5 C
Toronto
Friday, November 21, 2025
spot_img
Homeਦੁਨੀਆ34 ਸਾਲ ਦੇ ਗੈਬਰੀਅਲ ਅਟਲ ਬਣੇ ਫਰਾਂਸ ਦੇ ਸਭ ਤੋਂ ਛੋਟੀ ਉਮਰ...

34 ਸਾਲ ਦੇ ਗੈਬਰੀਅਲ ਅਟਲ ਬਣੇ ਫਰਾਂਸ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਲੰਘੇ ਮੰਗਲਵਾਰ ਨੂੰ 34 ਸਾਲਾ ਸਿੱਖਿਆ ਮੰਤਰੀ ਗੈਬਰੀਅਲ ਅਟਲ ਨੂੰ ਫਰਾਂਸ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਗੈਬਰੀਅਲ ਅਟਲ ਨੂੰ ਮੈਕਰੋਨ ਦੇ ਕਰੀਬੀ ਸਾਥੀਆਂ ਵਿਚ ਗਿਣਿਆ ਜਾਂਦਾ ਹੈ। ਗੈਬਰੀਅਲ ਅਟਲ ਕੋਵਿਡ ਮਹਾਮਾਰੀ ਦੌਰਾਨ ਸਰਕਾਰ ਦੇ ਬੁਲਾਰੇ ਵਜੋਂ ਉਭਰੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿੱਖਿਆ ਮੰਤਰੀ ਬਣਾਇਆ ਗਿਆ। ਸਭ ਤੋਂ ਘੱਟ ਉਮਰ ਦੇ ਪ੍ਰਧਾਨ ਮੰਤਰੀ ਹੋਣ ਤੋਂ ਇਲਾਵਾ, ਗੈਬਰੀਅਲ ਅਟਲ ਖੁੱਲ੍ਹੇਆਮ ਸਮਲਿੰਗੀ ਹੋਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਵੀ ਹੋਣਗੇ। ਗੈਬਰੀਅਲ ਹੁਣ ਸਾਬਕਾ ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਦੀ ਥਾਂ ਲੈਣਗੇ। ਹਾਲੀਆ ਓਪੀਨੀਅਨ ਪੋਲਾਂ ਵਿੱਚ ਦੇਸ਼ ਦੇ ਸਭ ਤੋਂ ਪ੍ਰਸਿੱਧ ਸਿਆਸਤਦਾਨਾਂ ਵਿੱਚੋਂ ਇੱਕ, ਅਟਲ ਨੇ ਰੇਡੀਓ ਸ਼ੋਅ ਅਤੇ ਸੰਸਦ ਵਿੱਚ ਸਹਿਜਤਾ ਨਾਲ ਕੰਮ ਕਰਨ ਵਾਲੇ ਇੱਕ ਬੁੱਧੀਮਾਨ ਮੰਤਰੀ ਵਜੋਂ ਨਾਮ ਬਣਾਇਆ ਹੈ। ਮੈਕਰੌਨ ਨੇ ਵੀ ਗ੍ਰੇਬੀਅਲ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਕੇ ਆਪਣੀ ਸਿਆਸੀ ਜ਼ਮੀਨ ਨੂੰ ਮਜ਼ਬੂਤ ਕਰਨ ਦਾ ਵੀ ਕੰਮ ਕੀਤਾ ਹੈ।

 

RELATED ARTICLES
POPULAR POSTS