Breaking News
Home / ਦੁਨੀਆ / ਭਾਰਤ ਵਿਚ ਬਜ਼ੁਰਗਾਂ ਵਾਸਤੇ ਸਹੂਲਤਾਂ

ਭਾਰਤ ਵਿਚ ਬਜ਼ੁਰਗਾਂ ਵਾਸਤੇ ਸਹੂਲਤਾਂ

logo-2-1-300x105-3-300x105ਦਿੱਲੀ ਤੋਂ ਈਮੇਲ ਅਧਾਰਤ ਜਾਣਕਾਰੀ
ਰੋਡ ਟ੍ਰਾਸਪੋਰਟੇਸ਼ਨ: ਹਰ ਸਰਕਾਰੀ ਬੱਸ ਵਿਚ ਪਹਿਲੀਆਂ ਦੋ ਸੀਟਾਂ ਉਪਰ ਰੀਜ਼ਰਵੇਸ਼ਨ ਹੋ ਸਕਦੀ ਹੈ। ਦਿੱਲੀ ਦੀ ਬਸ ਸਰਵਿਸ ਪ੍ਰਾਈਵੇਟ ਟੂਰਾਂ ਵਾਸਤੇ ਵੀ ਇਸਤੇਮਾਲ ਹੋ ਸਕਦੀ ਹੈ। ਦਿਲੀ ਟਰਾਂਸਪੋਰਟ ਵਿਕਲਾਗਾ ਨੂੰ ਮੁਫਤ ਪਾਸ ਅਤੇ ਬਜ਼ੁਰਗਾਂ ਨੂੰ 50 ਰੁਪੇ ਮਹੀਨਾ ਉਪਰ ਪਾਸ ਦੇਂਦੀ ਹੈ। ਉਮਰ 60 ਸਾਲ ਜਾਂ ਵਧ ਅਤੇ ਆਮਦਨ ਸਲਾਨਾ 75000 ਤੋਂ ਘਟ ਹੋਵੇ।
ਰੇਲਵੇ: 60 ਤੋਂ ਵਧ ਉਮਰ ਵਾਲਿਆਂ ਲਈ 30% ਡਿਸਕਊਂਟ। ਟਿਕਟਾਂ ਵਾਸਤੇ ਖੜਨ ਲਈ ਬਜ਼ੁਰਗਾਂ ਲਈ ਵਖਰੀ ਲਾਈਨ। ਵੀਲਚੇਅਰ ਸਾਂਭਣ ਦੀ ਵਿਵਸਥਾ.
ਹਵਾਈ ਸਫਰ: ਇੰਡੀਅਨ ਏਅਰ ਲਾਈਨ 50% ਅਤੇ ਏਅਰ ਇੰਡੀਆ ਵਲੋਂ 55% ਡਿਸਕਊਂਟ ਮਿਲਦਾ ਹੈ। ਉਮਰ 65 ਸਾਲ ਜਾਂ ਉਪਰ। ਔਰਤਾਂ ਵਾਸਤੇ ਇਹ ਉਮਰ 63 ਸਾਲ ਹੈ। ਕੁਝ ਸ਼ਰਤਾਂ ਲਾਗੂ ਅਤੇ ਡਾਕੂਮੈਂਟ ਦਿਖਾਉਣੇ ਹੁੰਦੇ ਹਨ। ਏਅਰ ਇੰਡੀਆ ਤੋਂ ਇਲਾਵਾ ਜੈਟ ਏਅਰਵੇਜ਼ ਵੀ ਅਜਿਹੇ ਡਿਕਊਂਟ ਦੇਂਦੀ ਹੈ।
ਟੈਲੀਕਮਿਨੀਕੇਸ਼ਨ: ਬਜ਼ੁਰਗਾਂ ਦੀ ਕਿਸੇ ਵੀ ਸ਼ਕਾਇਤ ਉਪਰ ਤੁਰੰਤ ਕਾਰਵਾਈ, ਨਵੇਂ ਕੁਨੈਕਸ਼ਨ ਵਗੈਰਾ ਲਈ ਵੀਆਈ ਪੀ-ਜਲਦ ਕਾਰਵਾਈ ਦੀ ਵਿਵਸਥਾ। ਉਮਰ ਸ਼ਰਤ 65 ਸਾਲ ਜਾਂ ਵੱਧ।
ਫੂਡ ਸਪਲਾਈ: ਅੰਤਿਓਦਾ ਸਕੀਮ ਤਹਿਤ ਗਰੀਬੀ ਰੇਖਾ ਵਾਲਿਆ ਲਈ ਪ੍ਰਤੀ ਪਰੀਵਾਰ 35 ਕਿਲੋ ਦੀ ਵਿਵਸਥਾ ਕੀਮਤ 3 ਰੁਪੇ ਕਿਲੋ ਅਤੇ ਚਾਵਲ 2 ਰੁਪੇ ਕਿਲੋ। 60 ਸਾਲ ਅਤੇ ਵਧ ਉਮਰ ਵਾਲਿਆ ਨੂੰ ਪਹਿਲ।
ਅੰਨਪੂਰਨਾ ਸਕੀਮ ਤਹਿਤ ਉਨ੍ਹਾਂ ਵਿਅਕਤੀਆਂ ਨੂੰ 10 ਕਿਲੋ ਪ੍ਰਤੀ ਪਰੀਵਾਰਕ ਮੈਂਬਰ, ਦਾਣੇ ਮੁਫਤ ਦੇਣਾ ਸ਼ਾਮਲ ਹੈ ਜਿਨ੍ਹਾਂ ਨੂੰ 60 ਸਾਲ ਬਾਅਦ ਕੋਈ ਪੈਨਸ਼ਨ ਨਹੀਂ ਮਿਲ ਰਹੀ।
ਸਿਹਤ ਵਿਭਾਗ : ਹਸਪਤਾਲਾਂ ਵਿਚ ਬਜ਼ੁਰਗਾਂ ਵਾਸਤੇ ਵਖ ਲਾਈਨਾ। ਦਿਲੀ ਵਿਚ ਐਤਵਾਰ ਨੂੰ 10 ਤੋਂ 12 ਤਕ ਕਲਿਨਿਕਸ ਕੰਮ ਕਰਦੇ ਹਨ। ਹਸਪਤਾਲਾਂ ਦੇ ਨਾਮ ਹਨ: ਲੋਕ ਨਾਇਕ, ਜੀ ਟੀ ਵੀ ਦੀਨਦਿਆਲ ਉਪਾਧਿਆ, ਅਸਫਜਹਾਂ ਮੈ ਮੋਰੀਅਲ, ਸੰਜੇ ਗਾਂਧੀ  ਮੈਮੋਰੀਅਲ, ਡਾਕਟਰ ਜੋਸ਼ੀ ਮੈਮੋਰੀਅਲ, ਲਾਲ ਬਹਾਦੁਰ ਸ਼ਾਸਤਰੀ ਬਾਬੂ ਜਗਜੀਵਨ ਰਾਮ, ਅਤੇ ਰਾਮ ਰਾਓ ਤੁਲਾ ਮੈਮੋਰੀਅਲ ਹੋਸਪੀਟਲ।
ਇਨਕਮ ਟੈਕਸ ਵਿਭਾਗ :250,000 ਸਲਾਨਾ ਰੁਪੇ ਆਮਦਣ ਤਕ ਕੋਈ ਟੈਕਸ ਨਹੀਂ ਹੈ। ਉਮਰ ਸ਼ਰਤ 60 ਸਾਲ ਹੈ। 1961 ਦੇ ਟੈਕਸ ਐਕਟ 80 ਸੀ ਧਾਰਾ ਮੁਤਾਬਿਕ ਇਕ ਲੱਖ ਤਕ ਦੀਆਂ ਕਟਾਉਤੀਆਂ ਮਿਲਦੀਆਂ ਹਨ, ਜਿਨ੍ਹਾਂ ਵਿਚ ਇਨਸ਼ੋਰੈਂਸ ਅਤੇ ਸੇਵਿੰਗ ਸਕੀਮਾਂ ਵਿਚ ਲਗੇ ਹੋਏ ਪੈਸੇ ਸ਼ਾਮਲ ਹਨ।
– ਅਨੁਵਾਦਕ : ਅਜੀਤ ਸਿੰਘ ਰੱਖੜਾ

Check Also

ਅਮਰੀਕਾ ’ਚ ਭਾਰਤੀ ਡਾਂਸਰ ਅਮਰਨਾਥ ਘੋਸ਼ ਦੀ ਗੋਲੀ ਮਾਰ ਕੇ ਹੱਤਿਆ

ਕੋਲਕਾਤਾ ਦਾ ਰਹਿਣਾ ਵਾਲਾ ਸੀ ਅਮਰਨਾਥ ਸ਼ਿਕਾਗੋ/ਬਿਊਰੋ ਨਿਊਜ਼ : ਅਮਰੀਕਾ ਸੇਂਟ ਲੂਈਸ ਵਿੱਚ ਕਥਿਤ ਤੌਰ …