ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਵਾਸ਼ਿੰਗਟਨ ਵਿਚ ਰਹਿਣ ਵਾਲੀ ਭਾਰਤੀ ਮੂਲ ਦੀ ਲੜਕੀ ਸ਼੍ਰੀ ਸੈਣੀ ਨੇ ‘ਮਿਸ ਇੰਡੀਆ ਯੂ. ਐਸ. ਏ.-2017’ ਦਾ ਖ਼ਿਤਾਬ ਜਿੱਤ ਲਿਆ ਹੈ। ਸ਼੍ਰੀ ਸੈਣੀ ਵਾਸ਼ਿੰਗਟਨ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਤੇ ਉਸ ਦੇ ਮਾਪੇ ਪੰਜਾਬ ਤੋਂ ਅਮਰੀਕਾ ਗਏ ਸਨ। ਇਸ ਮੁਕਾਬਲੇ ਵਿਚ ਦੂਜੇ ਸਥਾਨ ‘ਤੇ ਕਨੈਕਿਟਕਟ ਦੀ ਮੈਡੀਕਲ ਵਿਦਿਆਰਥਣ ਪ੍ਰਾਚੀ ਸਿੰਘ ਤੇ ਤੀਜੇ ਸਥਾਨ ‘ਤੇ ਉੱਤਰੀ ਕੈਰੋਲੀਨਾ ਦੀ ਫ਼ਰੀਨਾ ਰਹੀ। ਇਸ ਤੋਂ ਇਲਾਵਾ ਇਸ ਮੁਕਾਬਲੇ ਵਿਚ ਫਲੋਰਿਡਾ ਦੀ ਕੈਂਸਰ ਸਰਜਨ ਕਵਿਤਾ ਮਲਹੋਤਰਾ ਪਟਾਨੀ ਨੂੰ ‘ਮਿਸਿਜ਼ ਇੰਡੀਆ ਯੂ. ਐਸ. ਏ.-2017’ ਐਲਾਨਿਆ ਗਿਆ। ਇਹ ਖ਼ਿਤਾਬ ਜਿੱਤਣ ਤੋਂ ਬਾਅਦ ਗੱਲਬਾਤ ਕਰਦਿਆਂ 21 ਸਾਲਾ ਸ਼੍ਰੀ ਸੈਣੀ ਨੇ ਕਿਹਾ ਕਿ ਉਹ ਸੇਵਾ ਸਮਰਪਿਤ ਇਕ ਜੀਵਨ ਦੀ ਅਗਵਾਈ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਪੂਰਾ ਜੀਵਨ ਲੋਕਾਂ ਦੀ ਸੇਵਾ ਵਿਚ ਲਗਾਉਣਾ ਚਾਹੁੰਦੀ ਹੈ ਤੇ ਉਹ ਜਦ 12 ਸਾਲ ਦੀ ਸੀ ਤਾਂ ਉਸ ਨੂੰ ‘ਪੇਸਮੇਕਰ’ (ਕੰਨਾਂ ਦੀ ਸੁਣਨ ਵਾਲੀ ਮਸ਼ੀਨ) ਲੱਗ ਗਿਆ ਸੀ। ਪਰ ਹੁਣ ਉਹ ਇਸ ਖ਼ਿਤਾਬ ਨੂੰ ਜਿੱਤ ਕੇ ਸਭ ਲਈ ਇਕ ਪ੍ਰੇਰਣਾ ਬਣ ਚੁੱਕੀ ਹੈ।
Check Also
ਡੋਨਾਲਡ ਟਰੰਪ ਨੇ ਟੈਰਿਫ ਡੈਡਲਾਈਨ 1 ਅਗਸਤ ਤੱਕ ਵਧਾਈ
ਕਿਹਾ : ਅਮਰੀਕਾ ਤੇ ਭਾਰਤ ਵਿਚਾਲੇ ਵਪਾਰ ਸਮਝੌਤਾ ਸਿਰੇ ਚੜ੍ਹਨ ਦੇ ਨੇੜੇ ਵਾਸ਼ਿੰਗਟਨ/ਬਿਊਰੋ ਨਿਊਜ਼ …