ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅਮਰੀਕੀ ਰਾਸ਼ਟਰਪਤੀ ਦੇ ਸਕਾਲਰਾਂ ਦੀ 2016 ਲਈ ਜਾਰੀ ਕੀਤੀ ਗਈ 160 ਵਿਦਿਆਰਥੀਆਂ ਦੀ ਸੂਚੀ ਵਿਚ ਇਸ ਵਾਰ 19 ਭਾਰਤੀ ਅਮਰੀਕੀ ਤੇ ਏਸ਼ਿਆਈ ਅਮਰੀਕੀ ਵਿਦਿਆਰਥੀ ਸ਼ਾਮਿਲ ਹਨ। ਅਕਾਦਮਿਕ, ਆਰਟਸ ਅਤੇ ਕੈਰੀਅਰ ਤੇ ਤਕਨੀਕੀ ਸਿਖਿਆ ਦੇ ਖੇਤਰ ਵਿਚ ਨਾਮਣਾ ਖਟਣ ਵਾਲੇ ਵਿਦਿਆਰਥੀਆਂ ਨੂੰ ਇਹ ਸਨਮਾਨ ਦਿੱਤਾ ਜਾਂਦਾ ਹੈ। ਇਨ੍ਹਾਂ 160 ਵਿਦਿਆਰਥੀਆਂ ਦੀ ਚੋਣ 5600 ਵਿਦਿਆਰਥੀਆਂ ਵਿਚੋਂ ਕੀਤੀ ਗਈ ਹੈ ਜੋ ਕਿ ਯੰਗ ਆਰਟਸ ਪ੍ਰੋਗ੍ਰਾਮ ਮੁਕਾਬਲੇ ਅਤੇ ਏ ਸੀ ਟੀ ਤੇ ਐਸ ਏ ਟੀ ਦੇ ਅੰਕਾਂ ਦੀ ਆਧਾਰ ‘ਤੇ ਕੀਤੀ ਜਾਂਦੀ ਹੈ। ਇਸ ਸਨਮਾਨ ਲਈ ਕੋਈ ਸਕੂਲ ਆਪਣੇ ਵਿਦਿਆਰਥੀਆਂ ਨੂੰ ਨਾਮਜ਼ਦ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਆਪਣੇ ਤੌਰ ‘ਤੇ ਅਪਲਾਈ ਕਰ ਸਕਦਾ ਹੈ। ਇਹ ਸਨਮਾਨ ਪਾਉਣ ਵਾਲਿਆਂ ਵਿਚ ਭਾਰਤੀ ਅਮਰੀਕੀ ਵਿਦਿਆਰਥੀ ਪਵਿਤਰਾ ਨਾਗਰਾਜਨ ਫਰੀਮੌਂਟ ਤੋਂ ਅਤੇ ਸ੍ਰੀਲੰਕਾ ਦੀ ਰੁਵਾਂਥੀ ਏਕਾਨਾਇਕੇ ਸ਼ਾਮਿਲ ਹਨ ਜਿਨ੍ਹਾਂ ਨੂੰ ਯੰਗ ਆਰਟਸ ਤੋਂ ਚੁਣਿਆ ਗਿਆ ਹੈ। ਇਸੇ ਤਰਾਂ ਸਟੈਮਫੋਰਡ ਕਨੈਕਟੀਕਟ ਦੀ ਤਨੁਸ਼੍ਰੀ ਭੱਲਾ, ਫੁਲਟਨ ਮੈਰੀਲੈਂਡ ਤੋਂ ਮੇਘਨਾ ਸ੍ਰੀਨਿਵਾਸ ਅਤੇ ਮੁਹੰਮਦ ਰਹੀਮ ਟੈਕਸਾਸ ਤੋਂ ਨੂੰ ਕੈਰੀਅਰ ਤੇ ਤਕਨੀਕੀ ਸਿਖਿਆ ਖੇਤਰ ਲਈ ਚੁਣਿਆ ਹੈ। 19 ਜੂਨ ਨੂੰ ਵਾਸ਼ਿੰਗਟਨ ਡੀ ਸੀ ਵਿਚ ਇਕ ਵਿਸ਼ੇਸ਼ ਪ੍ਰੋਗ੍ਰਾਮ ਵਿਚ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਰਾਸ਼ਟਰਪਤੀ ਸਕਾਲਰ ਸਨਮਾਨ ਦੀ ਸ਼ੁਰੂਆਤ 1964 ਵਿਚ ਕੀਤੀ ਗਈ ਸੀ ਤੇ ਹੁਣ ਤੱਕ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 7000 ਤੋਂ ਵੱਧ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਚੁਕਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …