ਬਰੈਂਪਟਨ/ ਹਰਜੀਤ ਬੇਦੀ
ਮਾਊਂਟੇਨਐਸ਼ ਸੀਨੀਅਰਜ਼ ਕਲੱਬ ਨੇ 5 ਜੁਲਾਈ ਨੂੰ ਕੈਨੇਡਾ ਡੇਅ ਬੜੀ ਧੂਮ- ਧਾਮ ਨਾਲ ਮਨਾਇਆ। ਚਾਹ ਪਾਣੀ ਤੋਂ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਸਟੇਜ ਸਕੱਤਰ ਧਰਮਪਾਲ ਸਿੰਘ ਸ਼ੇਰਗਿੱਲ ਨੇ ਛੋਟੇ ਛੋਟੇ ਬੱਚਿਆਂ ਦੁਆਰਾ ਗਾਏ ਕੈਨੇਡਾ ਦੇ ਕੌਮੀ ਗੀਤ ਨਾਲ ਕਰਵਾਈ। ਸਕੂਲ ਦੇ ਪ੍ਰਿੰ: ਕਰੈਗ ਕੂਪਰ ਨੇ ਉਹਨਾਂ ਦਾ ਮੈਡਲਾਂ ਨਾਲ ਸਨਮਾਨ ਕੀਤਾ। ਪ੍ਰਿੰ: ਕੂਪਰ ਦੁਆਰਾ ਕੈਨੇਡਾ ਡੇਅ ਦੀ ਵਧਾਈ ਦੇਣ ਤੋਂ ਬਾਦ ਪਿੰ: ਰਾਮ ਸਿੰਘ ਕੁਲਾਰ ਨੇ ਮਹਾਂਪੁਰਖਾਂ ਦੇ ਦਿਖਾਏ ਰਾਸਤੇ ਤੇ ਚਲਦਿਆਂ ਵਧੀਆ ਦੇਸ ਕੈਨੇਡਾ ਵਿੱਚ ਆ ਕੇ ਵਧੀਆ ਢੰਗ ਨਾਲ ਜੀਵਨ ਜਿਉਣ ਦਾ ਸੁਨੇਹਾ ਦਿੱਤਾ। ਐਮ ਪੀ ਪੀ ਹਰਿੰਦਰ ਮੱਲ੍ਹੀ ਨੇ ਕੈਨੇਡਾ ਡੇਅ ਬਾਰੇ ਵਿਚਾਰ ਸਾਂਝੇ ਕਰਦਿਆਂ ਸਭ ਨੂੰ ਵਧਾਈ ਦਿੱਤੀ। ਕਲੱਬ ਦੇ ਵਾਈਸ ਪ੍ਰਧਾਨ ਅਤੇ ਮਹਿਲਾ ਵਿੰਗ ਦੀ ਇੰਚਾਰਜ ਚਰਨਜੀਤ ਕੌਰ ਢਿੱਲੋਂ ਨੇ ਕਨੇਡਾ ਡੇਅ ਦਾ ਸੰਖੇਪ ਇਤਿਹਾਸ ਦਸਦਿਆਂ ਹਾਜ਼ਰੀਨ ਦਾ ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ।
ਇਸ ਉਪਰੰਤ ਹਰਜੀਤ ਬੇਦੀ ਨੇ ਤਰਕਸ਼ੀਲ ਸੁਸਾਇਟੀ ਦੇ 8 ਜੁਲਾਈ ਨੂੰ ਹੋ ਰਹੇ ਅਜਮੇਰ ਸਿੰਘ ਔਲਖ ਦੇ ਸ਼ਰਧਾਂਜਲੀ ਸਮਾਗਮ ਅਤੇ ਕਿਤਾਬ ‘ਜੋਤਿਸ਼ ਝੂਠ ਬੋਲਦਾ ਹੈ’ ਦੇ ਲੇਖਕ ਮਨਜੀਤ ਬੋਪਾਰਾਏ ਨਾਲ ਰੂਬਰੂ ਪ੍ਰੋਗਰਾਮ ਵਿੱਚ ਪਹੁੰਚਣ ਦਾ ਸੱਦਾ ਦੇਣ ਦੇ ਨਾਲ ਹੀ ਆਪਣੀ ਕਵਿਤਾ ਸਾਂਝੀ ਕੀਤੀ। ਜਰਨੈਲ ਸਿੰਘ ਧਾਲੀਵਾਲ ਨੇ ਡੈਮੋਕਰੈਟਿਕ ਸੈੱਟ ਅੱਪ ਵਿੱਚ ਸੁਚੇਤ ਹੋਣ ਦੀ ਜਰੂਰਤ ਬਾਰੇ ਵਿਚਾਰ ਸਾਂਝੇ ਕੀਤੇ। ਕੁੰਢਾ ਸਿੰਘ ਢਿੱਲੋਂ ਨੇ ‘ਮੁਲਕ ਕੈਨੇਡਾ ਬੜਾ ਮਹਾਨ’ ਕਵਿਤਾ ਸੁਣਾ ਕੇ ਵਾਹ ਵਾਹ ਖੱਟੀ। ਇਸੇ ਦੌਰਾਨ ਐਮ ਪੀ ਰਾਜ ਗਰੇਵਾਲ ਵਲੋਂ ਕਲੱਬ ਲਈ ਭੇਜਿਆ ਸਨਮਾਨ-ਪੱਤਰ ਕਲੱਬ ਦੇ ਸਾਬਕਾ ਪ੍ਰਧਾਨਾਂ ਹਰਚਰਨ ਸਿੰਘ ਕੰਧੋਲਾ ਅਤੇ ਮੋਹਨ ਸਿੰਘ ਪੰਨੂ ਨੇ ਮੌਜੂਦਾ ਕਮੇਟੀ ਮੈਂਬਰਾਂ ਨੂੰ ਭੇਂਟ ਕੀਤਾ। ਸਟੇਜ ਤੋਂ ਮੇਅਰ ਲਿੰਡਾ ਜਾਫਰੀ, ਐਮ ਪੀ ਰਾਜ ਗਰੇਵਾਲ , ਕੌਂਸਲਰ ਗਰੁਪ੍ਰੀਤ ਸਿੰਘ ਢਿੱਲੋਂ ਅਤੇ ਰੀਜਨਲ ਕੌਂਸਲਰ ਜੌਹਨ ਸਪਰੋਵਿਰੀ ਦੇ ਵਧਾਈ ਸੰਦੇਸ਼ ਪੜ੍ਹ ਕੇ ਸੁਣਾਏ ਗਏ। ਸਕੂਲ ਟਰੱਸਟੀ ਹਰਕੀਰਤ ਸਿੰਘ ਨੇ ਇਸ ਮਲਟੀਕਲਚਰਲ ਦੇਸ਼ ਵਿੱਚ ਆਪਣੇ ਕਲਚਰ ਦੀ ਸੰਭਾਲ ਲਈ ਬੱਚਿਆਂ ਨੂੰ ਪੰਜਾਬੀ ਸਿਖਾਉਣ ਤੇ ਜੋਰ ਦਿੱਤਾ। ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਲਈ ਉਹ ਵਿਸ਼ੇਸ਼ ਯਤਨ ਕਰਨਗੇ। ਜਗਮੀਤ ੰਿਸੰਘ ਐਮ ਪੀ ਪੀ ਦੇ ਪ੍ਰਤੀਨਿਧ ਬ੍ਰਹਮਜੀਤ ਸਿੰਘ ਅਤੇ ਸਾਬਕਾ ਐਮ ਪੀ ਮੱਲ੍ਹੀ ਨੇ ਵੀ ਸਰੋਤਿਆਂ ਨਾਲ ਆਪਣੇ ਵਿਚਾਰਾਂ ਰਾਹੀਂ ਸਾਂਝ ਪਾਈ। ਨਿਰਮਲ ਸਿੰਘ ਸੰਧੂ ਨੇ ਕੈਨੇਡਾ ਦੇਸ਼ ਦੀ ਤਾਰੀਫ ਕਰਦਿਆਂ ਕਿਹਾ ਕਿ ਅਸੀਂ ਭਾਗਸ਼ਾਲੀ ਹਾਂ ਜਿਨ੍ਹਾਂ ਨੂੰ ਇੱਥੇ ਆਉਣ ਦਾ ਮੌਕਾ ਮਿਲਿਆ। ਛੋਟੇ ਛੋਟੇ ਬੱਚਿਆਂ ਅਜੈਪਾਲ ਢਿੱਲੋਂ ਅਤੇ ਜ਼ੀਆ ਸੰਧੂ ਦਾ ਭੰਗੜਾ ਸਭ ਨੇ ਸਲਾਹਿਆ ਅਤੇ ਕਈ ਦਰਸ਼ਕਾਂ ਵਲੋਂ ਉਹਨਾ ਦੀ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਚਾਹ ਪਾਣੀ ਅਤੇ ਮਹਿਮਾਨਾ ਦੀ ਸੇਵਾ ਵਿੱਚ ਸਮੂਹ ਕਮੇਟੀ ਮੈਂਬਰਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਹੋਰਨਾਂ ਤੋਂ ਬਿਨਾਂ ਇਸ ਪ੍ਰੋਗਰਾਮ ਵਿੱਚ ਫਾਦਰ ਟੌਬਿਨ ਦੇ ਸਾਬਕਾ ਪ੍ਰਧਾਨ ਕਰਤਾਰ ਚਾਹਲ, ਰੈੱਡ ਵਿੱਲੋ ਦੇ ਵਾਈਸ ਪਰਧਾਨ ਅਮਰਜੀਤ ਸਿੰਘ, ਇਸਤਰੀ ਕਲੱਬ ਦੇ ਕੁਲਦੀਪ ਕੌਰ ਗਰੇਵਾਲ ਅਤੇ ਕਈ ਹੋਰ ਪਰਮੁੱਖ ਹਸਤੀਆਂ ਹਾਜਰ ਸਨ। ਸਟੇਜ ਸਕੱਤਰ ਧਰਮਪਾਲ ਸਿੰਘ ਸ਼ੇਰਗਿੱਲ ਨੇ ਪ੍ਰੋਗਰਾਮ ਨੂੰ ਬੜੇ ਸ਼ਾਨਦਾਰ ਢੰਗ ਨਾਲ ਲੜੀ ਵਿੱਚ ਪਰੋਈ ਰੱਖਿਆ। ਇਸ ਪ੍ਰੋਗਰਾਮ ਦੀ ਕਵਰੇਜ ਹਮਦਰਦ ਅਤੇ ਚੜ੍ਹਦੀਕਲਾ ਟੀ ਵੀ ਵਲੋਂ ਕੀਤੀ ਗਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …