ਆਕਲੈਂਡ : ‘ਨਿਊਜ਼ੀਲੈਂਡ ਕਬੱਡ ਫੈਡਰੇਸ਼ਨ’ ਨੇ ਇਕ ਅਹਿਮ ਫੈਸਲਾ ਲੈਂਦਿਆਂ ਕੱਬਡੀ ਖੇਡ ਦੇ ਖਿਡਾਰੀਆਂ ਅਤੇ ਨਸ਼ਿਆਂ ਵਿਚਕਾਰ ਇਕ ਲਕੀਰ ਖਿੱਚ ਦਿੱਤੀ ਹੈ। ਇਸਦ ਮਤਲਬ ਇਹ ਹੋਵੇਗਾ ਕਿ ਖਿਡਾਰੀਆਂ ਨੂੰ ਨਸ਼ਾ ਮੁਕਤ ਰਹਿ ਕੇ ਖੇਡਣ ਦਾ ਮੌਕਾ ਹੀ ਮਿਲਿਆ ਕਰੇਗਾ। ਜੇਕਰ ਕੋਈ ਵੀ ਖਿਡਾਰੀ ਨਸ਼ਾ ਕਰਨ ਦੇ ਟੈਸਟ (ਡੋਪ) ਵਿਚ ਪਾਜ਼ੇਟਿਵ ਪਾਇਆ ਗਿਆ ਤਾਂ ਉਹ ਨਿਊਜ਼ੀਲੈਂਡ ਦੇ ‘ਚ ਇਸ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਹੁੰਦੇ ਮੈਚਾਂ ਦੇ ਵਿਚ ਭਾਗ ਨਹੀਂ ਲੈ ਸਕੇਗਾ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ. ਹਰਪ੍ਰੀਤ ਸਿੰਘ ਗਿੱਲ, ਸਕੱਤਰ ਤੀਰਥ ਸਿੰਘ ਅਟਵਾਲ ਅਤੇ ਬੁਲਾਰੇ ਸ. ਵਰਿੰਦਰ ਸਿੰਘ ਬਰੇਲੀ ਨੇ ਇਸ ਸਬੰਧੀ ਸਾਂਝੀ ਕਾਨਫਰੰਸ ਕਰਕੇ ਅਜਿਹਾ ਐਲਾਨ ਕੀਤਾ ਹੈ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …