ਭਾਰਤੀ ਇੰਜੀਨੀਅਰਾਂ ਵੱਲੋਂ ਬਣਾਏ ਵੈਂਟੀਲੇਟਰਾਂ ਦਾ ਕਾਇਲ ਹੋਇਆ ਅਮਰੀਕਾ, ਇਹ ਮੌਜੂਦਾ ਨਾਲੋਂ 60 ਗੁਣਾ ਸਸਤਾ, ਗੇਮਚੇਂਜਰ ਮੰਨ ਹਫਤਿਆਂ ‘ਚ ਹੀ ਬਣਾਉਣ ਦਾ ਹੁਕਮ
ਕਾਰ ਤੇ ਜਹਾਜ਼ ਬਣਾਉਣ ਵਾਲੀਆਂ 11 ਕੰਪਨੀਆਂ ਨੂੰ ਵੈਂਟੀਲੇਟਰ ਬਣਾਉਣ ਦੇ ਦਿੱਤੇ ਹੁਕਮ
ਨਿਊਯਾਰਕ, ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਖਿਲਾਫ਼ ਲੜਾਈ ‘ਚ ਦੁਨੀਆ ਦੇ ਸਾਰੇ ਦੇਸ਼ ਵੈਂਟੀਲੇਟਰਾਂ ਦੀ ਘਾਟ ਨਾਲ ਜੂਝ ਰਹੇ ਹਨ। ਅਮਰੀਕਾ ‘ਚ ਮਾਹਿਰਾਂ ਨੇ 2.40 ਲੱਖ ਮੌਤਾਂ ਦਾ ਸ਼ੱਕ ਪ੍ਰਗਟ ਕੀਤਾ ਹੈ। ਇਸ ਦਰਮਿਆਨ, ਉਥੇ ਘੱਟ ਤੋਂ ਘੱਟ 7 ਲੱਖ ਵੈਂਟੀਲੇਟਰਾਂ ਦੀ ਵੀ ਘਾਟ ਹੈ। ਇਨ੍ਹਾਂ ਹਾਲਾਤਾਂ ‘ਚ ਮੈਸਾਚਿਊਟਸ ਇੰਸਟੀਚਿਊਟ ਆਫ਼ ਟੈਕਨਲੋਜੀ (ਐਮਆਈਟੀ) ਦੇ ਨਾਲ ਭਾਰਤੀ ਇੰਜੀਨੀਅਰਾਂ ਨੇ ਘੱਟ ਲਾਗਤ ਵਾਲੇ ਵੈਂਟੀਲੇਟਰਾਂ ਦਾ ਨਿਰਮਾਣ ਕੀਤਾ ਹੈ।
ਇਸ ਦੀ ਲਾਗਤ ਮਹਿਜ 500 ਡਾਲਰ ਯਾਨੀਕਿ 37,500 ਰੁਪਏ ਹੈ। ਹੁਣ ਅਮਰੀਕਾ ‘ਚ ਜੋ ਵੈਂਟੀਲੇਟਰ ਇਸਤੇਮਾਲ ਹੋ ਰਹੇ ਹਨ ਉਨ੍ਹਾਂ ਦੀ ਕੀਮਤ 22.50 ਲੱਖ ਰੁਪਏ ਹੈ। ਯਾਨੀਕਿ 60 ਗੁਣਾ ਜ਼ਿਆਦਾ। ਅਮਰੀਕਾ ਨੇ ਇਸ ਦੇ ਆਖਰੀ ਟੈਸਟ ਤੋਂ ਬਾਅਦ ਘਰੇਲੂ ਉਤਪਾਦਨ ਦੇ ਲਈ ਕਾਰ ਅਤੇ ਜਹਾਜ਼ ਬਣਾਉਣ ਵਾਲੀਆਂ 11 ਅਲੱਗ-ਅਲੱਗ ਕੰਪਨੀਆਂ ਨੂੰ ਅਗਲੇ ਕੁਝ ਹਫਤਿਆਂ ‘ਚ ਵੈਂਟੀਲੇਟਰ ਬਣਾਉਣ ਦਾ ਹੁਕਮ ਵੀ ਦੇ ਦਿੱਤਾ ਹੈ। ਅਮਰੀਕਾ ਦੇ ਕਾਰਜਕਾਰੀ ਸਹਾਇਕ ਸਕੱਤਰ ਏਲਿਸ ਜੀ ਵੇਲਸ ਨੇ ਕਿਹਾ ਕਿ ਭਾਰਤ ਦੇ ਨੌਜਵਾਨ ਇੰਜੀਨੀਅਰਾਂ ਦੀ ਇਹ ਕੋਸ਼ਿਸ਼ ਕਰੋਨਾ ਵਾਇਰਸ ਦੇ ਖਿਲਾਫ਼ ਲੜਾਈ ‘ਚ ‘ਗੇਮਚੇਂਜਰ’ ਸਾਬਤ ਹੋਵੇਗੀ। ਸਾਨੂੰ ਵਿਸ਼ਵਾਸ ਹੈ ਕਿ ਇਹ ਪ੍ਰਯੋਗ ਸਫ਼ਲ ਹੋਵੇਗਾ ਅਤੇ ਅਸੀਂ ਜਲਦੀ ਹੀ ਵੱਡੇ ਪੈਮਾਨੇ ‘ਤੇ ਇਸ ਦਾ ਉਤਪਾਦਨ ਸ਼ੁਰੂ ਦੇਵਾਂਗੇ। ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ‘ਸਾਡੇ ਨੌਜਵਾਨ ਇੰਜੀਨੀਅਰਾਂ ਨੇ ਡਾਕਟਰਾਂ ਨੂੰ ਕਰੋਨਾ ਵਾਇਰਸ ਨਾਲ ਲੜਨ ਦੇ ਲਈ ਘੱਟ ਲਾਗਤ ਵਾਲੇ ਵੈਂਟੀਲੇਟਰਾਂ ਨੂੰ ਬਣਾਉਣ ‘ਚ ਜੋ ਕਾਬਲੀਅਤ ਦਿਖਾਈ ਹੈ,ਉਹ ਸ਼ਲਾਘਾਯੋਗ ਹੈ। ਦੂਜੇ ਪਾਸੇ ਐਮਰਜੈਂਸੀ ਵੈਂਟੀਲੇਟਰ ਦੇ ਲਈ ਐਮਆਈਟੀ ਈ-ਵੈਂਟ ਨਾਮ ਨਾਲ 12 ਮਾਰਚ ਨੂੰ ਇਕ ਟੀਮ ਬਣਾਈ ਗਈ। ਇਸ ਦੀ ਮੀਟਿੰਗ ‘ਚ ਇਕ ਦਹਾਕਾ ਪਹਿਲਾਂ ਬਣਾਏ ਗਏ ਪ੍ਰੋਜੈਕਟ ਦੀ ਮਦਦ ਨਾਲ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਵੈਂਟੀਲੇਟਰ ਦੇ ਡਿਜ਼ਾਇਨ ਨੂੰ ਮਨਜ਼ੂਰੀ ਦੇ ਦਿੱਤੀ ਗਈ। ਦਰਅਸਲ ਪੜ੍ਹਾਈ ਤੋਂ ਬਾਅਦ ਉਹ ਆਈਡੀਆ ਉਥੇ ਦਾ ਉਥੇ ਰਹਿ ਗਿਆ ਪ੍ਰੰਤੂ ਜਦੋਂ ਸੰਕਟ ਡੂਘਾ ਹੋਇਆ ਤਾਂ ਇਸ ਮੀਟਿੰਗ ‘ਚ ਵੈਂਟੀਲੇਟਰ ਨੂੰ ਅਪਡੇਟ ਕਰਨ ਤੋਂ ਬਾਅਦ ਮਨਜ਼ੂਰੀ ਮਿਲੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …