21.8 C
Toronto
Sunday, October 5, 2025
spot_img
Homeਦੁਨੀਆਇੰਡੀਆਨਾ ਪੋਲਿਸ 'ਚ ਰਾਏਕੋਟ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ 'ਚ ਮੌਤ

ਇੰਡੀਆਨਾ ਪੋਲਿਸ ‘ਚ ਰਾਏਕੋਟ ਦੇ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤ

ਵਾਸ਼ਿੰਗਟਨ : ਅਮਰੀਕਾ ਦੇ ਸੂਬੇ ਇੰਡਿਆਨਾਪੋਲਿਸ ਵਿੱਚ ਤੇਜ਼ ਰਫ਼ਤਾਰ ਐਸਯੂਵੀ ਦੇ ਦਰੱਖਤ ਨਾਲ ਟਕਰਾਉਣ ਕਰਕੇ ਭਾਰਤੀ ਮੂਲ ਦੇ ਦੋ ਅਮਰੀਕੀ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਦੋਵੇਂ ਮ੍ਰਿਤਕ ਮਾਮੇ-ਭੂਆ ਦੇ ਪੁੱਤਰ ਸਨ, ਜਿਨ੍ਹਾਂ ਵਿਚ ਦਵਨੀਤ ਚਾਹਲ (22) ਪੁੱਤਰ ਦਵਿੰਦਰ ਸਿੰਘ ਚਾਹਲ ਮੁਹੱਲਾ ਗੁਰੂਨਾਨਕਪੁਰਾ ਰਾਏਕੋਟ ਦਾ ਵਸਨੀਕ ਸੀ ਤੇ ਉਸਦੀ ਭੂਆ ਦਾ ਪੁੱਤਰ ਵਰੁਣਦੀਪ ਸਿੰਘ (19) ਪੁੱਤਰ ਬਾਦਲ ਸਿੰਘ ਪਿੰਡ ਭੈਣੀ ਬੜਿੰਗਾਂ ਦਾ ਵਸਨੀਕ ਸੀ। ਇੰਡਿਆਨਾ ਰਹਿੰਦੇ ਸਿੱਖ ਭਾਈਚਾਰੇ ਨੇ ਪੀੜਤ ਪਰਿਵਾਰਾਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ਹੈ।

RELATED ARTICLES
POPULAR POSTS