Breaking News
Home / ਦੁਨੀਆ / ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਲੰਡਨ ਅਦਾਲਤ ਨੇ ਕੀਤੀ ਰੱਦ

ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਲੰਡਨ ਅਦਾਲਤ ਨੇ ਕੀਤੀ ਰੱਦ

ਲੰਡਨ/ਬਿਊਰੋ ਨਿਊਜ਼ : ਪੀ. ਐੱਨ. ਬੀ. ਘੁਟਾਲੇ ਦੇ ਮਾਮਲੇ ਵਿਚ ਭਾਰਤ ਹਵਾਲਗੀ ਕੇਸ ਦਾ ਸਾਹਮਣਾ ਕਰ ਰਹੇ ਹੀਰਾ ਵਪਾਰੀ ਨੀਰਵ ਮੋਦੀ ਵਲੋਂ ਦਿੱਤੀ ਜ਼ਮਾਨਤ ਦੀ ਅਰਜ਼ੀ ਲੰਡਨ ਦੀ ਵੈਸਟਮਿਨਿਸਟਰ ਅਦਾਲਤ ਨੇ ਰੱਦ ਕਰ ਦਿੱਤੀ। ਲੰਡਨ ਅਦਾਲਤ ਨੇ ਨੀਰਵ ਮੋਦੀ ਨੂੰ ਜ਼ਮਾਨਤ ਦੇਣ ਤੋਂ ਮਨ੍ਹਾ ਕਰਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 24 ਮਈ ਤੱਕ ਅੱਗੇ ਪਾ ਦਿੱਤੀ। ਨੀਰਵ ਮੋਦੀ ਤਦ ਤੱਕ ਵਾਂਡਸਵਰਥ ਜੇਲ੍ਹ ਵਿਚ ਹੀ ਰਹੇਗਾ। ਸੁਣਵਾਈ ਦੌਰਾਨ ਨੀਰਵ ਮੋਦੀ ਨਿੱਜੀ ਤੌਰ ‘ਤੇ ਅਦਾਲਤ ਵਿਚ ਪੇਸ਼ ਨਹੀਂ ਹੋਇਆ, ਉਹ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤੀ ਕਾਰਵਾਈ ਵਿਚ ਸ਼ਾਮਿਲ ਹੋਇਆ। ਪੰਜਾਬ ਨੈਸ਼ਨਲ ਬੈਂਕ ਨਾਲ ਲੈਣ-ਦੇਣ ਦੇ ਕਰੋੜਾਂ ਦੇ ਘਪਲੇ ਵਿਚ ਨੀਰਵ ਮੋਦੀ ਦੀ ਭਾਰਤ ਨੂੰ ਲੋੜ ਹੈ, ਉਸ ਦੀ ਹਵਾਲਗੀ ਲਈ ਈ.ਡੀ. ਅਤੇ ਸੀ.ਬੀ.ਆਈ. ਕੋਸ਼ਿਸ਼ ਕਰ ਰਹੀਆਂ ਹਨ। ਨੀਰਵ ਮੋਦੀ ਦੀ ਜ਼ਮਾਨਤ ਨਾ ਹੋਣ ਦਾ ਮੁੱਖ ਕਾਰਨ ਉਸ ਪਾਸੋਂ ਮਿਲੇ ਵੱਖ-ਵੱਖ ਦੇਸ਼ਾਂ ਦੇ ਪਾਸਪੋਰਟ ਅਤੇ ਸ਼ਨਾਖ਼ਤੀ ਕਾਰਡ ਮੰਨੇ ਜਾ ਰਹੇ ਹਨ, ਭਾਰਤ ਪੱਖੀ ਸਰਕਾਰੀ ਵਕੀਲ ਨੇ ਅਦਾਲਤ ਵਿਚ ਖ਼ਦਸ਼ਾ ਪ੍ਰਗਟਾਇਆ ਸੀ ਕਿ ਉਹ ਬਰਤਾਨੀਆ ਤੋਂ ਕਿਸੇ ਹੋਰ ਦੇਸ਼ ਭੱਜ ਸਕਦਾ ਹੈ।
12 ਲਗਜ਼ਰੀ ਕਾਰਾਂ ਨਿਲਾਮઠ :ਨਵੀਂ ਦਿੱਲੀ : ਪੀ. ਐਨ.ਬੀ. ਘੁਟਾਲੇ ਦੇ ਦੋਸ਼ੀ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੀਆਂ 12 ਲਗਜ਼ਰੀ ਕਾਰਾਂ ਦੀ ਨਿਲਾਮੀ ਪੂਰੀ ਹੋ ਗਈ। ਇਨ੍ਹਾਂ ਵਾਹਨਾਂ ਨੂੰ ਏਜੰਸੀ ਨੇ ਹਵਾਲਾ ਰੋਕੂ ਕਾਨੂੰਨ ਤਹਿਤ ਜ਼ਬਤ ਕੀਤਾ ਸੀ। ਸਾਰੀਆਂ ਕਾਰਾਂ ਦੀ ਨਿਲਾਮੀ ਸਰਕਾਰੀ ਕੰਪਨੀ ਐਮ. ਐਸ.ਟੀ. ਸੀ.ਦੀ ਵੈੱਬਸਾਈਟ ਜ਼ਰੀਏ ਕੀਤੀ ਗਈ। ਨਿਲਾਮੀ ਹੋਈਆਂ ਕਾਰਾਂ ਵਿਚ 10 ਨੀਰਵ ਮੋਦੀ ਗਰੁੱਪ ਦੀਆਂ ਅਤੇ 2 ਮੇਹੁਲ ਚੌਕਸੀ ਗਰੁੱਪ ਦੀਆਂ ਹਨ। ਇਨ੍ਹਾਂ ਵਿਚ ਇਕ ਰੋਲਸ ਰਾਇਲ ਅਤੇ ਇਕ ਪੋਰਸ਼ ਕਾਰ ਵੀ ਸ਼ਾਮਿਲ ਹਨ। ਇਨ੍ਹਾਂ ਕਾਰਾਂ ਨੂੰ ਵੇਚਣ ਨਾਲ ਈ.ਡੀ. ਨੂੰ 3.29 ਕਰੋੜ ਰੁਪਏ ਮਿਲੇ ਹਨ।

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …