Breaking News
Home / ਦੁਨੀਆ / ਆਈਲੈਂਡ ਦਾ ਮੇਲਾ, ਹੁਣ ਹੈ ਪੰਜਾਬੀ ਮੇਲਾ

ਆਈਲੈਂਡ ਦਾ ਮੇਲਾ, ਹੁਣ ਹੈ ਪੰਜਾਬੀ ਮੇਲਾ

Iland Mela copy copyਟੋਰਾਂਟੋ/ਬਿਊਰੋ ਨਿਊਜ਼
17 ਜੁਲਾਈ, 2016 ਨੂੰ ਜਿਨ੍ਹਾਂ ਲੋਕਾਂ ਨੇ ਟੋਰਾਂਟੋ ਦੇ ਸੈਂਟਰ ਆਈਲੈਂਡ ਉਪਰ ‘ਫੈਸਟੀਵਲ ਆਫ ਇੰਡੀਆ’ ਦੀ ਰੌਣਕ ਵੇਖੀ ਹੈ, ਉਹ ਫਖਰ ਨਾਲ ਕਹਿ ਸਕਦੇ ਹਨ ਕਿ ਇਹ ਹੁਣ ਇਕ ਪੰਜਾਬੀ ਮੇਲਾ ਹੋ ਨਿਬੜਿਆ ਹੈ। ਹਰ ਤੀਸਰਾ ਬੰਦਾ ਚਿੱਟ ਦਾਹੜੀਆ ਪੰਜਾਬੀ  ਬਜ਼ੁਰਗ ਤੁਰਿਆ ਫਿਰਦਾ ਸੀ। ਮੇਲਾ ਭਰਨ ਦਾ ਕਾਰਣ ਉਥੋਂ ਦੇ ਮੁਫਤ ਸੁਆਦੀ ਲੰਗਰ ਅਤੇ ਸਟੇਜ ਉਪਰ ਉਚ ਪਾਏ ਦੇ ਨਰਿਤ ਹਨ।
ਹਰ ਕੋਈ ਮਹਿਸੂਸ ਕਰਦਾ ਹੈ ਕਿ ਇਹ ਤਾਂ ਇੰਦਰ ਦੇਵਤਾ ਦੇ ਸਵੱਰਗ ਦੀ ਝਾਕੀ ਹੈ। ਮਦੀਨ ਖੂਬਸੂਰਤੀ ਅਤੇ ਕਾਇਨਾਤ ਦੀ ਸਾਖਸ਼ਾਤ ਸੁੰਦਰਤਾ ਸਭ ਤਰਫ ਡਲਕਾਂ ਮਾਰ ਰਹੀ ਹੁੰਦੀ ਹੈ। ਬਰੀਕੀ ਨਾਲ ਮੁਤਾਲਿਆ ਕਰੋ ਤਾਂ ਇਸ ਪਿਛੇ ਕਾਰਣ ਪਰਵਾਸੀ ਅਖਬਾਰ ਵਿਚ ਇਸ ਮੇਲੇ ਬਾਰੇ ਹਰ ਸਾਲ ਛਪਦੀਆਂ ਰੀਪੋਰਟਾਂ ਹਨ। ਸਭ ਤੋਂ ਪਹਿਲੀ ਅਜਿਹੀ ਰੀਪੋਰਟ ਜੂਨ 2010 ਵਿਚ ਛਪੀ ਸੀ, ਜਦ ਕੈਸਲਮੋਰ ਸੀਨੀਅਰ ਕਲੱਬ ਦੇ ਬੰਦੇ ਦੋ ਬਸਾਂ ਲੈਕੇ 5 ਜੂਨ, 2010 ਨੂੰ ਮੇਲਾ ਵੇਖਣ ਗਏ ਸਨ ਅਤੇ ਬੱਸਾਂ ਦਾ ਪ੍ਰਬੰਧ ਅਜ ਦੇ ‘ਸੇਵਾ ਦਲ’ ਵਾਲਿਆਂ ਹੀ ਕੀਤਾ ਸੀ। ਮੇਲੇ ਦੇ ਪ੍ਰਬੰਧਕਾ ਕੋਲੋ ਮਿਲੀ ਜਾਣਕਾਰੀ ਮੁਤਾਬਿਕ ਇਸ ਬਾਰ 42000 ਲੋਕਾਂ ਨੂੰ ਲੰਗਰ ਛਕਾਇਆ ਗਿਆ ਅਤੇ 1000 ਤੋਂ ਵਧ ਹਦੁਵਾਣੇ ਝਟਕਾਏ ਗਏ। ਦੋ ਗੋਰੀਆ ਕੁੜੀਆਂ ‘ਅਨੁਪਿਆਨੀ’ ਅਤੇ ‘ਵਿਰੰਦਾ’ ਦੇ ਨਰਿਤਾਂ ਨੇ ਲੋਕਾਂ ਨੂੰ ਚਕਾ ਚੌਂਦ ਕੀਤਾ।
ਮਰਦੰਗ ਦੀ ਤਾਲ ਉਪਰ ਹਨੂਮਾਨ ਨਰਿਤ (ਮੌਕੀ ਡਾਂਸ) ਜਿਥੇ ਹਸੀਲਾ ਸੀ ਉਥੇ ਕਲਾਪ੍ਰਵੀਨ ਵੀ ਸੀ। ਸੇਵਾ ਦਲ ਵਲੋਂ ਅਯੋਜਿਤ ਬੱਸ ਦੇ ਬੰਦੋਬਸਤਾਂ ਨੇ ਯਾਤਰੂਆ ਨੂੰ ਇਹ ਕਹਿਣ ਲਈ ਮਜ਼ਬੂਰ ਕਰ ਦਿਤਾ ਕਿ ਜੇ ਕਦੀ ਸੈਰ ਕਰਨੀ ਹੋਵੇ ਤਾਂ ਇਸ ਗਰੁਪ ਦੀ ਸੇਵਾ ਲਈ ਜਾਵੇ। ਪ੍ਰਫੈਕਟਲੀ ਵਿਓਂਤਵਧ ਬੰਦੋਬਸਤ! ਸਾਰੇ ਆਈਲੈਂਡ ਉਪਰ ਕਿਤੇ ਵੀ ਪੰਜਾਬੀ ਚਾਹ ਨਹੀਂ ਸੀ ਮਿਲਦੀ ਪਰ ਇਨ੍ਹਾਂ ਨੇ ਸਭ ਨੂੰ ਅਧਰਕ ਵਾਲੀ ਚਾਹ ਮੁਹਈਆ ਕਰਵਾਈ। ਆਉਂਦੇ ਸਮੇ ਗਰੂਦਤ ਵੈਦ ਜੀ ਅਤੇ ਉਨ੍ਹਾਂ ਦੀ ਪਤਨੀ ਨੇ ਇਕ ਗਾਣਾ ਗਾਇਆ ਜੋ ਉਹ ਹਰ ਵਾਰੀ ਗਉਂਦੇ ਹਨ ਅਤੇ ਹੁਣ ਇਹ ਗਾਣਾ ਸੇਵਾ ਦਲ ਦਾ ‘ਨਾਹਰਾ’ ਬਣ ਚੁਕਾ ਹੈ। ‘ਇਨਸਾਨ ਕਾ ਇਨਸਾਨ ਸੇ ਹੋ ਭਾਈਚਾਰਾ ਇਹੀ ਪੈਗਾਮ ਹਮਾਰਾ’।
ਸੇਵਾ ਦਲ ਵਲੋਂ ਅਗਲੇ ਦੋ ਪ੍ਰੋਗਰਾਮਾਂ ਲਈ ਹਥਲੇ ਟਰਿਪ ਦੇ ਸਮੇ ਤੋਂ ਬੁਕਿੰਗ ਚਾਲੂ ਕਰਨ ਦੀ ਸਿਫਾਰਸ਼ ਕੀਤੀ ਗਈ ਅਤੇ ਕੁਝ ਸਜਣਾਂ ਨੇ ਪੈਸੇ ਜਮਾ੍ਹਂ ਵੀ ਕਰਵਾ ਦਿਤੇ।
ਪਹਿਲਾ ਟਰਿਪ 30 ਜੁਲਾਈ ਨੂੰ ਨਿਆਗਰਾ ਫਾਲ ਅਤੇ ਵਾਈਨਰੀਜ਼ ਦਾ ਅਤੇ ਦੂਸਰਾ 13 ਅਗਸਤ ਨੂੰ ਬਲੀਊ ਮਾਊਂਟੇਨ ਦੀ ਸੈਰ ਕਰਨ ਦਾ ਹੈ ਜੀ। ਹੋਰ ਜਾਣਕਾਰੀ ਲਈ ਰੱਖੜਾ 905 794 7882 ਅਤੇ ਵੈਦ 647 292 1576

Check Also

ਪਾਕਿਸਤਾਨ ਵਿਚ ਨਵਾਜ਼-ਬਿਲਾਬਲ ਦੀ ਗਠਜੋੜ ਸਰਕਾਰ ਬਣੇਗੀ

ਸ਼ਾਹਬਾਜ਼ ਪੀਐਮ ਅਤੇ ਆਸਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਬਣਨਗੇ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਸਰਕਾਰ ਬਣਾਉਣ ਦੇ …