Breaking News
Home / ਦੁਨੀਆ / ਆਈ ਟੀ ਕੰਪਨੀਆਂ ਦੀ ਜਥੇਬੰਦੀ ਨੇ ਅਮਰੀਕੀ ਪਰਵਾਸ ਏਜੰਸੀ ਵਿਰੁੱਧ ਕੀਤਾ ਕੇਸ

ਆਈ ਟੀ ਕੰਪਨੀਆਂ ਦੀ ਜਥੇਬੰਦੀ ਨੇ ਅਮਰੀਕੀ ਪਰਵਾਸ ਏਜੰਸੀ ਵਿਰੁੱਧ ਕੀਤਾ ਕੇਸ

ਐਚ1-ਬੀ ਵੀਜ਼ੇ ‘ਤੇ ਸਖਤੀ ਕਾਰਨ ਕੰਪਨੀਆਂ ਵਿਚ ਰੋਸਾ
ਵਾਸ਼ਿੰਗਟਨ/ਬਿਊਰੋ ਨਿਊਜ਼
ਆਈਟੀ ਕੰਪਨੀਆਂ ਦੀ ਜਥੇਬੰਦੀ ਨੇ ਅਮਰੀਕੀ ਪਰਵਾਸ ਏਜੰਸੀ ਵਿਰੁੱਧ ਕੇਸ ਦਾਇਰ ਕਰ ਦਿੱਤਾ ਹੈ। ਇਸ ਜਥੇਬੰਦੀ ਵਿੱਚ ਇੱਕ ਹਜ਼ਾਰ ਤੋਂ ਵੱਧ ਕੰਪਨੀਆਂ ਹਨ, ਜਿਨ੍ਹਾਂ ਨੂੰ ਜ਼ਿਆਦਾਤਰ ਭਾਰਤੀ ਮੂਲ ਦੇ ਅਮਰੀਕੀ ਵਿਅਕਤੀ ਚਲਾ ਰਹੇ ਹਨ। ਇਸ ਜਥੇਬੰਦੀ ਦਾ ਇਲਜ਼ਾਮ ਹੈ ਕਿ ਅਮਰੀਕੀ ਨਾਗਰਿਕਤਾ ਤੇ ਪਰਵਾਸ ਸੇਵਾ ਵੱਲੋਂ ਤਿੰਨ ਸਾਲ ਤੋਂ ਘੱਟ ਸਮੇਂ ਲਈ ਹੀ ਐਚ1-ਬੀ ਵੀਜ਼ਾ ਜਾਰੀ ਕੀਤਾ ਜਾ ਰਿਹਾ ਹੈ, ਜਦਕਿ ਇਹ ਘੱਟੋ-ਘੱਟ ਮਿਆਦ ਹੈ।
ਆਮ ਤੌਰ ‘ਤੇ ਵਿਦੇਸ਼ ਕਰਮਚਾਰੀਆਂ ਲਈ ਇਸ ਵੀਜ਼ਾ ਦੀ ਮਿਆਦ ਤਿੰਨ ਤੋਂ ਛੇ ਸਾਲਾਂ ਦੇ ਦਰਮਿਆਨ ਹੁੰਦੀ ਹੈ। ਅਮਰੀਕੀ ਪਰਵਾਸ ਵਿਭਾਗ ਵਿਰੁੱਧ ਅਜਿਹਾ ਦੂਜਾ ਕੇਸ ਹੈ। ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਸਰਵ ਅਲਾਇੰਸ ਨੇ ਟਰੰਪ ਸਰਕਾਰ ਦੇ ਉਸ ਫੈਸਲੇ ਦਾ ਵਿਰੋਧ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਵਿਦੇਸ਼ੀ ਕਾਮੇ ਆਪਣੇ ਦਫ਼ਤਰ ਤੋਂ ਹੀ ਕੰਮ ਕਰ ਸਕਦੇ ਹਨ, ਕਿਸੇ ਹੋਰ ਦਫ਼ਤਰ ਤੋਂ ਨਹੀਂ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …