16 C
Toronto
Sunday, October 5, 2025
spot_img
HomeਕੈਨੇਡਾFrontਵਡੋਦਰਾ ਕਿਸ਼ਤਾ ਹਾਦਸਾ ਮਾਮਲੇ ’ਚ 18 ਵਿਅਕਤੀਆਂ ਖਿਲਾਫ ਮਾਮਲਾ ਦਰਜ

ਵਡੋਦਰਾ ਕਿਸ਼ਤਾ ਹਾਦਸਾ ਮਾਮਲੇ ’ਚ 18 ਵਿਅਕਤੀਆਂ ਖਿਲਾਫ ਮਾਮਲਾ ਦਰਜ

16 ਸੀਟਾਂ ਵਾਲੀ ਕਿਸ਼ਤੀ ’ਚ ਬਿਠਾਏ 21, 12 ਵਿਦਿਆਰਥੀਆਂ ਸਮੇਤ 14 ਦੀ ਹੋ ਗਈ ਸੀ ਮੌਤ


ਵਡੋਦਰਾ/ਬਿਊਰੋ ਨਿਊਜ਼ : ਗੁਜਰਾਤ ਦੇ ਵਡੋਦਰਾ ’ਚ ਵਾਪਰੇ ਕਿਸ਼ਤੀ ਹਾਦਸਾ ਮਾਮਲੇ ’ਚ 18 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਨੇ 2 ਵਿਅਕਤੀਆਂ ਨੂੰ ਗਿ੍ਰਫ਼ਤਾਰ ਵੀ ਕਰ ਲਿਆ ਹੈ। ਜਦਕਿ ਬਾਕੀ ਵਿਅਕਤੀਆਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਧਿਆਨ ਰਹੇ ਲੰਘੇ ਵੀਰਵਾਰ ਨੂੰ ਵਡੋਦਰਾ ਦੀ ਹਰਣੀ ਲੇਕ ’ਚ ਇਕ ਕਿਸ਼ਤੀ ਪਲਟ ਗਈ ਸੀ ਅਤੇ ਇਸ ਕਿਸ਼ਤੀ ਵਿਚ 23 ਸਕੂਲੀ ਬੱਚੇ ਅਤੇ 4 ਅਧਿਆਪਕ ਸਵਾਰ ਸਨ। ਜਿਨ੍ਹਾਂ ਵਿਚੋਂ 12 ਬੱਚਿਆਂ ਅਤੇ 2 ਅਧਿਆਪਕਾਂ ਦੀ ਮੌਤ ਹੋ ਗਈ ਸੀ ਜਦਕਿ 11 ਬੱਚਿਆਂ ਅਤੇ 2 ਅਧਿਆਪਕਾਂ ਨੂੰ ਬਚਾਅ ਲਿਆ ਗਿਆ ਸੀ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਬੱਚੇ ਅਤੇ ਅਧਿਆਪਕ ਨਿਊ ਸਨਰਾਈਜ ਸਕੂਲ ਦੇ ਸਨ ਅਤੇ ਇਹ ਸਕੂਲ ਵੱਲੋਂ ਪਿਕਨਿਕ ਮਨਾਉਣ ਲਈ ਗਏ ਸਨ। ਲੇਕ ਦੀ ਸੈਰ ਦੌਰਾਨ ਬੱਚੇ ਟੀਚਰ ਸੈਲਫੀ ਲੈਣ ਦੇ ਲਈ ਕਿਸ਼ਤੀ ਦੇ ਇਕ ਪਾਸੇ ਇਕੱਠੇ ਹੋ ਗਏ ਜਾ ਕਾਰਨ ਇਹ ਕਿਸ਼ਤੀ ਝੀਲ ’ਚ ਪਲਟ ਗਈ ਸੀ। ਵਡੋਦਰਾ ਦੇ ਕਲੈਕਟਰ ਨੇ ਦੱਸਿਆ ਕਿ 16 ਸੀਟਾਂ ਵਾਲੀ ਕਿਸ਼ਤੀ ’ਚ 31 ਵਿਅਕਤੀ ਸਵਾਰ ਸਨ। ਇਸ ਘਟਨਾ ’ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

RELATED ARTICLES
POPULAR POSTS