Breaking News
Home / ਜੀ.ਟੀ.ਏ. ਨਿਊਜ਼ / ਫੋਰਡ ਸਰਕਾਰ ਨੇ ਲਾਇਸੈਂਸ ਪਲੇਟ ਰਨਿਊ ਕਰਵਾਉਣ ਸਬੰਧੀ ਫੀਸ ਖ਼ਤਮ ਕਰਨ ਦਾ ਕੀਤਾ ਐਲਾਨ

ਫੋਰਡ ਸਰਕਾਰ ਨੇ ਲਾਇਸੈਂਸ ਪਲੇਟ ਰਨਿਊ ਕਰਵਾਉਣ ਸਬੰਧੀ ਫੀਸ ਖ਼ਤਮ ਕਰਨ ਦਾ ਕੀਤਾ ਐਲਾਨ

Parvasi News, Ontario

ਓਨਟਾਰੀਓ ਸਰਕਾਰ ਵੱਲੋਂ ਲਾਇਸੈਂਸ ਪਲੇਟ ਤੇ ਸਟਿੱਕਰ ਰਨਿਊ ਕਰਵਾਉਣ ਸਬੰਧੀ ਫੀਸ ਖ਼ਤਮ ਕਰਨ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਸਰਕਾਰ ਵੱਲੋਂ ਓਨਟਾਰੀਓ ਦੇ ਯੋਗ ਡਰਾਈਵਰਾਂ ਨੂੰ ਰੀਫੰਡ ਵੀ ਮੁਹੱਈਆ ਕਰਵਾਏ ਜਾਣਗੇ। ਫੀਸ ਖ਼ਤਮ ਕਰਨ ਸਬੰਧੀ ਇਹ ਫੈਸਲਾ 13 ਮਾਰਚ ਤੋਂ ਪ੍ਰਭਾਵੀ ਹੋਵੇਗਾ।ਫੋਰਡ ਸਰਕਾਰ ਵੱਲੋਂ ਇਹ ਫੈਸਲਾ ਜੂਨ ਵਿੱਚ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਲਿਆ ਗਿਆ ਹੈ।ਇਸ ਨਾਲ ਓਨਟਾਰੀਓ ਦੇ ਕਈ ਡਰਾਈਵਰਾਂ ਨੂੰ ਸਾਲ ਦੇ 120 ਡਾਲਰ ਦੀ ਬਚਤ ਹੋਵੇਗੀ।
ਫੋਰਡ ਵੱਲੋਂ ਇਹ ਐਲਾਨ ਰਿਚਮੰਡ ਹਿੱਲ ਉੱਤੇ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ, ਗਵਰਮੈਂਟ ਐਂਡ ਕੰਜਿ਼ਊਮਰ ਸਰਵਿਸਿਜ਼ ਮੰਤਰੀ ਰੌਸ ਰੌਮਾਨੋ ਤੇ ਐਸੋਸਿਏਟ ਮਨਿਸਟਰ ਆਫ ਸਮਾਲ ਬਿਜ਼ਨਸ ਐਂਡ ਰੈੱਡ ਟੇਪ ਰਿਡਕਸ਼ਨ ਨੀਨਾ ਟਾਂਗਰੀ ਦੀ ਮੌਜੂਦਗੀ ਵਿੱਚ ਕੀਤਾ ਗਿਆ।ਮੰਗਲਵਾਰ ਨੂੰ ਨਿਊਜ਼ ਕਾਨਫਰੰਸ ਵਿੱਚ ਗੱਲ ਕਰਦਿਆਂ ਫੋਰਡ ਨੇ ਆਖਿਆ ਕਿ ਸਰਕਾਰ ਮਾਰਚ 2020 ਤੋਂ ਅਦਾ ਕੀਤੀ ਗਈ ਲਾਇਸੈਂਸ ਪਲੇਟ ਰਿਨਿਊਅਲ ਫੀਸ ਲਈ ਓਨਟਾਰੀਓ ਦੇ ਡਰਾਈਵਰਾਂ ਨੂੰ ਰੀਫੰਡ ਮੁਹੱਈਆ ਕਰਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਰੀਫੰਡ 7·5 ਮਿਲੀਅਨ ਰੈਜ਼ੀਡੈਂਟਸ ਤੋਂ ਵੀ ਵੱਧ ਨੂੰ ਹਾਸਲ ਹੋਣਗੇ। ਇਹ ਰੀਫੰਡ ਹਾਸਲ ਕਰਨ ਲਈ ਡਰਾਈਵਰਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਪ੍ਰੋਵਿੰਸ਼ੀਅਲ ਵੈੱਬਸਾਈਟ ਉੱਤੇ ਉਨ੍ਹਾਂ ਦੇ ਪਤੇ ਅਪਡੇਟ ਹੋਣ ਤੇ ਉਨ੍ਹਾਂ ਵੱਲੋਂ 7 ਮਾਰਚ ਤੱਕ ਕਿਸੇ ਵੀ ਤਰ੍ਹਾਂ ਦੀਆਂ ਟਰੈਫਿਕ ਟਿਕਟਾਂ ਦਾ ਭੁਗਤਾਨ ਕਰ ਦਿੱਤਾ ਗਿਆ ਹੋਵੇ।ਸਰਕਾਰ ਵੱਲੋਂ ਲਾਇਸੈਂਸ ਪਲੇਟਾਂ ਦੀ ਵੈਲੀਡੇਸ਼ਨ ਦਾ ਸਮਾਂ 31 ਮਾਰਚ ਤੱਕ ਵਧਾ ਦਿੱਤਾ ਗਿਆ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …