2.6 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਵਿਚ ਵਿਦੇਸ਼ੀਆਂ ਦੀ ਟੋਰਾਂਟੋ ਵੱਲ ਖਿੱਚ ਬਰਕਰਾਰ

ਕੈਨੇਡਾ ਵਿਚ ਵਿਦੇਸ਼ੀਆਂ ਦੀ ਟੋਰਾਂਟੋ ਵੱਲ ਖਿੱਚ ਬਰਕਰਾਰ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਟੋਰਾਂਟੋ ਹੈ ਜੋ ਦਹਾਕਿਆਂ ਤੋਂ ਉਨ੍ਹਾਂ ਵਿਦੇਸ਼ੀ ਇਮੀਗ੍ਰਾਂਟਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜਿਨ੍ਹਾਂ ਨੇ ਵੱਡੀ ਤਦਾਦ ਵਿਚ ਇਸ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਨੂੰ ਆਪਣੇ ਪੱਕੇ ਠਿਕਾਣੇ ਵਜੋਂ ਚੁਣਿਆ। ਸ਼ੁਰੂ ਵਿਚ ਭਾਵੇਂ ਨੌਕਰੀਆਂ ਦੀ ਵੱਧ ਸੰਭਾਵਨਾ ਹੋਣ ਕਾਰਨ ਟੋਰਾਂਟੋ ਸ਼ਹਿਰ ਅਤੇ ਨੇੜਲਾ ਇਲਾਕਾ ਬਾਹਰਲੇ ਲੋਕਾਂ ਵਾਸਤੇ ਆਕ੍ਰਸ਼ਿਤ ਸੀ ਪਰ ਮੌਜੂਦਾ ਸਮੇਂ ਵਿਚ ਬਹੁਤ ਸਾਰੇ ਵਿਦੇਸ਼ੀ ਲੋਕ ਇੱਥੇ ਵਸੇ ਹੋਏ ਆਪਣੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਸਦਕਾ ਇੱਥੇ ਆ ਕੇ ਕੈਨੇਡਾ ਵਿਚ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਨੂੰ ਸੌਖਾ ਸਮਝਦੇ ਹਨ ਕਿਉਂਕਿ ਨੌਕਰੀ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨਾ ਸੌਖਾ ਹੋ ਜਾਂਦਾ ਹੈ।
ਟੋਰਾਂਟੋ ਵਿਚ ਰਾਇਰਸਨ ਯੂਨੀਵਰਸਿਟੀ ਦੀ ਇਕ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਅਮਰੀਕਾ ਅਤੇ ਕੈਨੇਡਾ ਵਿਚ ਟੋਰਾਂਟੋ ਅਤੇ ਨਾਲ ਲੱਗਦੇ ਸ਼ਹਿਰਾਂ (ਗਰੇਟਰ ਟੋਰਾਂਟੋ ਏਰੀਆ) ਵਿਚ ਬੀਤੇ ਇਕ ਸਾਲ ਦੌਰਾਨ ਸਭ ਤੋਂ ਵੱਧ ਤਰੱਕੀ ਹੋਈ ਅਤੇ ਉਸ ਦਾ ਕਾਰਨ ਬਾਰਹਲੇ ਮੁਲਕਾਂ ਤੋਂ ਲੋਕਾਂ ਦਾ ਲਗਾਤਾਰ ਇੱਥੇ ਆਉਣਾ ਸੀ। ਟੋਰਾਂਟੋ ਸਿਟੀ ਦੀ ਅਬਾਦੀ ਪਿਛਲੇ 12 ਮਹੀਨਿਆਂ ਦੌਰਾਨ ਸਵਾ ਕੁ ਲੱਖ ਦੇ ਕਰੀਬ ਵਧੀ ਜਿਸ ਦਾ ਵੱਡਾ ਹਿੱਸਾ ਨਵੇਂ ਇਮੀਗ੍ਰਾਂਟ ਹਨ।
ਹਰੇਕ ਸਾਲ ਇਕ ਲੱਖ ਦੇ ਕਰੀਬ ਨਵੇਂ ਵਿਦੇਸ਼ੀ ਲੋਕ ਇਸ ਸ਼ਹਿਰ ਵਿਚ ਆ ਕੇ ਵਸ ਰਹੇ ਹਨ ਜਿਸ ਨਾਲ ਟੋਰਾਂਟੋ ਹੁਣ ਤੱਕ ਕੈਨੇਡਾ ਦਾ ਸਭ ਤੋਂ ਵੱਡਾ ਬਹੁ-ਸਭਿਆਚਾਰਕ ਸ਼ਹਿਰ ਬਣ ਚੁੱਕਾ ਹੈ। ਛੇ ਵੱਡੀਆਂ ਯੂਨੀਵਰਸਿਟੀਆਂ ਅਤੇ ਚਾਰ ਕਾਲਜ ਟੋਰਾਂਟੋ ਵਿਚ ਹੋਣ ਕਰਕੇ ਵਿਦੇਸ਼ੀ ਵਿਦਿਆਰਥੀ ਵੀ ਉਸ ਸ਼ਹਿਰ ਵੱਲ ਪੁੱਜਣੇ ਜਾਰੀ ਰਹਿੰਦੇ ਹਨ। ਕੋਰੋਨਾ ਵਾਇਰਸ ਕਾਰਨ ਭਾਵੇਂ ਵਿਦੇਸ਼ੀ ਲੋਕਾਂ ਦੀ ਆਮਦ ਰੁਕੀ ਹੈ ਪਰ ਬੁੱਧੀਜੀਵੀ ਮਾਹਿਰਾਂ ਦਾ ਮੰਨਣਾ ਹੈ ਕਿ ਹਾਲਾਤ ਠੀਕ ਹੋਣ ਤੋਂ ਬਾਅਦ ਟੋਰਾਂਟੋ ਵਿਚ ਇਮੀਗ੍ਰਾਂਟਾਂ ਦੀ ਆਮਦ ਜਾਰੀ ਰਹੇਗੀ।

RELATED ARTICLES
POPULAR POSTS