21.8 C
Toronto
Sunday, October 5, 2025
spot_img
Homeਦੁਨੀਆਸਿੰਗਾਪੁਰ 'ਚ ਭਾਰਤੀ ਮੂਲ ਦੇ ਜੱਜ ਨੇ ਸਹੁੰ ਚੁੱਕੀ

ਸਿੰਗਾਪੁਰ ‘ਚ ਭਾਰਤੀ ਮੂਲ ਦੇ ਜੱਜ ਨੇ ਸਹੁੰ ਚੁੱਕੀ

ਸਿੰਗਾਪੁਰ/ਬਿਊਰੋ ਨਿਊਜ਼
ਭਾਰਤੀ ਮੂਲ ਦੇ ਜੁਡੀਸ਼ੀਅਲ ਕਮਿਸ਼ਨਰ ਅਤੇ ਬੌਧਿਕ ਸੰਪਤੀ ਮਾਹਿਰ ਦੀਦਾਰ ਸਿੰਘ ਗਿੱਲ ਨੇ ਸਿੰਗਾਪੁਰ ‘ਚ ਹਾਈਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਇਸ ਵਰ੍ਹੇ ਅਪਰੈਲ ਵਿਚ ਗਿੱਲ ਦੀ ਇਸ ਵੱਕਾਰੀ ਅਹੁਦੇ ‘ਤੇ ਨਿਯੁਕਤੀ ਨੂੰ ਹਰੀ ਝੰਡੀ ਮਿਲ ਗਈ ਸੀ ਤੇ ਉਨ੍ਹਾਂ ਰਾਸ਼ਟਰਪਤੀ ਹਲੀਮਾਹ ਯਾਕੋਬ ਦੀ ਮੌਜੂਦਗੀ ਵਿਚ ਅਹੁਦੇ ਦੀ ਸਹੁੰ ਚੁੱਕੀ। ਜਸਟਿਸ ਗਿੱਲ (61) ਦੀ ਅਗਸਤ 2018 ਵਿਚ ਸੁਪਰੀਮ ਕੋਰਟ ਦੇ ਬੈਂਚ ਵਿਚ ਜੁਡੀਸ਼ੀਅਲ ਕਮਿਸ਼ਨਰ ਵਜੋਂ ਨਿਯੁਕਤੀ ਹੋਈ ਸੀ। ਸੁਪਰੀਮ ਕੋਰਟ ‘ਚ ਹਾਈਕੋਰਟ ਤੇ ਕੋਰਟ ਆਫ਼ ਅਪੀਲ ਸ਼ਾਮਲ ਹਨ। ਗਿੱਲ ਦੀ ਨਿਯੁਕਤੀ ਨਾਲ ਹੁਣ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਕੁੱਲ ਗਿਣਤੀ 25 ਹੋ ਗਈ ਹੈ, ਜਿਨ੍ਹਾਂ ਵਿਚ ਚਾਰ ਜੁਡੀਸ਼ੀਅਲ ਕਮਿਸ਼ਨਰ, ਚਾਰ ਸੀਨੀਅਰ ਜੱਜ ਤੇ 17 ਕੌਮਾਂਤਰੀ ਜੱਜ ਸ਼ਾਮਲ ਹਨ।

RELATED ARTICLES
POPULAR POSTS