Breaking News
Home / ਦੁਨੀਆ / ਏਅਰ ਇੰਡੀਆ ਨੂੰ ਅਮਰੀਕਾ ਦਾ ਵੱਡਾ ਝਟਕਾ

ਏਅਰ ਇੰਡੀਆ ਨੂੰ ਅਮਰੀਕਾ ਦਾ ਵੱਡਾ ਝਟਕਾ

ਅਮਰੀਕਾ ਨੇ ਏਅਰ ਇੰਡੀਆ ਨੂੰ 14 ਲੱਖ ਡਾਲਰ ਦਾ ਕੀਤਾ ਜੁਰਮਾਨਾ
ਵਾਸ਼ਿੰਗਟਨ/ਬਿੳੂਰੋ ਨਿੳੂਜ਼
ਅਮਰੀਕਾ ਦੀ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਉਡਾਣਾਂ ਰੱਦ ਹੋਣ ਜਾਂ ਉਨ੍ਹਾਂ ਦੇ ਸਮੇਂ ਵਿੱਚ ਤਬਦੀਲੀ ਕਾਰਨ ਪ੍ਰਭਾਵਿਤ ਯਾਤਰੀਆਂ ਨੂੰ ਟਿਕਟਾਂ ਦੇ ਪੈਸੇ ਵਾਪਸ ਕਰਨ ’ਚ ਦੇਰੀ ਲਈ ਏਅਰ ਇੰਡੀਆ ਨੂੰ 14 ਲੱਖ ਡਾਲਰ ਦਾ ਜੁਰਮਾਨਾ ਕੀਤਾ ਹੈ। ਯੂਐੱਸ ਡਿਪਾਰਟਮੈਂਟ ਆਫ਼ ਟ੍ਰਾਂਸਪੋਰਟੇਸ਼ਨ ਨੇ ਕਿਹਾ ਕਿ ਏਅਰ ਇੰਡੀਆ ਉਨ੍ਹਾਂ ਛੇ ਏਅਰਲਾਈਨਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਯਾਤਰੀਆਂ ਦੇ ਕੁੱਲ 60 ਕਰੋੜ ਡਾਲਰ ਵਾਪਸ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਏਅਰ ਇੰਡੀਆ ਨੂੰ ਕਰੀਬ 121 ਕਰੋੜ ਡਾਲਰ ਵਾਪਸ ਕਰਨ ਲਈ ਵੀ ਕਿਹਾ ਗਿਆ ਹੈ। ਅਮਰੀਕੀ ਸਰਕਾਰ ਨੇ ਇਹ ਨਿਯਮ ਬਣਾਇਆ ਹੈ ਕਿ ਜੇਕਰ ਕੋਈ ਵੀ ਫਲਾਈਟ ਰੱਦ ਜਾਂ ਬਦਲੀ ਜਾਂਦੀ ਹੈ ਤਾਂ ਏਅਰ ਲਾਈਨਜ਼ ਨੂੰ ਕਾਨੂੰਨੀ ਤੌਰ ’ਤੇ ਯਾਤਰੀਆਂ ਦੇ ਪੈਸੇ ਵਾਪਸ ਕਰਨੇ ਹੋਣਗੇ। ਮੀਡੀਆ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਵਿਭਾਗੀ ਜਾਂਚ ਵਿਚ ਪਾਇਆ ਗਿਆ ਹੈ ਕਿ ਏਅਰ ਇੰਡੀਆ ਨੇ ਰਿਫੰਡ ਦੀਆਂ ਅੱਧੇ ਤੋਂ ਜ਼ਿਆਦਾ ਅਰਜ਼ੀਆਂ ’ਤੇ ਕਾਰਵਾਈ ਕਰਨ ’ਚ ਨਿਰਧਾਰਤ 100 ਤੋਂ ਜ਼ਿਆਦਾ ਦਿਨ ਲਗਾਏ। ਰਿਫੰਡ ਵਿਚ ਦੇਰੀ ਦੇ ਇਹ ਮਾਮਲੇ ਟਾਟਾ ਸਮੂਹ ਦੇ ਹੱਥ ਆਈ ਏਅਰ ਇੰਡੀਆ ਦੀ ਕਮਾਨ ਤੋਂ ਪਹਿਲਾਂ ਦੇ ਹਨ। ਏਅਰ ਇੰਡੀਆ ਤੋਂ ਇਲਾਵਾ ਫਰੰਟੀਅਰ, ਟੀਏਪੀ ਪੁਰਤਗਾਲ, ਏਅਰੋ ਮੈਕਸੀਕੋ, ਈਆਈਏਆਈ ਅਤੇ ਅਵਿਆਂਕਾ ਏਅਰਲਾਈਨਜ਼ ਨੂੰ ਵੀ ਅਮਰੀਕੀ ਸਰਕਾਰ ਨੇ ਜੁਰਮਾਨਾ ਕੀਤਾ ਹੈ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …