Breaking News
Home / ਕੈਨੇਡਾ / ਦੁਨੀਆ ਦੇ ਦਸ ਸੋਹਣੇ ਸ਼ਹਿਰਾਂ ਦੀ ਸੂਚੀ ਵਿਚ ਕੈਨੇਡਾ ਦੇ ਤਿੰਨ ਸ਼ਹਿਰ ਸ਼ਾਮਲ

ਦੁਨੀਆ ਦੇ ਦਸ ਸੋਹਣੇ ਸ਼ਹਿਰਾਂ ਦੀ ਸੂਚੀ ਵਿਚ ਕੈਨੇਡਾ ਦੇ ਤਿੰਨ ਸ਼ਹਿਰ ਸ਼ਾਮਲ

ਟੋਰਾਂਟੋ/ਬਿਊਰੋ ਨਿਊਜ਼ : ਹਾਲ ਹੀ ਵਿੱਚ ਲੰਡਨ ਅਧਾਰਤ ਇੰਕਨੋਮਿਸਟ ਇੰਟੇਲੀਜੈਂਸ ਮੈਗਜ਼ੀਨ ਯੂਨਿਟ ਵਲੋਂ 2018 ਸਾਲ ਲਈ ਕੀਤੇ ਗਏ ਇੱਕ ਸਰਵੇ ਵਿੱਚ ਦੁਨੀਆਂ ਦੇ 140 ਦੇਸ਼ਾਂ ਦੇ ਅਧਾਰ ਅੰਕੜਿਆਂ ਵਿੱਚ ਚੁਣੇ ਗਏ ਦਸ ਬਿਹਤਰੀਨ ਸ਼ਹਿਰਾਂ ਵਿੱਚ ਕੈਨੇਡਾ ਦੇ ਤਿੰਨ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕੈਨੇਡੀਅਨਜ਼ ਲਈ ਇੱਕ ਮਾਣ ਵਾਲੀ ਗੱਲ ਹੈ। ਇਨ੍ਹਾਂ ਤਿੰਨ ਸ਼ਹਿਰਾਂ ਵਿੱਚ ਕੈਲਗਿਰੀ ਨੂੰ ਚੌਥੇ, ਵੈਨਕੂਵਰ ਨੂੰ ਛੇਵੇਂ ਅਤੇ ਟੋਰਾਂਟੋ ਨੂੰ ਸੱਤਵਾਂ ਸਥਾਨ ਮਿਲਿਆ ਹੈ। ਪੈਰਿਸ ਨੂੰ 19ਵਾਂ, ਹਾਂਗਕਾਂਗ 35ਵਾਂ, ਲੰਡਨ 48ਵਾਂ, ਨਿਊਯਾਰਕ 57ਵਾਂ, ਢਾਕਾ ਨੂੰ 139ਵਾਂ ਅਤੇ ਨਾਈਜ਼ੀਰੀਆ ਦੇ ਸ਼ਹਿਰ ਲਗੋਸ ਨੂੰ 138 ਵਾਂ ਸਥਾਨ ਮਿਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸੀਰੀਆ ਦੀ ਰਾਜਧਾਨੀ ਡੈਮਾਸਕੁਸ ਨੂੰ ਕੁਲ ਸੂਚੀ ਦੇ ਅੱਧ ਵਿੱਚ ਰੱਖਿਆ ਗਿਆ ਹੈ।ਪਿਛਲੇ ਸੱਤ ਸਾਲਾਂ ਤੋਂ ਦੁਨੀਆ ਦਾ ਵਧੀਆ ਸ਼ਹਿਰ ਮੰਨਿਆ ਜਾਣ ਵਾਲਾ ਮੈਲਬੌਰਨ ਹੁਣ ਖਿਸਕ ਕੇ ਦੂਸਰੇ ਨੰਬਰ ਉਪਰ ਆ ਗਿਆ ਹੈ। ਹੁਣ ਵਿਆਨਾ ਨੂੰ ਨੰਬਰ ਇੱਕ ਦਾ ਸ਼ਹਿਰ ਮੰਨਿਆ ਗਿਆ ਹੈ। ਇਸ ਸਰਵੇ ਦਾ ਅਧਾਰ ਦੇਸ਼ ਅੰਦਰ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ, ਸਿਖਿਆ, ਵਾਤਾਵਰਣ, ਸਫਾਈ ਲੋਕਾਂ ਦਾ ਜੀਵਨ ਪੱਧਰ ਅਤੇ ਕਈ ਹੋਰ ਗੱਲਾਂ ਨੂੰ ਮੰਨ ਕੇ ਕੀਤਾ ਗਿਆ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …