ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਭਾਈਚਾਰੇ ਦੇ ਸਰਗਰਮ ਰਾਜਸੀ ਅਤੇ ਸਮਾਜਿਕ ਕਾਰਜ ਕਰਤਾ ਸੁਰਜੀਤ ਸਹੋਤਾ ਕਮਿਊਨਿਸਟ ਪਾਰਟੀ ਕੈਨੇਡਾ (ਉਨਟਾਰੀਓ) ਦੇ ਬਰੈਂਪਟਨ ਵੈਸਟ ਤੋਂ ਉਮੀਦਵਾਰ ਦੇ ਤੌਰ ‘ਤੇ ਚੋਣ ਲੜ ਰਹੇ ਹਨ। ਸੁਰਜੀਤ ਸਹੋਤਾ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੀ ਲੰਮੇ ਸਮੇਂ ਤੋਂ ਸੈਕਟਰੀ ਦੇ ਤੌਰ ‘ਤੇ ਸੇਵਾ ਵੀ ਨਿਭਾਅ ਰਹੇ ਹਨ ਅਤੇ ਲੋਕ ਮਸਲਿਆਂ ਦੇ ਹੱਲ ਲਈ ਸਦਾ ਸਰਗਰਮ ਰਹਿੰਦੇ ਹਨ।
ਸੁਰਜੀਤ ਸਹੋਤਾ ਨੇ ਆਪਣੀ ਚੋਣ ਮੁਹਿੰਮ ਦਾ ਅਰੰਭ ਕਰਦਿਆਂ ਕਿਹਾ ਕਿ ਇਸ ਵਾਰ ਦੀਆਂ ਇਹ ਸੂਬਾ ਚੋਣਾਂ ਮਿਹਨਤਕਸ਼ ਲੋਕਾਂ ਲਈ ਬਹੁਤ ਅਹਿਮ ਹਨ। ਇਸ ਸਮੇਂ ਜਦ ਕਿ ਕਾਰਪੋਰੇਟਾਂ ਦੇ ਲਾਭ ਅਸਮਾਨੀ ਜਾ ਚੜ੍ਹੇ ਹਨ ਅਤੇ ਸਿਰਫ ਇੱਕ ਪ੍ਰਤੀਸ਼ਤ ਅਮੀਰ ਅੱਸੀ ਪ੍ਰਤੀਸ਼ਤ ਸੰਪਤੀ ਦੇ ਮਾਲਕ ਬਣ ਬੈਠੇ ਹਨ ਜਦ ਕਿ ਮਿਹਨਤਕਸ਼ ਲੋਕਾਂ ਦਾ ਹੱਡ ਭੰਨਵੀ ਮਿਹਨਤ ਨਾਲ ਵੀ ਗੁਜ਼ਾਰਾ ਬੇਹੱਦ ਮੁਸ਼ਕਲ ਹੈ। ਮੌਜੂਦਾ ਲਿਬਰਲ ਸਰਕਾਰ ਨੇ ਲਗਾਤਾਰ ਨਿੱਜੀਕਰਨ ਅਤੇ ਕਾਰਪੋਰੇਟ ਪੱਖੀ ਨੀਤੀਆਂ ਜਾਰੀ ਰੱਖਦਿਆਂ ਜਰੂਰੀ ਸੇਵਾਵਾਂ ਵਿੱਚ ਭਾਰੀ ਕੱਟ ਕੀਤੇ ਹਨ। ਹਾਇਡਰੋ ਵੰਨ ਦਾ ਨਿੱਜੀਕਰਨ, ਸਿਹਤ, ਵਿਦਿਅਕ ਅਤੇ ਹੋਰ ਜ਼ਰੂਰੀ ਸੇਵਾਵਾਂ ਵਿੱਚ ਭਾਰੀ ਕਟੌਤੀਆਂ ਕੀਤੀਆਂ ਗਈਆਂ ਹਨ ਜਦਕਿ ਕਾਰਪੋਰੇਟਾਂ ਦੇ ਟੈਕਸਾਂ ਵਿੱਚ ਲਗਾਤਾਰ ਭਾਰੀ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਕੰਜ਼ਰਵਟਿਵ ਸਰਕਾਰ ਮਿਹਨਤਕਸ਼ ਲੋਕਾਂ ਲਈ ਹੋਰ ਜਿਆਦਾ ਮੁਸ਼ਕਲਾਂ ਲੈ ਕੇ ਆਵੇਗੀ ਅਤੇ ਸੇਵਾਵਾਂ ਦਾ ਨਿੱਜੀਕਰਨ ਹੋਰ ਤੇਜ ਕਰੇਗੀ।
ਸਾਨੂੰ ਅਜਿਹੀ ਸਰਕਾਰ ਚੁਣਨੀ ਹੋਵੇਗੀ ਜੋ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਵੇ ਨਾ ਕਿ ਕਾਰਪੋਰੇਟਾਂ ਦੇ ਹਿਤਾਂ ਨੂੰ। ਸੁਰਜੀਤ ਸਹੋਤਾ ਨੇ ਕਿਹਾ ਕਿ ਲੋਕ ਪੱਖੀ ਬਦਲਾਅ ਲਈ ਉਹ ਲੋਕਾਂ ਦੇ ਹਿੱਤ ਵਿੱਚ ਨੀਤੀਆਂ ਦਾ ਸਮਰਥਨ ਕਰਦੇ ਹਨ। ਕਮਿਊਨਿਸਟ ਪਾਰਟੀ ਦੇ ਚੋਣ ਪਲੈਟਫਾਰਮ ਦੀਆਂ ਅਹਿਮ ਮੰਗਾਂ ਹਨ; ਨਿਊਨਤਮ ਵੇਤਨ ਨੂੰ ਵਧਾ ਕੇ ਜਿਉਣਯੋਗ $20 ਕਰਨ, ਸਿਹਤ ਸਹੂਲਤਾਂ ਦੇ ਫੰਡ ਵਧਾ ਕੇ ਬੰਦ ਕੀਤੇ ਹਸਪਤਾਲ ਖੋਲਣ; ਦੰਦ, ਅੱਖਾਂ, ਦਵਾਈਆਂ ਅਤੇ ਮਾਨਸਿਕ ਰੋਗਾਂ ਦੀ ਕੇਅਰ ਨੂੰ ਸਰਕਾਰੀ ਕਰਨ, ਸਕੂਲਾਂ ਨੂੰ ਵਿਦਿਆਥੀਆਂ ਦੀਆਂ ਲੋੜਾਂ ਅਧਾਰਿਤ ਫੰਡਿੰਗ ਕਰਨ ਅਤੇ ਪੋਸਟ ਸੈਕੰਡਰੀ ਵਿਦਿਆ ਦੀ ਟਿਊਸ਼ਨ ਫੀਸ ਖਤਮ ਕਰਨ, ਹਾਇਡਰੋ ਵੰਨ ਨੂੰ ਵਾਪਸ ਸਰਕਾਰੀ ਕਰਨ, ਪਬਲਿਕ ਆਟੋ ਇੰਸ਼ੋਰਿੰਸ, ਕਾਰਪੋਰੇਟ ਟੈਕਸ ਦੁਗਣੇ ਕਰਨ ਅਤੇ $40000 ਹਜ਼ਾਰ ਦੀ ਆਮਦਨ ਤੱਕ ਟੈਕਸ ਛੋਟ, ਔਰਤਾਂ ਲਈ ਬਰਾਬਰ ਦਾ ਕੰਮ ਬਰਾਬਰ ਦੀ ਤਨਖਾਹ ਅਤੇ ਸੂਬਾ ਪੱਧਰ ਤੇ ਸੋਸ਼ਲ ਹਾਊਸਿੰਗ ਪਰੋਗਰਾਮ ਤਹਿਤ ਦੋ ਲੱਖ ਘਰ ਬਣਾਉਣਾ ਅਹਿਮ ਹਨ। ਉਹਨਾਂ ਕਿਹਾ ਕਮਿਊਨਿਸਟ ਪਾਰਟੀ ਇਹਨਾਂ ਮੰਗਾਂ ਲਈ ਸੰਘਰਸ਼ੀਲ ਹੈ ਅਤੇ ਚੋਣਾਂ ਤੋਂ ਬਾਅਦ ਇਹਨਾਂ ਮੰਗਾਂ ਲਈ ਹਰ ਲੋਕ ਪੱਖੀ ਧਿਰ ਨਾਲ ਮਿਲ ਕੇ ਸੰਰਗਰਮ ਰਹੇਗੀ।
ਸੁਰਜੀਤ ਸਹੋਤਾ ਨੇ ਲੋਕਾਂ ਨੂੰ ਕਮਿਊਨਿਸਟ ਪਾਰਟੀ ਦੇ ਸੂਬਾ ਲੀਡਰ ਡੇਵ ਮਕੀਅ ਦੇ ਚੋਣਾਂ ਸਬੰਧੀ ਪਾਰਟੀ ਵਿਚਾਰ ਸੁਨਣ ਲਈ 26 ਮਈ ਦਿਨ ਸ਼ਨੀਵਾਰ ਨੂੰ ਦੁਪਹਿਰ ਦੋ ਵਜੇ ਬਰੈਮਪਟਨ ਦੇ ਸੌਕਰ ਸੈਂਟਰ, 1495 ਸੈਂਡਲਵੁੱਡ ਪਾਰਕ ਦੇ ਕਮਿਊਨੀਟੀ ਰੂਮ 2 ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ।
ਚੋਣਾਂ ਸਬੰਧੀ ਹੋਰ ਜਾਣਕਾਰੀ ਲਈ ਪਾਰਟੀ ਵੈਬ ਸਾਈਟ www.communistpartyontario.ca ਵੀ ਦੇਖੀ ਜਾ ਸਕਦੀ ਹੈ। ਸਾਥੀ ਸਹੋਤਾ ਦੀ ਇਹਨਾਂ ਚੋਣਾਂ ਵਿੱਚ ਮਦਦ ਕਰਨ ਲਈ ਸੁਰਜੀਤ ਸਹੋਤਾ ਨਾਲ 4167040745 ਜਾਂ ਉਹਨਾਂ ਦੇ ਚੋਣ ਮੈਨੇਜਰ ਹਰਿੰਦਰ ਹੁੰਦਲ ਨਾਲ 6478186880 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …