-3.4 C
Toronto
Sunday, December 21, 2025
spot_img
Homeਪੰਜਾਬਕੈਨੇਡਾ 'ਚ ਸਰਬਜੀਤ ਸਿੰਘ ਪਹਿਲੇ ਦਸਤਾਰਧਾਰੀ ਸਿੱਖ ਸੈਨੇਟਰ

ਕੈਨੇਡਾ ‘ਚ ਸਰਬਜੀਤ ਸਿੰਘ ਪਹਿਲੇ ਦਸਤਾਰਧਾਰੀ ਸਿੱਖ ਸੈਨੇਟਰ

sarabjit-singh-marvah-copy-copyਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਰਡੋ ਨੇ ਇੱਕ ਹੋਰ ਦਸਤਾਰਧਾਰੀ ਸਿੱਖ ਨੂੰ ਸਰਕਾਰ ਵਿੱਚ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਓਨਟਾਰੀਓ ਦੇ ਰਹਿਣ ਵਾਲੇ ਸਿੱਖ ਬੈਂਕਰ ਸਰਬਜੀਤ ਸਿੰਘ ਮਰਵਾਹ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸੈਨੇਟ ਮੈਂਬਰ ਵਜੋਂ ਨਿਯੁਕਤ ਕੀਤਾ ਹੈ। ਇਸ ਅਹੁਦੇ ਉਤੇ ਪਹੁੰਚਣ ਵਾਲੇ ਸਰਬਜੀਤ ਸਿੰਘ ਮਰਵਾਹ ਪਹਿਲੇ ਸਿੱਖ ਹਨ।
ਸਰਬਜੀਤ ਸਿੰਘ ਮਰਵਾਹ ਦੀ ਇਸ ਨਿਯੁਕਤੀ ਕਾਰਨ ਕੈਨੇਡਾ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਖ਼ਾਸ ਤੌਰ ਉੱਤੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਹੈ। ਸਰਬਜੀਤ ਸਿੰਘ ਉਨ੍ਹਾਂ ਛੇ ਵਿਅਕਤੀਆਂ ਵਿਚ ਸ਼ਾਮਲ ਹਨ, ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੁਤੰਤਰ ਸੈਨੇਟਰ ਦੇ ਰੂਪ ਵਿਚ ਓਨਟਾਰੀਓ ਤੋਂ ਚੁਣਿਆ ਹੈ। ਉਨ੍ਹਾਂ ਤੋਂ ਇਲਾਵਾ ਚੁਣੇ ਗਏ ਸੈਨੇਟਰਂ ਗਵੇਨ ਬੋਨੀਫੇਸ (ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਸਾਬਕਾ ਕਮਿਸ਼ਨਰ), ਟੋਨੀ ਡੀਨ (ਸਾਬਕਾ ਪ੍ਰੋਫੈਸਰ ਅਤੇ ਓਨਟਾਰੀਓ ਸਰਕਾਰ ਵਿਚ ਸੀਨੀਅਰ ਬਿਊਰੋਕਰੈਟ), ਲੂਸੀ ਮੋਨੀਕੀਅਨ, ਕਿੰਬਰਲੇ ਪੈਟੇ ਅਤੇ ਹਾਵਰਡ ਵੈਟਸਟਨ ਹਨ।
ਮਰਵਾਹ ਸਕੋਸ਼ੀਆ ਬੈਂਕ ਵਿਚ ਕਈ ਸੀਨੀਅਰ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਉਹ 1998 ਵਿਚ ਚੀਫ਼ ਫਾਈਨੈਂਸ਼ੀਅਲ ਅਫ਼ਸਰ, 2002 ਵਿਚ ਸੀਨੀਅਰ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਅਤੇ ਚੀਫ਼ ਫਾਈਨੈਂਸ਼ੀਅਲ ਅਫ਼ਸਰ ਅਤੇ ਤਿੰਨ ਸਾਲਾਂ ਬਾਅਦ ਵਾਈਸ ਚੇਅਰਮੈਨ ਅਤੇ ਚੀਫ਼ ਐਡਮਿਨਸਟ੍ਰੇਟਿਵ ਅਫ਼ਸਰ ਦੇ ਤੌਰ ‘ਤੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਇਨ੍ਹਾਂ ਬਹੁਤ ਹੀ ਵਿਲੱਖਣ ਨਿਯੁਕਤੀਆਂ ਸਬੰਧੀ, ਐੱਮਪੀ ਗਰੇਵਾਲ ਨੇ ਆਪਣੇ ਵਿਚਾਰ ਦਰਸਾਉਂਦਿਆਂ ਕਿਹਾ, “ਇਸ ਪਾਰਦਰਸ਼ੀ ਅਤੇ ਯੋਗਤਾ ਆਧਾਰ ਵਿਧੀ-ਵਿਧਾਨ, ਜਿਸ ਦੇ ਸਦਕਾ, ਉਂਟੈਰੀਓ ਦੀ ਸੈਨੇਟ ਦੀਆਂ ਖਾਲੀ ਥਾਵਾਂ ਭਰਨ ਲਈ, ਇਨ੍ਹਾਂ ਛੇ  ਬੇਮਿਸਾਲ ਵਿਅਕਤੀਆਂ ਦੀ ਚੋਣ ਸੰਭਵ ਹੋ ਸਕੀ ਹੈ, ਉੱਤੇ ਮੈਨੂੰ ਅਪਾਰ ਮਾਣ ਹੈ। ਸਾਡੀ ਨੀਤੀ ਦਾ ਇਹ ਇੱਕ ਅਨਿੱਖੜਵਾਂ ਅੰਗ ਹੈ ਕਿ ਅਸੀਂ ਆਪਣੇ ਕੌਮੀ ਲੋਕਤੰਤਰ ਵਿੱਚ ਸਾਰੇ ਵਰਗਾਂ ਦੇ ਕੈਨੇਡੀਅਨਾਂ ਦਾ ਯੋਗਦਾਨ ਪ੍ਰਾਪਤ ਕਰ ਰਹੇ ਹਾਂ, ਜਿਸ ਵਿੱਚ ਬਹੁਤ ਸਾਰੀਆਂ ਯੋਗ ਇਸਤਰੀਆਂ ਅਤੇ ਕੈਨੇਡਾ ਦਾ ਪਹਿਲਾ ਸਿੱਖ ਸੈਨੇਟਰ ਵੀ ਸ਼ਾਮਿਲ ਹੈ।”

RELATED ARTICLES
POPULAR POSTS