ਜੋਅ ਬਾਈਡਨ ਦੀ ਪਤਨੀ ਜਿਲ ਨੂੰ ਹੋਇਆ ਕਰੋਨਾ
ਜੋਅ ਬਾਈਡਨ ਦੀ ਪਤਨੀ ਜਿਲ ਨੂੰ ਹੋਇਆ ਕਰੋਨਾ
ਅਮਰੀਕੀ ਰਾਸ਼ਟਰਪਤੀ ਬਾਈਡਨ 7 ਸਤੰਬਰ ਨੂੰ ਭਾਰਤ ਦੌਰੇ ’ਤੇ ਪਹੁੰਚਣਗੇ
ਵਾਸ਼ਿੰਗਟਨ/ਬਿਊਰੋ ਨਿਊਜ਼
ਜੀ-20 ਦੇ ਸ਼ਿਖਰ ਸੰਮੇਲਨ ਦੇ ਲਈ ਭਾਰਤ ਪਹੁੰਚ ਰਹੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦੀ ਪਤਨੀ ਜਿਲ ਬਾਈਡਨ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਧਰ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਆਪਣੇ 4 ਦਿਨਾਂ ਦੇ ਦੌਰੇ ਲਈ ਆਉਂਦੀ 7 ਸਤੰਬਰ ਨੂੰ ਭਾਰਤ ਪਹੁੰਚ ਰਹੇ ਹਨ। ਇਸੇ ਦੌਰਾਨ ਵਾਈਟ ਹਾਊਸ ਨੇ ਕਿਹਾ ਕਿ ਜੋਅ ਬਾਈਡਨ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ ਅਤੇ ਜਿਲ ਬਾਈਡਨ ਡੇਲਾਵੇਅਰ ਵਿਚ ਆਪਣੇ ਘਰ ’ਚ ਹੀ ਕੁਆਰਨਟਾਈਨ ਹੈ। ਵਾਈਟ ਹਾਊਸ ਨੇ ਦੱਸਿਆ ਕਿ ਜਿਲ ਬਾਈਡਨ ਵਿਚ ਕਰੋਨਾ ਦੇ ਮਾਮੂਲੀ ਲੱਛਣ ਹਨ ਅਤੇ ਉਹ ਡੇਲਾਵੇਅਰ ਸਥਿਤ ਆਪਣੀ ਰਿਹਾਇਸ਼ ’ਤੇ ਹੀ ਰਹਿਣਗੇ। ਧਿਆਨ ਰਹੇ ਕਿ ਜੋਅ ਬਾਈਡਨ ਦਿੱਲੀ ਵਿਚ 9 ਅਤੇ 10 ਸਤੰਬਰ ਨੂੰ ਹੋਣ ਵਾਲੇ ਜੀ-20 ਸੰਮੇਲਨ ਵਿਚ ਸ਼ਮੂਲੀਅਤ ਕਰਨਗੇ ਅਤੇ ਉਹ ਜੀ-20 ਸੰਮੇਲਨ ਤੋਂ ਦੋ ਦਿਨ ਪਹਿਲਾਂ ਹੀ ਭਾਰਤ ਪਹੁੰਚ ਜਾਣਗੇ। ਜੀ-20 ਸੰਮੇਲਨ ਨੂੰ ਲੈ ਕੇ ਦਿੱਲੀ ਵਿਚ ਤਿਆਰੀਆਂ ਵੀ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਦਿੱਲੀ ਨੂੰ ਪੂਰੀ ਤਰ੍ਹਾਂ ਸਜਾਇਆ ਗਿਆ ਹੈ।