0.2 C
Toronto
Wednesday, December 3, 2025
spot_img
Homeਕੈਨੇਡਾਓਨਟਾਰੀਓ ਲਿਬਰਲ ਡਾਇਬੇਟਸ ਸੈਂਟਰ ਆਫ ਐਕਸੀਲੈਂਸ ਬਣਾਉਣਗੇ

ਓਨਟਾਰੀਓ ਲਿਬਰਲ ਡਾਇਬੇਟਸ ਸੈਂਟਰ ਆਫ ਐਕਸੀਲੈਂਸ ਬਣਾਉਣਗੇ

ਬਰੈਂਪਟਨ/ਬਿਊਰੋ ਨਿਊਜ਼ : ਚੋਣ ਮੁਹਿੰਮ ਦੇ ਦੌਰਾਨ ਓਨਟਾਰੀਓ ਲਿਬਰਲਾਂ ਨੇ ਕਿਹਾ ਹੈ ਕਿ ਉਹ ਅਗਲੇ ਕਾਰਜਕਾਲ ‘ਚ ਡਾਇਬੇਟਸ ਸੈਂਟਰ ਆਫ਼ ਐਕਸੀਲੈਂਸ ਬਣਾਉਣਗੇ। ਲਿਬਰਲ ਪਾਰਟੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕਮਾਤਰ ਅਜਿਹੀ ਪਾਰਟੀ ਹੈ ਜਿਸ ਦੇ ਕੋਲ ਰਾਜ ਦੇ ਲੋਕਾਂ ਦੀ ਸਿਹਤ ਦੇ ਲਈ ਠੋਸ ਯੋਜਨਾ ਹੈ।
ਓਨਟਾਰੀਓ ਲਿਬਰਲਾਂ ਦਾ ਕਹਿਣਾ ਹੈ ਕਿ ਡਾਇਬਟੀਜ਼ ਇਕ ਤੇਜੀ ਨਾਲ ਵਧਦੀ ਹੈਲਥ ਕੇਅਰ ਚੁਣੌਤੀ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਦੇਖਣ ਦੀ ਜ਼ਰੂਰਤ ਹੈ। ਓਨਟਾਰੀਓ ‘ਚ ਡਾਇਬਟੀਜ਼ ਜਾਂ ਪ੍ਰੀਡਾਇਬੇਟਿਕ ਲੋਕਾਂ ਦੀ ਗਿਣਤੀ 40 ਲੱਖ ਤੋਂ ਜ਼ਿਆਦਾ ਹੈ। ਡਾਇਬਟੀਜ਼ ਕੈਨੇਡਾ ਦੇ ਅਨੁਸਾਰ ਹਰ ਛੇ ਮਿੰਟ ‘ਚ ਇਕ ਨਵੇਂ ਵਿਅਕਤੀ ‘ਚ ਡਾਇਬਟੀਜ਼ ਹੋਣ ਦੀ ਗੱਲ ਦਾ ਪਤਾ ਲਗਦਾ ਹੈ। ਰਾਜ ‘ਚ ਇਕ ਨਵਾਂ ਡਾਇਬਟੀਜ਼ ਸੈਂਟਰ ਆਫ਼ ਐਕਸੀਲੈਂਡ ਹੋਣ ਨਾਲ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਿਲ ਸਕਣਗੀਆਂ। ਉਥੇ ਨਾਲ ਹੀ ਲੋਕਾਂ ਨੂੰ ਸੁਰੱਖਿਅਤ ਵੀ ਰੱਖਿਆ ਜਾ ਸਕੇਗਾ ਅਤੇ ਉਹ ਇਸ ਦਾ ਸਹੀ ਇਲਾਜ ਵੀ ਕਰਵਾ ਸਕਣਗੇ। ਇਹ ਸੈਂਟਰ ਇਸ ਬਿਮਾਰੀ ਤੋਂ ਸਭ ਤੋਂ ਵੱਧ ਪੀੜਤ ਸਾਊਥ ਏਸ਼ੀਅਨ ਕਮਿਊਨਿਟੀ ਦੀ ਵਿਸ਼ੇਸ਼ ਤੌਰ ‘ਤੇ ਮਦਦ ਕਰ ਸਕੇਗਾ। ਓਨਟਾਰੀਓ ਲਿਬਰਲ ਸਰਕਾਰ ਦਾ ਅਗਲਾ ਕਦਮ ਹੈ ਕਿ ਅਸੀਂ ਰਾਜ ‘ਚ ਡਾਇਬਟੀਜ਼ ਦੀ ਦਰਦ ਨੂੰ ਘੱਟ ਕਰਨ ਦੇ ਲਈ ਵੀ ਕਦਮ ਉਠਾਵਾਂਗੇ।

RELATED ARTICLES
POPULAR POSTS