ਬਰੈਂਪਟਨ/ ਬਿਊਰੋ ਨਿਊਜ਼
ਮਾਊਂਟੇਂਨਸ਼ ਸੀਨੀਅਰਸ ਕਲੱਬ, ਬਰੈਂਪਟਨ ਨੇ 2 ਜੁਲਾਈ ਨੂੰ ਬਲੈਕ ਕ੍ਰੀਕ ਪਾਇਓਨੀਅਰ ਪਿੰਡ ਲਈ ਇਕ ਟ੍ਰਿਪ ਕਰਵਾਇਆ, ਜੋ ਕਿ ਬੇਹੱਦ ਸਫ਼ਲ ਰਿਹਾ। ਇਸ ਵਿਚ ਕਲੱਬ ਦੇ ਸਾਰੇ 47 ਮੈਂਬਰਾਂ ਨੇ ਹਿੱਸਾ ਲਿਆ ਅਤੇ ਕਾਫ਼ੀ ਅਨੰਦ ਵੀ ਲਿਆ। ਇਹ ਥਾਂ ਬੇਹੱਦ ਖੂਬਸੂਰਤ ਅਤੇ ਦੇਖਣਯੋਗ ਹੈ। ਇਸ ਦੌਰਾਨ ਕਲੱਬ ਮੈਂਬਰਾਂ ਨੂੰ ਸਨੈਕਸ, ਫਲ, ਚਹ ਅਤੇ ਪਾਣੀ ਆਦਿ ਵੀ ਦਿੱਤਾ ਗਿਆ।
ਕਲੱਬ ਦੇ ਪ੍ਰਧਾਨ ਸ. ਬਖ਼ਸ਼ੀਸ਼ ਸਿੰਘ ਨੇ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਕਲੱਬ ਦ ਲੇਡੀਜ਼ ਵਿੰਡ ਦੀ ਮੀਤ ਪ੍ਰਧਾਨ ਸ੍ਰੀਮਤੀ ਚਰਨਜੀਤ ਢਿੱਲੋਂ ਨੇ ਦੱਸਿਆ ਕਿ ਕਲੱਬ ਮੈਂਬਰਾਂ ਲਈ ਇਹ ਇਕ ਨਵਾਂ ਅਨੁਭਵ ਰਿਹਾ।
Check Also
ਅਮਰੀਕਾ ਅਤੇ ਚੀਨ ਵਿਚਾਲੇ ਹੋਇਆ ਵਪਾਰਕ ਸਮਝੌਤਾ – ਦੋਵਾਂ ਦੇਸ਼ਾਂ ਨੇ ਘਟਾਇਆ ਟੈਰਿਫ
ਜੇਨੇਵਾ/ਬਿਊਰੋ ਨਿਊਜ਼ ਜੇਨੇਵਾ ਵਿਚ ਅਮਰੀਕਾ ਅਤੇ ਚੀਨ ਵਿਚਕਾਰ ਇਕ ਵਪਾਰਕ ਸਮਝੌਤਾ ਹੋਇਆ ਹੈ। ਦੋਵਾਂ …