-4.7 C
Toronto
Wednesday, December 3, 2025
spot_img
Homeਦੁਨੀਆਸੋਨੇ ਦੀ ਬੱਘੀ 'ਚ ਬੈਠ ਕੇ ਤਾਜਪੋਸ਼ੀ ਸਮਾਗਮ 'ਚ ਜਾਣਗੇ ਮਹਾਰਾਜਾ ਚਾਰਲਸ...

ਸੋਨੇ ਦੀ ਬੱਘੀ ‘ਚ ਬੈਠ ਕੇ ਤਾਜਪੋਸ਼ੀ ਸਮਾਗਮ ‘ਚ ਜਾਣਗੇ ਮਹਾਰਾਜਾ ਚਾਰਲਸ ਅਤੇ ਰਾਣੀ ਕੈਮਿਲਾ

ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਮਹਾਰਾਜਾ ਚਾਰਲਸ ਦੀ ਤਾਜਪੋਸ਼ੀ ਅਗਲੇ ਮਹੀਨੇ 6 ਮਈ ਨੂੰ ਹੋਣ ਜਾ ਰਹੀ ਹੈ। ਤਾਜਪੋਸ਼ੀ ਸਮਾਗਮ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਵੈਸਟਮਿਨਸਟਰ ਐਬੇ ‘ਚ ਧਾਰਮਿਕ ਰਹੁ ਰੀਤਾਂ ਅਨੁਸਾਰ ਮਹਾਰਾਜਾ ਚਾਰਲਸ ਨੂੰ ਸ਼ਾਹੀ ਤਾਜ਼ ਪਹਿਨਾਇਆ ਜਾਵੇਗਾ।
ਤਾਜਪੋਸ਼ੀ ਨੂੰ ਮੁੱਖ ਰੱਖਦਿਆਂ ਜਿੱਥੇ ਸਰਕਾਰ ਵਲੋਂ ਉਸ ਦਿਨ ਸਰਕਾਰੀ ਛੁੱਟੀ ਕੀਤੀ ਗਈ ਹੈ, ਉੱਥੇ ਦੇਸ਼ ਭਰ ‘ਚ ਖੁਸ਼ੀ ਸਮਾਗਮ ਉਲੀਕੇ ਜਾ ਰਹੇ ਹਨ। ਤਾਜਪੋਸ਼ੀ ਦੇ ਦਿਨ ਰਾਜਧਾਨੀ ਲੰਡਨ ਦੀਆਂ ਸੜਕਾਂ ‘ਤੇ ਦੋ ਜਲੂਸ ਹੋਣਗੇ ਇੱਕ ਤਾਜ਼ਪੋਸ਼ੀ ਲਈ ਜਾਣ ਦੇ ਸਮੇਂ ਅਤੇ ਦੂਜਾ ਦੂਜੇ ਪਾਸੇ ਤੋਂ ਵਾਪਸੀ ਕਰਨ ਸਮੇਂ। ਤਾਜਪੋਸ਼ੀ ਤੋਂ ਬਾਅਦ ਮਹਾਰਾਜਾ ਚਾਰਲਸ ਅਤੇ ਉਨ੍ਹਾਂ ਦਾ ਪਰਿਵਾਰ ਬਕਿੰਘਮ ਪੈਲਿਸ ਦੀ ਬਾਲਕੋਨੀ ‘ਚ ਦਿਖਾਈ ਦੇਵੇਗਾ। ਮਹਾਰਾਜਾ ਚਾਰਲਸ ਅਤੇ ਰਾਣੀ ਕੈਮਿਲਾ ਦੇ ਬਕਿੰਘਮ ਪੈਲਿਸ ਤੋਂ ਵੈਸਟਮਨਿਸਟਰ ਐਬੇ ਤੱਕ ਜਾਣ ਲਈ ਸੋਨੇ ਦੀ ਬੱਘੀ ਤਿਆਰ ਕੀਤੀ ਜਾ ਰਹੀ ਹੈ, ਜਿਸ ਉਪਰ ਨਵੇਂ ਚਿੰਨ੍ਹ ਵੀ ਡਿਜ਼ਾਈਨ ਕੀਤੇ ਗਏ ਹਨ। ਇਸ ਤੋਂ ਇਲਾਵਾ ਨਵਾਂ ਇਮੋਜੀ ਵੀ ਬਣਾਇਆ ਗਿਆ ਹੈ, ਜੋ ਸੇਂਟਵਰਡ ਕ੍ਰਾਊਨ ‘ਤੇ ਆਧਾਰਿਤ ਹੈ।
ਇਸ ਨੂੰ ਪਹਿਲੀ ਵਾਰ ਆਸਟਰੇਲੀਆ ‘ਚ ਬਣਾਇਆ ਗਿਆ ਸੀ ਅਤੇ 2014 ‘ਚ ਇਸ ਨੂੰ ਮਹਾਰਾਣੀ ਐਲਿਜ਼ਾਬੈਥ-ਦੂਜੀ ਨੇ ਪਹਿਲੀ ਵਾਰ ਵਰਤਿਆ ਸੀ। ਉਸ ਸਮੇਂ ਉਹ ਸੰਸਦ ਦਾ ਉਦਘਾਟਨ ਕਰਨ ਲਈ ਇਸੇ ਬੱਘੀ ‘ਚ ਸਵਾਰ ਹੋ ਕੇ ਪਹੁੰਚੀ ਸੀ। ਰੌਇਲ ਕਲੈਕਸ਼ਨ ਟ੍ਰਸਟ ਦੀ ਸੈਲੀ ਗੁਡਸਰ ਨੇ ਕਿਹਾ ਹੈ ਕਿ ਬੱਘੀ ਦੀਆਂ ਸੀਟਾਂ ਪੀਲੇ ਰੇਸ਼ਮ ਦੀਆਂ ਬਣੀਆਂ ਹਨ। ਦੱਸਣਯੋਗ ਹੈ ਕਿ ਮਹਾਰਾਜਾ ਚਾਰਲਸ ਦੇ ਤਾਜਪੋਸ਼ੀ ਸਮਾਗਮ ‘ਚ ਰਾਜਨੀਤਕ ਅਤੇ ਸਮਾਜਿਕ 450 ਸ਼ਖ਼ਸੀਅਤਾਂ ਸ਼ਾਮਿਲ ਹੋ ਰਹੀਆਂ ਹਨ।

 

RELATED ARTICLES
POPULAR POSTS