵਿਖੇ ਹੋਵੇਗਾ। ਸਾਹਿਤਕਾਰਾਂ ਤੇ ਸਾਹਿਤ-ਪ੍ਰੇਮੀਆਂ ਨੂੰ ਸਮੇਂ ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 647-567-9128, 905-497-1216 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS