9.6 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ 'ਚ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਤੋਂ ਛੋਟ

ਓਨਟਾਰੀਓ ‘ਚ ਦਸਤਾਰਧਾਰੀ ਸਿੱਖਾਂ ਨੂੰ ਹੈਲਮਟ ਤੋਂ ਛੋਟ

ਡਗ ਫੋਰਡ ਨੇ ਆਖਿਆ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਅਸੀਂ ਹਾਂ ਵਚਨਬੱਧ
ਟੋਰਾਂਟੋ/ਕੰਵਲਜੀਤ ਸਿੰਘ ਕੰਵਲ
ਉਨਟਾਰੀਓ ਸੂਬੇ ਦੀ ਵਿਧਾਨ ਸਭਾ (ਕੂਈਨਜ਼ ਪਾਰਕ) ਵਿਖੇ ਇਸ ਸੂਬੇ ਦੇ ਨਵੇਂ ਬਣੇ ਪ੍ਰੀਮੀਅਰ (ਮੁੱਖ ਮੰਤਰੀ) ਡੱਗ ਫੋਰਡ ਨੇ ਇੱਥੋਂ ਦੇ ਐਥਿਨਕਿ ਮੀਡੀਆ ਨਾਲ ਆਪਣੀ ਪਹਿਲੀ ਗੋਲ ਮੇਜ਼ ਮਿਲਣੀ ਦੌਰਾਨ ਸੂਬੇ ਦੀ ਨਵੀਂ ਪੀ ਸੀ ਸਰਕਾਰ ਵੱਲੋਂ ਅਹਿਮ ਤਬਦੀਲੀਆਂ ਲਿਆਉਣ ਦੀ ਗੱਲ ਦੁਹਰਾਈ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਇੰਨ ਬਿੰਨ ਪੂਰਿਆਂ ਕਰਨ ਲਈ ਉਹਨਾਂ ਦੀ ਸਰਕਾਰ ਵਚਨਬੱਧ ਹੈ। ਓਨਟਾਰੀਓ ਸੂਬੇ ‘ਚ ਬ੍ਰਿਟਿਸ਼ ਕੋਲੰਬੀਆ ਅਤੇ ਮੋਨੀਟੋਬਾ ਸੂਬਿਆਂ ਵਾਂਗ ਸਿੱਖਾਂ ਨੂੰ ਦਸਤਾਰ ਸਜਾ ਕਿ ਬਿਨਾਂ ਹੈਲਮਿਟ ਤੋਂ ਮੋਟਰ ਸਾਈਕਲ ਚਲਾਉਣ ਦੀ ਇਜ਼ਾਜਤ ਦਿੱਤੇ ਜਾਣ ਦੇ ਵਾਅਦੇ ਬਾਰੇ ਪੁੱਛੇ ਗਏ ਇਕ ਸਵਾਲ ਦਾ ਜੁਆਬ ਦਿੰਦਿਆਂ ਉਹਨਾਂ ਕਿਹਾ ਕਿ ਕ੍ਰਿਸਮਿਸ ਤੋਂ ਪਹਿਲਾਂ ਇਸ ਇਸ ਦੀ ਇਜ਼ਾਜਤ ਦੇ ਦਿੱਤੀ ਜਾਵੇਗੀ। ਚੇਤੇ ਰਹੇ ਲੰਘੇ ਕਈ ਦਹਾਕਿਆ ਤੋਂ ਓਨਟਾਰੀਓ ਸੂਬੇ ਚ ਵੱਸਦੇ ਸਿੱਖਾਂ ਦੀ ਇਹ ਮੰਗ ਰਹੀ ਸੀ ਕਿ ਸਿੱਖਾਂ ਨੂੰ ਦਸਤਾਰ ਸਮੇਤ ਮੋਟਰ ਸਾਈਕਲ ਚਲਾਉਣ ਦੀ ਸੂਬੇ ‘ਚ ਇਜ਼ਾਜਤ ਦਿੱਤੀ ਜਾਵੇ ਪਰ ਪਿਛਲੀਆਂ ਸਰਕਾਰਾਂ ਕਈ ਤਰ੍ਹਾਂ ਦੇ ਬਹਾਨੇ ਲਾ ਕੇ ਇਸ ਮੰਗ ਤੇ ਇਸ ਮੰਗ ਤੇ ਗੌਰ ਨਾਂ ਕਰਦੀਆਂ ਰਹੀਆਂ। ਮੀਟਿੰਗ ਦੌਰਾਨ ਪੋਸਟਲ ਕੋਡ ਦੇ ਆਧਾਰ ‘ਤੇ ਇੰਸ਼ੋਰੈਂਸ ਦੀ ਹੁੰਦੀ ਲੁੱਟ ਨੂੰ ਖਤਮ ਕਰਨ ਲਈ ਉਹਨਾਂ ਇੰਸ਼ੋਰੈਂਸ ਕੰਪਨੀਆਂ ਨਾਲ ਗੱਲਬਾਤ ਕਰ ਰਹੇ ਹਨ ਅਗਰ ਇੰਸ਼ੋਰੈਂਸ ਕੰਪਨੀਆਂ ਨੇ ਇਹ ਵਿਤਕਰਾ ਖਤਮ ਨਾਂ ਕੀਤਾ ਤਾਂ ਉਹਨਾਂ ਦੀ ਸਰਕਾਰ ਸਖਤ ਐਕਸ਼ਨ ਲੈਣ ਤੋਂ ਗੁਰੇਜ਼ ਨਹੀਂ ਕਰੇਗੀ ਅਤੇ ਇਸ ਵਿਤਕਰੇ ਨੂੰ ਖਤਮ ਕਰਨ ਲਈ ਉਹ ਅਸੈਂਬਲੀ ‘ਚ ਬਿੱਲ ਵੀ ਲਿਆ ਸਕਦੇ ਹਨ ਉਹਨਾਂ ਦੁਹਰਾਇਆ ਕਿ ਬਰੈਂਪਟਨ, ਮਿਸੀਸਾਗਾ ਅਤੇ ਟੋਰਾਂਟੋ ਦੇ ਕੁੱਝ ਹਿੱਸਿਆਂ ‘ਚ ਇੰਸ਼ੋਰੈਂਸ ਦੀਆਂ ਕੀਮਤਾਂ ਲੱਕ ਤੋੜਵੀਆਂ ਹਨ ਇਹਨਾਂ ਨੂੰ ਨੱਥ ਪਾਉਣ ਲਈ ਉਹਨਾਂ ਵੱਲੋਂ ਚੋਣ ਦੌਰਾਨ ਕੀਤੇ ਵਾਅਦੇ ਉਹਨਾਂ ਨੂੰ ਯਾਦ ਹਨ। ਉਹਨਾਂ ਨੇਂ ਟਰਕਿੰਗ ਇੰਡਸਟਰੀ ਦੀਆਂ ਮੁਸ਼ਕਲਾਂ ਜਿਵੇਂ ਸੀ ਵੀ ਓ ਆਰ ਦੇ ਰੱਦ ਕੀਤੇ ਜਾਣ ਤੋਂ ਬਾਅਦ ਮੁੜ ਨਵਿਆਉਣ ਦੇ ਮਸਲੇ ਅਤੇ ਇਸ ਇੰਡਸਟਰੀ ਨਾਲ ਸਬੰਧਤ ਹੋਰ ਮਸਲਿਆਂ ਨੂੰ ਨਜਿੱਠਣ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਅਫੋਰਡਏਬਲ ਘਰਾਂ ਨੂੰ ਮੁਹੱਈਆ ਕਰਾਉਣ ਲਈ ਸਰਕਾਰ ਇਕ ਵੱਡੇ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ ਜਿਸ ਨਾਲ ਆਉਂਦੇ ਸਮੇਂ ‘ਚ ਬੇ ਘਰੇ ਲੋਕਾਂ ਨੂੰ ਸੱਸਤੇ ਘਰ ਮੁਹੱਈਆ ਕਰਾਏ ਜਾਣਗੇ। ਇਹਨੀਂ ਦਿਨੀ ਬਾਰਡਰ ਪਾਰ ਕੇ ਆਉਣ ਵਾਲੇ ਗੈਰਕਾਨੂੰਨ ਰਿਫਊਜੀਆਂ ਦੀ ਸਮੱਸਿਆ ਨੂੰ ਗੰਭੀਰ ਦੱਸਦਿਆਂ ਉਹਨਾਂ ਕਿਹਾ ਕਿ ਜਦੋਂ ਕਿ ਦਹਾਕਿਆਂ ਤੋਂ ਕਈ ਰਿਫਿਊਜੀ ਅਤੇ ਉਹਨਾਂ ਦੇ ਪਰਿਵਾਰ ਇੰਮੀਗਰੇਸ਼ਨ ਦੀ ਉਡੀਕ ਕਰ ਰਹੇ ਹਨ ਉਹਨਾਂ ਦੀ ਲਾਈਨ ਤੋੜ ਕਿ ਇਹ ਨਵੇਂ ਰਿਫਿਊਜੀਆਂ ਨੂੰ ਯੱਕਦਮ ਮਿਲਣ ਵਾਲੀਆਂ ਸਹੂਲਤਾਂ ਟੈਕਸ ਪੇਅਰ ‘ਤੇ ਵੱਡਾ ਬੋਝ ਬਣਦੇ ਜਾ ਰਹੇ ਹਨ। ਉਹਨਾਂ ਸਪੱਸ਼ਟ ਕੀਤਾ ਕਿ 413 ਹਾਈਵੇ ਦੀ ਉਸਾਰੀ ਨੂੰ ਜਰੂਰੀ ਦਸਦਿਆਂ ਉਹਨਾਂ ਕਿਹਾ ਕਿ ਢੋਆ ਢੁਆਈ ਲਈ ਇਸ ਦੀ ਉਸਾਰੀ ਜ਼ਰੂਰੀ ਹੈ। ਉਹਨਾਂ ਨੇ ਹਾਈਵੇ 407 ਨੂੰ ਵੇਚਣਾ ਪੀ ਸੀ ਸਰਕਾਰ ਦੀ ਵੱਡੀ ਗਲਤੀ ਸੀ ਜਿਸ ਨਾਲ ਇਸ ਨੂੰ ਵਰਤਣ ਵਾਲਿਆਂ ਨੂੰ ਵੱਡੀ ਕੀਮਤ ਚੁਕਾਉਣੀ ਪੈ ਰਹੀ ਹੈ।

RELATED ARTICLES
POPULAR POSTS