![](https://parvasinewspaper.com/wp-content/uploads/2024/05/Crona-1.jpg)
ਇਸੇ ਫਾਰਮੂਲੇ ਨਾਲ ਭਾਰਤ ਵਿਚ ਬਣੀ ਸੀ ਕੋਵੀਸ਼ੀਲਡ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿ੍ਰਟੇਨ ਦੀ ਫਾਰਮਾ ਕੰਪਨੀ ਐਸਟ੍ਰਾਜੇਨੇਕਾ ਨੇ ਦੁਨੀਆ ਭਰ ਵਿਚੋਂ ਆਪਣੀ ਕੋਵਿਡ-19 ਵੈਕਸੀਨ ਦੀ ਖਰੀਦ-ਵਿਕਰੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਧਿਆਨ ਰਹੇ ਕਿ ਭਾਰਤ ਵਿਚ ਵਰਤੀ ਗਈ ਕਰੋਨਾ ਵੈਕਸੀਨ ‘ਕੋਵੀਸ਼ੀਲਡ’ ਵੀ ਇਸੇ ਫਾਰਮੂਲੇ ਨਾਲ ਹੀ ਤਿਆਰ ਹੋਈ ਸੀ। ਮੀਡੀਆ ਦੀ ਰਿਪੋਰਟ ਮੁਤਾਬਕ ਕੰਪਨੀ ਨੇ ਕਿਹਾ ਹੈ ਕਿ ਹੁਣ ਵੈਕਸੀਨ ਦੀ ਮੈਨੂਫੈਕਚਰਿੰਗ ਅਤੇ ਸਪਲਾਈ ਨਹੀਂ ਕੀਤੀ ਜਾ ਰਹੀ ਹੈ। ਐਸਟ੍ਰਾਜੇਨੇਕਾ ਦਾ ਦਾਅਵਾ ਹੈ ਕਿ ਵੈਕਸੀਨ ਨੂੰ ਬੰਦ ਕਰਨ ਦਾ ਫੈਸਲਾ ਸਾਈਡ ਇਫੈਕਟ ਦੀ ਵਜ੍ਹਾ ਨਾਲ ਨਹੀਂ ਲਿਆ ਗਿਆ ਹੈ। ਕੰਪਨੀ ਨੇ ਦੱਸਿਆ ਕਿ ਵੈਕਸੀਨ ਨੂੰ ਵਪਾਰਕ ਕਾਰਨਾਂ ਕਰਕੇ ਬਜ਼ਾਰਾਂ ਵਿਚੋਂ ਹਟਾਇਆ ਜਾ ਰਿਹਾ ਹੈ। ਹੁਣ ਬਜ਼ਾਰ ਵਿਚ ਕਈ ਦੂਜੀਆਂ ਐਡਵਾਂਸਡ ਵੈਕਸੀਨ ਮੌਜੂਦ ਹਨ, ਜੋ ਵਾਇਰਸ ਦੇ ਵੱਖ-ਵੱਖ ਵੇਰੀਐਂਟ ਨਾਲ ਲੜ ਸਕਦੀਆਂ ਹਨ। ਦੱਸਿਆ ਗਿਆ ਅਜਿਹੇ ਵਿਚ ਐਸਟ੍ਰਾਜੇਨੇਕਾ ਦੀ ਵੈਕਸੀਨ ਦੀ ਮੈਨੂਫੈਕਚਰਿੰਗ ਅਤੇ ਸਪਲਾਈ ਬੰਦ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਐਸਟ੍ਰਾਜੇਨੇਕਾ ਨੇ ਇਸੇ ਸਾਲ 5 ਮਾਰਚ ਨੂੰ ਵੈਕਸੀਨ ਵਾਪਸ ਲੈਣ ਲਈ ਅਪਲਾਈ ਕੀਤਾ ਸੀ, ਇਹ ਮੰਗਲਵਾਰ 7 ਮਈ ਤੋਂ ਲਾਗੂ ਹੋ ਗਿਆ ਹੈ। ਹੁਣ ਯੂਰਪੀ ਸੰਘ ’ਚ ਵੈਕਸੀਨ ਦਾ ਉਪਯੋਗ ਨਹੀਂ ਕੀਤਾ ਜਾ ਸਕਦਾ ਹੈ।