Breaking News
Home / ਕੈਨੇਡਾ / Front / ਪੰਜਾਬ ’ਚ ਹੁਣ ਅਧਾਰ ਕਾਰਡ ’ਤੇ ਮਿਲਣ ਲੱਗੀ 60 ਰੁਪਏ ਪ੍ਰਤੀ ਕਿਲੋ ਛੋਲਿਆਂ ਦੀ ਦਾਲ

ਪੰਜਾਬ ’ਚ ਹੁਣ ਅਧਾਰ ਕਾਰਡ ’ਤੇ ਮਿਲਣ ਲੱਗੀ 60 ਰੁਪਏ ਪ੍ਰਤੀ ਕਿਲੋ ਛੋਲਿਆਂ ਦੀ ਦਾਲ

ਜਲੰਧਰ ’ਚ ਅੱਜ ਤੋਂ ਨਵੀਂ ਸਕੀਮ ਦੀ ਹੋਈ ਸ਼ੁਰੂਆਤ
ਜਲੰਧਰ/ਬਿਊਰੋ ਨਿਊਜ਼
ਭਾਰਤ ਸਰਕਾਰ ਦੀ ਐਨ.ਸੀ.ਸੀ.ਐਫ. (ਨੈਸ਼ਨਲ ਕੋ-ਆਪਰੇਟਿਵ ਕੰਜਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ) ਵਲੋਂ ਪੰਜਾਬ ਵਿਚ ਪਿਆਜ ਤੋਂ ਬਾਅਦ ਅੱਜ ਦਾਲ ਵੀ ਸਸਤੇ ਭਾਅ ’ਤੇ ਵੇਚਣੀ ਸ਼ੁਰੂ ਕਰ ਦਿੱਤੀ ਗਈ ਹੈ। ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ ਵਿਚ ਅੱਜ ਮੰਗਲਵਾਰ ਨੂੰ ਸਵੇਰੇ 10 ਵਜੇ ਲੋਕ ਦਾਲ ਲੈਣ ਲਈ ਪਹੁੰਚ ਗਏ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪੰਜਾਬ ’ਚ ਪਿਆਜ ਮਹਿੰਗਾ ਹੋਣ ਦੇ ਕਾਰਣ ਕੇਂਦਰ ਸਰਕਾਰ ਵਲੋਂ ਇਕ ਸਕੀਮ ਦੇ ਤਹਿਤ ਪਿਆਜ 25 ਰੁਪਏ ਕਿਲੋ ਵੇਚਿਆ ਗਿਆ ਸੀ। ਹੁਣ ਛੋਲਿਆਂ ਦੀ ਦਾਲ ਦੀ ਕੀਮਤ 60 ਰੁਪਏ ਪ੍ਰਤੀ ਕਿਲੋ ਰੱਖੀ ਗਈ ਹੈ। ਇਹ ਵੀ ਦੇਖਿਆ ਗਿਆ ਕਿ ਲੋਕਾਂ ਨੂੰ ਇਹ ਦਾਲ ਅਧਾਰ ਕਾਰਡ ਦੇਖ ਕੇ ਦਿੱਤੀ ਜਾ ਰਹੀ ਹੈ ਅਤੇ ਇਕ ਅਧਾਰ ਕਾਰਡ ’ਤੇ 4 ਕਿਲੋ ਦਾਲ ਦਿੱਤੀ ਜਾ ਰਹੀ ਹੈ। ਧਿਆਨ ਰਹੇ ਕਿ ਛੋਲਿਆਂ ਦੀ ਦਾਲ ਇਸ ਸਮੇਂ ਕਰਿਆਨੇ ਦੀਆਂ ਦੁਕਾਨਾਂ ’ਤੇ 90 ਰੁਪਏ ਪ੍ਰਤੀ ਕਿੱਲੋ ਵਿਕ ਰਹੀ ਹੈ। ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਬਜ਼ਾਰ ਵਿਚ ਮਹਿੰਗੀਆਂ ਚੀਜ਼ਾਂ ’ਤੇ ਨਜ਼ਰ ਰੱਖ ਰਹੀ ਹੈ, ਜਿਸ ਚੀਜ਼ ਨਾਲ ਲੋਕਾਂ ਦੀ ਜੇਬ੍ਹ ’ਤੇ ਲੋਡ ਵਧਦਾ ਹੈ, ਉਸੇ ਖਾਧ ਪਦਾਰਥ ਨੂੰ ਸਰਕਾਰੀ ਸਕੀਮ ਦੇ ਅੰਡਰ ਲਿਆ ਕੇ ਸਸਤੇ ਭਾਅ ’ਤੇ ਵੇਚਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਜਲੰਧਰ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿਚ ਵੀ ਇਹ ਸਕੀਮ ਸ਼ੁਰੂ ਕੀਤੀ ਜਾਵੇਗੀ।

Check Also

ਪੰਜਾਬ ਸਣੇ ਦੇਸ਼ ਭਰ ’ਚ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਗਏ

ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਕੀਤਾ ਟਰੈਕਟਰ ਮਾਰਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਣੇ …