ਬਰੈਂਪਟਨ : ਐਮ ਪੀ ਸੋਨੀਆ ਸਿੱਧੂ ਨੂੰ ਲੰਘੇ ਦਿਨੀਂ ਅਲਗੋਮਾ ਯੂਨੀਵਰਸਿਟੀ ਦੇ ਬਰੈਂਪਟਨ ਕੈਂਪਸ ਵਿਚ ਫੌਲ 2016 ਕਨਵੈਨਸ਼ਨ ਸਮਾਗਮ ਦੌਰਾਨ ਗਰੈਜੂਏਟਸ ਨੂੰ ਸਨਮਾਨ ਕਰਨ ਲਈ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ। ਇਹ ਸਮਾਗਮ ਬਰੈਂਪਟਨ ਗੋਲਫ ਕਲੱਬ ਵਿਚ ਕੀਤਾ ਗਿਆ। ਇਸ ਮੌਕੇ ‘ਤੇ ਸੋਨੀਆ ਸਿੱਧੂ ਨੇ ਆਖਿਆ ਕਿ ਇਹ ਮੇਰੀ ਚੰਗੀ ਕਿਸਮਤ ਹੈ ਕਿ ਮੇਰਾ ਆਫਿਸ ਵੀ ਉਸੇ ਬਿਲਡਿੰਗ ਵਿਚ ਹੈ, ਜਿਸ ਅਲਗੋਮਾ ਯੂਨੀਵਰਸਿਟੀ ਦਾ ਕੈਂਪਸ ਹੈ। ਇਸ ਲਈ ਮੈਂ ਹਰ ਰੋਜ਼ ਹੀ ਇਨ੍ਹਾਂ ਵਿਦਿਆਰਥੀਆਂ ਇੱਥੇ ਪੜ੍ਹਦਿਆਂ, ਕੰਮ ਕਰਦਿਆਂ, ਨਵੇਂ ਗੁਰ ਸਿੱਖਦਿਆਂ ਦੇਖਦੀ ਰਹਿੰਦੀ ਹਾਂ। ਮੈਨੂੰ ਮਾਣ ਹੈ ਕਿ ਮੈਂ ਇਨ੍ਹਾਂ ਕਾਬਲ ਵਿਦਿਆਰਥੀਆਂ ਨਾਲ ਅੱਜ ਇੱਥੇ ਹਾਂ। ਸੋਨੀਆ ਸਿੱਧੂ ਨੇ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਕ ਨਵੇਂ ਕੈਨੇਡਾ ਦਾ ਨਿਰਮਾਣ ਕਰ ਰਹੇ ਹਨ ਅਤੇ ਸਟੂਡੈਂਟ ਵੀ ਆਉਣ ਵਾਲੇ ਵਕਤ ਵਿਚ ਨਵੇਂ ਕੈਨੇਡਾ ਦਾ ਨਿਰਮਾਣ ਕਰਨਗੇ। ਮੈਂ ਉਹਨਾਂ ਨੂੰ ਚੰਗੇ ਭਵਿੱਖ ਲਈ ਆਪਣੀਆਂ ਸ਼ੁਭ ਕਾਮਨਾਵਾਂ ਦਿੰਦੀ ਹਾਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …