Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਸਿਟੀ ਕੌਂਸਲ ਨੇ ਭਵਿੱਖ ਦੀ ਯੂਨੀਵਰਸਿਟੀ ਲਈ 150 ਮਿਲੀਅਨ ਡਾਲਰ ਰੱਖੇ ਰਾਖਵੇਂ

ਬਰੈਂਪਟਨ ਸਿਟੀ ਕੌਂਸਲ ਨੇ ਭਵਿੱਖ ਦੀ ਯੂਨੀਵਰਸਿਟੀ ਲਈ 150 ਮਿਲੀਅਨ ਡਾਲਰ ਰੱਖੇ ਰਾਖਵੇਂ

ਇਹ ਫੈਸਲਾ ਲਾਮਿਸਾਲ ਤੇ ਇਕ ਹੌਸਲੇ ਵਾਲਾ ਵੱਡਾ ਕਦਮ ਹੈ। -ਮੇਅਰ ਲਿੰਡਾ ਜੈਫਰੀ
ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਸਿਟੀ ਕੌਂਸਲ ਨੇ ਇੱਕ ਅਹਿਮ ਫੈਸਲਾ ਕਰਦੇ ਹੋਏ ਭੱਵਿਖ ਵਿੱਚ ਬਣਨ ਵਾਲੀ ਯੂਨੀਵਰਸਿਟੀ ਵਾਸਤੇ 150 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਵਿੱਚ 100 ਮਿਲੀਅਨ ਡਾਲਰ ਇੱਕ ਅਜਿਹਾ ਕਮਿਊਨਿਟੀ ਸਥਾਨ ਨਿਰਮਾਣ ਕਰਨ ਉੱਤੇ ਖਰਚ ਕੀਤੇ ਜਾਣਗੇ ਜਿਸ ਨੂੰ ਇੱਕ ਨਵੀਂ ਲਾਇਬਰੇਰੀ, ਵਪਾਰਕ ਉੱਦਮ ਦਾ ਕੇਂਦਰ ਅਤੇ ਕਮਿਉਨਿਟੀ ਸੱਭਿਆਚਾਰਕ ਸਪੇਸ ਨਿਰਮਾਣ ਲਈ ਵਰਤਿਆ ਜਾਵੇਗਾ। ਮੇਅਰ ਲਿੰਡਾ ਜੈਫਰੀ ਨੇ ਇਸ ਫੈਸਲੇ ਨੂੰ ਲਾਮਿਸਾਲ ਦੱਸਦੇ ਹੋਏ ਇਸ ਨੂੰ ਇੱਕ ਹੌਸਲੇ ਵਾਲਾ ਵੱਡਾ ਕਦਮ ਕਰਾਰ ਦਿੱਤਾ ਹੈ। ਬੇਸ਼ੱਕ ਹਾਲੇ ਤੱਕ ਬਰੈਂਪਟਨ ਸਿਟੀ ਅਤੇ ਪ੍ਰੋਵਿੰਸ ਵੱਲੋਂ ਹਾਲੇ ਤੱਕ ਯੂਨੀਵਰਸਿਟੀ ਦੇ ਸਥਾਨ ਬਾਰੇ ਐਲਾਨ ਨਹੀਂ ਕੀਤਾ ਗਿਆ ਪਰ ਇਹ ਸਾਫ਼ ਹੈ ਕਿ ਇਹ ਡਾਊਨ ਟਾਊਨ ਵਿੱਚ ਜਾਂ ਇਸਦੇ ਇਰਦ ਗਿਰਦ ਹੋਵੇਗੀ। ਹਾਲੇ ਤੱਕ ਇਹ ਗੱਲ ਵੀ ਸਪੱਸ਼ਟ ਨਹੀਂ ਹੋਈ ਹੈ ਕਿ ਡਾਊਨ ਟਾਊਨ ਵਿੱਚ ਯੂਨੀਵਰਸਿਟੀ ਦੀ ਉਸਾਰੀ ਲਈ ਲੋੜੀਂਦੀ ਥਾਂ ਕਿੱਥੇ ਉਪਲਬਧ ਹੋ ਸਕੇਗੀ।
ਚੇਤੇ ਰਹੇ ਕਿ ਬਰੈਂਪਟਨ ਅਤੇ ਮਿਲਟਨ ਵਿੱਚ ਯੂਨੀਵਰਸਿਟੀਆਂ ਬਣਾਉਣ ਲਈ ਪ੍ਰੋਵਿੰਸ ਵੱਲੋਂ ਦੋਵਾਂ ਸ਼ਹਿਰਾਂ ਨੂੰ ਕੁੱਲ ਮਿਲਾ ਕੇ 180 ਮਿਲੀਅਨ ਡਾਲਰ ਦਿੱਤੇ ਜਾਣਗੇ। ਮਿਲਟਨ ਨੇ ਯੂਨੀਵਰਸਿਟੀ ਲਈ 150 ਏਕੜ ਨਿਰਧਾਰਤ ਰੱਖੇ ਹੋਏ ਹਨ ਜਦੋਂ ਕਿ ਬਰੈਂਪਟਨ ਨੇ ਹਾਲੇ ਇਸ ਬਾਰੇ ਕੋਈ ਐਲਾਨ ਕਰਨਾ ਹੈ। ਇਸ ਫੈਸਲੇ ਤੋਂ ਬਾਅਦ ਬਰੈਂਪਟਨ ਸਿਟੀ ਵੱਲੋਂ ਰਾਇਰਸਨ ਯੂਨੀਵਰਸਿਟੀ ਅਤੇ ਸ਼ੈਰੀਡਾਨ ਕਾਲਜ ਨਾਲ ਮੈਮੋਰੰਡਮ ਆਫ ਅੰਡਰਸਟੈਂਡਿੰਗ ਉੱਤੇ ਦਸਤਖਤ ਕਰਨ ਲਈ ਕਾਰਵਾਈ ਆਰੰਭੀ ਜਾਵੇਗੀ। ਮਿਲਟਨ ਵੱਲੋਂ ਵਿਲਫਰੈਡ ਲੌਰੀਏ ਯੂਨੀਵਰਸਿਟੀ ਨਾਲ ਅਜਿਹਾ ਮੈਮੋਰੰਡਮ ਆਫ ਅੰਡਰਸਟੈਂਡਿੰਗ 2008 ਵਿੱਚ ਸਹੀ ਕਰ ਲਿਆ ਗਿਆ ਸੀ।

Check Also

ਕੈਨੇਡਾ ਯੂਨੀਵਰਸਿਟੀ ਦਾ ਅਗਲਾ ਸਮੈਸਟਰ ਚੱਲੇਗਾ ਆਨਲਾਈਨ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਕਰੋਨਾ ਵਾਇਰਸ ਨੂੰ ਭਾਵੇਂ ਪ੍ਰਭਾਵੀ ਢੰਗ ਨਾਲ ਕੰਟਰੋਲ ਕੀਤਾ ਗਿਆ …