ਬਰੈਂਪਟਨ : ਪੁਲਿਸ ਥੈਂਕਸਗਵਿੰਗ ਮੰਡੇ ਨੂੰ ਬਰੈਂਪਟਨ ਵਿਚ ਹੋਏ ਇਕ ਸੜਕ ਹਾਦਸੇ ਦਾ ਮੁੱਖ ਕਾਰਨ ਸਟਰੀਟ ਰੇਸਿੰਗ ਨੂੰ ਮੰਨ ਰਹੀ ਹੈ। ਇਸ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਹਾਦਸੇ ਦੇ ਵਕਤ ਇਕ ਵਾਹਨ ਰੇਸਿੰਗ ਕਰ ਰਿਹਾ ਸੀ। ਹਾਦਸੇ ਵਾਲੀ ਰਾਤ 8.45 ‘ਤੇ ਵਾਵਰਡ ਡਰਾਈਵ ‘ਤੇ ਦੋ ਕਾਰਾਂ ਵਿਚ ਭਿਆਨਕ ਟੱਕਰ ਹੋਈ ਸੀ। ਪੁਲਿਸ ਅਨੁਸਾਰ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ 49 ਸਾਲ ਦਾ ਕੈਲੀਸਟੋ ਮੇਡੋਨਕਾ 1998 ਪੇਟਿਆਕ ਟਰੌਸ ਐਮ ਬਹੁਤ ਤੇਜ਼ ਸਪੀਡ ਨਾਲ ਚਲਾ ਰਿਹਾ ਸੀ। ਉਸ ਨੇ ਅਚਾਨਕ ਹੀ ਲੇਨ ਬਦਲ ਲਈ ਅਤੇ ਵਾਹਨ ਤੋਂ ਕੰਟਰੋਲ ਗੁਆ ਬੈਠਿਆ। ਇਸ ਤੋਂ ਬਾਅਦ ਇਕ ਹੋਰ ਗੱਡੀ ਵਿਚ ਜਾ ਵੱਜਾ, ਜਿਸ ਵਿਚ 24 ਸਾਲਾਂ ਦਾ ਬਰਾਇਨ ਮੈਕਨਿਜ ਚਲਾ ਰਿਹਾ ਸੀ।
ਬਰਾਇਨ ਦੇ ਨਾਲ ਉਸਦੀ ਗਰਲ ਫਰੈਂਡ ਲਾਰੀਨ ਅਤੇ ਉਸਦੀ ਭੈਣ ਮਸ਼ੇਲ ਵੀ ਸੀ। ਉਹ ਸਾਰੇ ਜੌਰਜ ਟਾਊਨ ਤੋਂ ਥੈਂਕਸਗਵਿੰਗ ਡਿਨਰ ਕਰਕੇ ਵਾਪਸ ਆ ਰਹੇ ਸਨ। ਸਾਰਿਆਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਕੈਲਿਸਟੋ ਵੀ ਮੌਕੇ ‘ਤੇ ਹੀ ਮਾਰਿਆ ਗਿਆ। ਪੁਲਿਸ ਨੂੰ ਲਾਗੇ ਤੋਂ ਹੀ ਇਕ ਕੈਮਰੇ ‘ਚੋਂ ਇਕ ਵੀਡੀਓ ਮਿਲਿਆ ਹੈ, ਜਿਸ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਕੈਲਿਸਟੋ ਦੀ ਕਾਰ ਦੇ ਨਾਲ ਹੀ ਇਕ ਹੋਰ ਕਾਰ ਵੀ ਓਨੀ ਹੀ ਸਪੀਡ ‘ਤੇ ਆ ਰਹੀ ਸੀ। ਜਿਸ ਤੋਂ ਅੰਦਾਜ਼ਾ ਲੱਗਦਾ ਹੈ, ਉਸ ਸਮੇਂ ਦੋ ਕਾਰਾਂ ਵਿਚ ਰੇਸਿੰਗ ਚੱਲ ਰਹੀ ਸੀ ਤੇ ਰੇਸ ਲਾਉਣ ਵਾਲਾ ਦੂਜਾ ਡਰਾਈਵਰ ਮੌਕੇ ‘ਤੇ ਭੱਜਣ ਵਿਚ ਕਾਮਯਾਬ ਰਿਹਾ। ਪੁਲਿਸ ਜਾਂਚ ਵਿਚ ਦੂਜੇ ਡਰਾਈਵਰ ਨੂੰ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟ ਗਈ ਤੇ ਉਸ ਕਾਰ ਦਾ ਬਿਓਰਾ ਪੁਲਿਸ ਨੇ ਜਾਰੀ ਨਹੀਂ ਕੀਤਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …