ਕਾਬੁਲ : ਅਫ਼ਗਾਨਿਸਤਾਨ ਦੀ ਖ਼ੁਫ਼ੀਆ ਏਜੰਸੀ ਨੇ ਆਈਐੱਸਆਈ ਨਾਲ ਜੁੜੇ ਪਾਕਿਤਸਾਨ ਦੇ ਆਈਐੱਸਆਈਐੱਸ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਪਿਛਲੇ ਮਹੀਨੇ ਕਾਬੁਲ ਵਿੱਚ ਹੋਏ ਅਤਿਵਾਦੀ ਹਮਲੇ ਦਾ ਮਾਸਟਰਮਾਈਂਡ ਸੀ। ਇਸ ਹਮਲੇ ਵਿੱਚ ਇਕ ਭਾਰਤੀ ਨਾਗਰਿਕ ਸਣੇ 27 ਵਿਅਕਤੀਆਂ ਦੀ ਮੌਤ ਹੋ ਗਈ ਸੀ। ਰਿਪੋਰਟ ਅਨੁਸਾਰ ਕੌਮੀ ਸੁਰੱਖਿਆ ਡਾਇਰੈਕਟੋਰੇਟ (ਐੱਨਡੀਐੱਸ) ਦੀ ਇਕ ਮੁਸ਼ਕਿਲ ਕਾਰਵਾਈ ਦੌਰਾਨ ਆਈਐੱਸਆਈਐੱਸ ਦੇ ਪ੍ਰਮੁੱਖ ਆਗੂ ਅਬਦੁੱਲਾ ਓੜਕਜ਼ਈ ਨੂੰ ਉਸ ਦੇ 19 ਸਾਥੀਆਂ ਸਣੇ ਦੇਸ਼ ਦੇ ਦੱਖਣੀ ਸੂਬੇ ਕੰਧਾਰ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ। ਓੜਕਜ਼ਈ ਆਈਐੱਸਆਈਐੱਸ ਦੀ ਖੋਰਾਸਾਨ ਸ਼ਾਖਾ ਦਾ ਪ੍ਰਮੁੱਖ ਆਗੂ ਸੀ। ਐੱਨਡੀਐੱਸ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਅਬਦੁੱਲਾ ਓੜਕਜ਼ਈ ਉਰਫ਼ ਅਸਲਮ ਫਾਰੂਕੀ ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮੀ ਏਜੰਸੀ ਓੜਕਜ਼ਈ ਦਾ ਵਸਨੀਕ ਹੈ।
Check Also
ਪਾਕਿਸਤਾਨ ’ਚ ਫਿਰ ਤਖਤਾ ਪਲਟ ਸਕਦੀ ਹੈ ਫੌਜ
ਆਰਮੀ ਚੀਫ ਮੁਨੀਰ ਨੂੰ ਅਗਲਾ ਰਾਸ਼ਟਰਪਤੀ ਅਤੇ ਬਿਲਾਵਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਚਰਚਾ …