ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰਿਆਣਾ ਨਾਈਟ 5 ਨਵੰਬਰ ਨੂੰ ਚਾਂਦਨੀ ਬੈਂਕੁਇਟ ਹਾਲ ਵਿਚ ਸ਼ਾਮ ਨੂੰ 6.00 ਵਜੇ ਤੋਂ ਲੈ ਕੇ ਰਾਤ 11.00 ਵਜੇ ਤੱਕ ਮਨਾਈ ਜਾਵੇਗੀ।
ਹਰਿਆਣਾ ਕਲਚਰਲ ਅਤੇ ਸਪੋਰਟਸ ਕਲੱਬ ਦੇ ਸੁਭਾਸ਼ ਪੂਨੀਆ ਨੇ ਦੱਸਿਆ ਕਿ ਹਰਿਆਣਾ ਦੇ ਸਭਿਆਚਾਰ ਨੂੰ ਪ੍ਰਗਟਾਉਂਦੇ ਵੱਖੋ ਵੱਖ ਈਵੈਂਟ ਪੇਸ਼ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਪਹਿਲੀ ਨਵੰਬਰ 1966 ਨੂੰ ਹਰਿਆਣਾ ਇਕ ਸੂਬੇ ਵਜੋਂ ਹੋਂਦ ਵਿਚ ਆਇਆ ਸੀ। ਸੂਬਾ ਬਣਨ ਦੀ ਖੁਸ਼ੀ ਵਿਚ ਹਰ ਵਰ੍ਹੇ ਟੋਰਾਂਟੋ ‘ਚ ਰਹਿਣ ਵਾਲੇ ਹਰਿਆਣਾ ਨਿਵਾਸੀਆਂ ਵਲੋਂ ਇਹ ਦਿਵਸ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਧਿਆਨ ਰਹੇ ਕਿ ਇਸ ਹਰਿਆਣਾ ਨਾਈਟ ਦੀ ਟਿਕਟ 35 ਡਾਲਰ ਹੈ। ਜਿਸ ਵਿਚ ਸਨੈਕਸ ਅਤੇ ਡਿਨਰ ਸ਼ਾਮਲ ਹੈ। ਕਿਸੇ ਵੀ ਹੋਰ ਜਾਣਕਾਰੀ ਲਈ ਸੁਭਾਸ਼ ਪੂਨੀਆ ਨੂੰ 416-569-3442 ਜਾਂ ਜਸਬੀਰ ਸਿੰਘ ਨੂੰ 416-677-8572 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …