Breaking News
Home / ਕੈਨੇਡਾ / ਫ਼ੈੱਡਰਲ ਸਿਹਤ ਮੰਤਰੀ ਤੇ ਸੋਨੀਆ ਸਿੱਧੂ ਨੇ 26 ਭਾਸ਼ਾਵਾਂ ਵਿਚ ਛਪੀ ‘ਕੈਨੇਡਾ ਫ਼ੂਡ ਗਾਈਡ’ ਨੂੰ ਕੀਤਾ ਲੋਕ-ਅਰਪਿਤ

ਫ਼ੈੱਡਰਲ ਸਿਹਤ ਮੰਤਰੀ ਤੇ ਸੋਨੀਆ ਸਿੱਧੂ ਨੇ 26 ਭਾਸ਼ਾਵਾਂ ਵਿਚ ਛਪੀ ‘ਕੈਨੇਡਾ ਫ਼ੂਡ ਗਾਈਡ’ ਨੂੰ ਕੀਤਾ ਲੋਕ-ਅਰਪਿਤ

ਬਰੈਂਪਟਨ : ਲੰਘੇ ਸੋਮਵਾਰ 24 ਜੂਨ ਨੂੰ ਫ਼ੈੱਡਰਲ ਸਿਹਤ ਮੰਤਰੀ ਮਾਣਯੋਗ ਗਿਨੇਤ ਪੈਤਿਤਪਾ ਟੇਲਰ ਨੇ ਅੰਗਰੇਜ਼ੀ ਅਤੇ ਫ਼ਰੈਂਚ ਤੋਂ ਇਲਾਵਾ 26 ਹੋਰ ਭਾਸ਼ਾਵਾਂ ਵਿਚ ਛਪੀ ‘ਕੈਨੇਡਾ ਫ਼ੂਡ ਗਾਈਡ ਸਨੈਪਸ਼ੌਟ’ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ। ਵੱਖ-ਵੱਖ 26 ਭਾਸ਼ਾਵਾਂ ਵਿਚ ਛਾਪੀ ਗਈ ਇਹ ਫ਼ੂਡ ਗਾਈਡ ਉਨ੍ਹਾਂ ਲੋਕਾਂ ਲਈ ਖ਼ੁਦ ਆਪਣੇ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਲਈ ਖਾਧ-ਪਦਾਰਥਾਂ ਦੀ ਚੋਣ ਕਰਨ ਵਿਚ ਬੜੀ ਸਹਾਇਕ ਸਾਬਤ ਹੋਵੇਗੀ ਜਿਹੜੇ ਅੰਗਰੇਜ਼ੀ ਜਾਂ ਫ਼ਰੈਂਚ ਭਾਸ਼ਾਵਾਂ ਨਹੀਂ ਜਾਣਦੇ। ਇਹ ਅਨਾਊਂਸਮੈਂਟ ਮਾਣਯੋਗ ਮੰਤਰੀ ਸਾਹਿਬਾ ਵੱਲੋਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਦੇ ਨਾਲ ਮਿਸੀਸਾਗਾ ਰੋਡ ਅਤੇ ਫ਼ਾਈਨੈਂਸ਼ੀਅਲ ਡਰਾਈਵ ਇੰਟਰਸੈੱਕਸ਼ਨ ਨੇੜਲੇ ਨਵੇਂ ਪਲਾਜ਼ੇ ਵਿਚ ‘ਚਲੋ ਫ਼ਰੈਸ਼ਕੋ’ ਫ਼ੂਡ ਸਟੋਰ ਵਿਚ ਹੋਏ ਇਕ ਸੰਖੇਪ ਸਮਾਗ਼ਮ ਵਿਚ ਕੀਤੀ ਗਈ। ਇਸ ਮੌਕੇ ਬਰੈਂਪਟਨ ਸੈਂਟਰ ਦੇ ਐੱਮ.ਪੀ. ਰਮੇਸ਼ ਸੰਘਾ ਅਤੇ ਬਰੈਂਪਟਨ ਨੌਰਥ ਦੀ ਐੱਮ.ਪੀ. ਰੂਬੀ ਸਹੋਤਾ ਵੀ ਹਾਜ਼ਰ ਸਨ।
ਕੈਨੇਡਾ ਅਜਿਹਾ ਦੇਸ਼ ਹੈ ਜਿੱਥੇ ਬਹੁ-ਭਾਸ਼ਾਈ ਅਤੇ ਬਹੁ-ਸੱਭਿਆਚਾਰਕ ਪਿਛੋਕੜ ਵਾਲੇ ਲੋਕ ਵੱਸਦੇ ਹਨ। ਇਸ ਦੇਸ਼ ਵਿਚ ਰਹਿਣ ਵਾਲੇ 37 ਮਿਲੀਅਨ ਲੋਕਾਂ ਵਿਚ ਬਹੁਤ ਸਾਰੇ ਅਜਿਹੇ ਵਸਨੀਕ ਜੋ ਵੱਖ-ਵੱਖ ਸੱਭਿਆਚਾਰਾਂ ਨਾਲ ਸਬੰਧਿਤ ਹਨ। ਉਹ ਨਾ ਤਾਂ ਅੰਗਰੇਜ਼ੀ ਜਾਣਦੇ ਹਨ ਅਤੇ ਨਾ ਹੀ ਫ਼ਰੈਂਚ ਭਾਸ਼ਾ।
ਕੈਨੇਡਾ ਦੀ ਨਵੀਂ ਫ਼ੂਡ ਗਾਈਡ ਵਿਚ ਪੌਸ਼ਟਿਕ ਖਾਧ-ਪਦਾਰਥਾਂ ਅਤੇ ਬਹੁ-ਸੱਭਿਆਚਾਰਕ ਖਾਣ-ਪੀਣ ਦੀਆਂ ਆਦਤਾਂ ਦੀ ਮਹਾਨਤਾ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਸ ਫ਼ੂਡ ਗਾਈਡ ਸਨੈਪਸ਼ੌਟ ਦੇ ਹੋਰ ਭਾਸ਼ਾਵਾਂ ਵਿਚ ਆ ਜਾਣ ਨਾਲ ਕੈਨੇਡਾ-ਵਾਸੀਆਂ ਨੂੰ ਪੌਸ਼ਟਿਕ ਖਾਣਿਆਂ ਬਾਰੇ ਬਹੁ-ਮੁੱਲੀ ਜਾਣਕਾਰੀ ਪ੍ਰਾਪਤ ਹੋ ਸਕੇਗੀ। ਇਸ ਫ਼ੂਡ ਗਾਈਡ ਨਾਲ ਕੈਨੇਡਾ ਦੇ ਵਸਨੀਕ ਆਪਣੇ ਸੱਭਿਆਚਾਰਕ ਪਿਛੋਕੜ ਵਾਲੇ ਪੌਸ਼ਟਿਕ ਖਾਣਿਆਂ ਅਤੇ ਉਨ੍ਹਾਂ ਨੂੰ ਬਨਾਉਣ ਦੇ ਢੰਗਾਂ-ਤਰੀਕਿਆਂ ਨੂੰ ਹੋਰਨਾਂ ਕਮਿਊਨਿਟੀਆਂ ਦੇ ਲੋਕਾਂ ਤੀਕ ਪਹੁੰਚਾਉਣ ਵਿਚ ਮਦਦ ਮਿਲੇਗੀ। ਇਸ ਫ਼ੂਡ ਗਾਈਡ ਵਿਚ ਦਰਸਾਏ ਗਏ ਸਾਧਨਾਂ ਤੇ ਸਰੋਤਾਂ ਨਾਲ ਕੈਨੇਡਾ ਦੇ ਵਿਭਿੰਨ ਸੱਭਿਆਚਾਰਾਂ ਨਾਲ ਸਬੰਧਿਤ ਲੋਕਾਂ ਨੂੰ ਵੱਖ-ਵੱਖ ਪ੍ਰਕਾਰ ਦੇ ਖਾਣਿਆਂ ਵਿੱਚੋਂ ਪੌਸ਼ਟਿਕ ਖਾਣਿਆਂ ਦੀ ਚੋਣ ਕਰਨ ਵਿਚ ਵੀ ਮਦਦ ਮਿਲੇਗੀ। ਇਹ ਨਵੀਂ ਫ਼ੂਡ ਗਾਈਡ ‘ਹੈੱਲਥੀ ਈਟਿੰਗ ਸਟਰੈਟਿਜੀ’ ਦਾ ਅਨਿੱਖੜਵਾਂ ਅੰਗ ਹੈ ਜਿਸਦਾ ਉਦੇਸ਼ ਸਾਰੇ ਕੈਨੇਡਾ-ਵਾਸੀਆਂ ਲਈ ਪੌਸ਼ਟਿਕ ਖਾਧ-ਪਦਾਰਥਾਂ ਦੀ ਸਹੀ ਚੋਣ ਕਰਨਾ ਹੈ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸਿਹਤ ਮੰਤਰੀ ਮਾਣਯੋਗ ਪੈਤਿਤਪਾ ਟੇਲਰ ਨੇ ਕਿਹਾ, ”2019 ਦੀ ਕੈਨੇਡਾ ਫ਼ੂਡ ਗਾਈਡ ਸਮੂਹ ਕੈਨੇਡਾ-ਵਾਸੀਆਂ ਦੇ ਲਈ ਪੌਸ਼ਟਿਕ ਖਾਣਿਆਂ ਪ੍ਰਤੀ ਸਹੀ ਪਹੁੰਚ ਦੇ ਮਕਸਦ ਨਾਲ ਤਿਆਰ ਕੀਤੀ ਗਈ ਹੈ। ਅੱਜ ਮੈਨੂੰ ਇਸ ਗਾਈਡ ਦੇ ਸਨੈਪਸ਼ੌਟ ਦੇ 26 ਵੱਖ-ਵੱਖ ਭਾਸ਼ਾਵਾਂ ਵਿਚ ਛਪਣ ‘ਤੇ ਬੇਹੱਦ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ।
ਇੰਜ ਹੀ, ਇਸ ਮੌਕੇ ਸੋਨੀਆ ਸਿੱਧੂ ਦਾ ਕਹਿਣਾ ਸੀ, ”ਅਸੀਂ ਕੈਨੇਡਾ ਦੀ ਨਵੀਂ ਫ਼ੂਡ ਗਾਈਡ ਲਿਆਂਦੀ ਹੈ ਤਾਂ ਜੋ ਕੈਨੇਡਾ-ਵਾਸੀ ਆਪਣੇ ਲਈ ਅਤੇ ਆਪਣੇ ਪਰਿਵਾਰਾਂ ਲਈ ਸਿਹਤਮੰਦ ਤੇ ਪੌਸ਼ਟਿਕ ਖਾਣਿਆਂ ਦੀ ਚੋਣ ਕਰ ਸਕਣ। ਅੱਜ ਮੈਨੂੰ ਫ਼ਖ਼ਰ ਹੈ ਕਿ ਸਾਰੇ ਕੈਨੇਡੀਅਨ ਭਾਵੇਂ ਉਹ ਕਿਸੇ ਵੀ ਸੱਭਿਆਚਾਰ ਜਾਂ ਭਾਸ਼ਾ ਨਾਲ ਸਬੰਧ ਰੱਖਦੇ ਹਨ, ਉਹ ਸਾਰੇ ਇਸ ਨਵੀਂ ਗਾਈਡ ਤੋਂ ਜ਼ਰੂਰ ਫ਼ਾਇਦਾ ਉਠਾਉਣਗੇ।”
ਨਿਊ ਹੋਪ ਸੀਨੀਅਰ ਸਿਟੀਜ਼ਨ ਆਫ ਬਰੈਂਪਟਨ ਦਾ 12ਵਾਂ ਸਲਾਨਾ ਪੇਰੈਂਟਸ ਡੇਅ ਸਮਾਗਮ ਬੇਹੱਦ ਸਫਲ ਰਿਹਾ
ਬਰੈਂਪਟਨ/ਹਰਭਗਵਾਨ ਮੱਕੜ
ਹਰ ਸਾਲ ਵਾਂਗ ਇਸ ਵਾਰ ਵੀ ਨਿਊ ਹੋਪ ਸੀਨੀਅਰ ਸਿਟੀਜ਼ਨ ਆਫ ਬਰੈਂਪਟਨ ਦਾ ਗੋਰ ਮੀਡੋ ਕਮਿਊਨਿਟੀ ਸੈਂਟਰ ਵਿਚ 12ਵਾਂ ਸਾਲਾਨਾ ਸਮਾਗਮ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ਼ ਸੰਪੰਨ ਹੋਇਆ। ਇਹ ਸਮਾਗਮ ਵਡੇਰੀ ਉਮਰ ਦੇ ਮਾਪਿਆਂ ਲਈ ਤੰਦਰੁਸਤ ਤੇ ਪ੍ਰਸੰਨ ਜੀਵਨ ਜਿਊਣ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕਰਨ, ਨਵੀਂ ਪੜ੍ਹੀ ਦੇ ਗੱਭਰੂਆਂ ਨੂੰ ਮਾਪਿਆਂ ਦੇ ਦਿੱਤੇ ਉੱਤਮ ਸੰਸਕਾਰਾਂ ਲਈ ਮਾਪਿਆਂ ਦੀ ਕਦਰ ਕਰਨ ਤੇ ਸੇਵਾ ਕਰਨ, ਚੰਗੇ ਸਮਾਜ ਦੀ ਸਿਰਜਣਾ ਲਈ ਚੰਗੇ ਨਾਗਰਕ ਬਣਨ, ਸੇਵਾ-ਭਾਵੀ, ਮਿਹਨਤੀ ਤੇ ਲਾਇਕ ਬਣਨ ਦੀ ਪ੍ਰੇਰਨਾ ਕਰਨ ਦੇ ਉਪਰਾਲੇ ਵਜੋਂ ਰਚਿਆ ਗਿਆ। ਪ੍ਰਬੰਧਕਾਂ ਵੱਲੋਂ ਕਮਿਊਨਿਟੀ ਦੀਆਂ ਮਹਾਨ ਹਸਤੀਆਂ ਲਈ ਬਹੁਤ ਰੀਝ ਨਾਲ਼ ਕੁਰਸੀਆਂ ਸਜਾਈਆਂ ਗਈਆਂ। ਇਨ੍ਹਾਂ ਵਿਚਾਲੇ ਸਟੇਜ ਸਜਾਈ ਗਈ। ਵਿਸ਼ਾਲ ਹਾਲ ਵਿਚ ਦਰਸ਼ਕਾਂ ਲਈ ਦੋ ਸੌ ਕੁਰਸੀਆਂ ਲਗਾਈਆਂ ਗਈਆਂ। ਜੋ ਸਾਰੀਆਂ ਭਰੀਆਂ ਹੋਈਆਂ ਸਨ। ਕੁਝ ਖੜ੍ਹੇ ਵੀ ਸਨ।
ਅਰੰਭ ਵਿਚ ਕਲੱਬ ਦੇ ਪ੍ਰਧਾਨ ਅਤੇ ਸਟੇਜ ਦੇ ਸੰਚਾਲਕ ਸ਼੍ਰੀ ਸ਼ੰਭੂ ਦੱਤ ਸ਼ਰਮਾ ਨੇ ਸਰਬੱਤ ਦਾ ਸੁਆਗਤ ਕੀਤਾ ਤੇ ਜੀ ਆਇਆਂ ਆਖਿਆ। ਕਾਰਵਾਈ ਦੇ ਮੁੱਢ ਵਿਚ ਕੈਨੇਡਾ ਅਤੇ ਭਾਰਤ ਦੇ ਰਾਸ਼ਟਰੀ ਗੀਤਾਂ ਦਾ ਗਾਇਨ ਕੀਤਾ ਗਿਆ। ਸਟੇਜ ਦੀ ਅਗਲੀ ਕਾਰਵਾਈ ਜੈਕ ਧੀਰ (ਰੌਜਰਸ) ਨੇ ਸੁਚੱਜੇ ਢੰਗ ਨਾਲ਼ ਨਿਭਾਈ। ਇਸ ਸਮਾਗਮ ਦੀ ਸਫਲਤਾ ਲਈ ਤਨ, ਮਨ ਤੇ ਧਨ ਨਾਲ਼ ਸਹਾਇਤਾ ਕਰਨ ਵਾਲੇ ਮਧੂ ਸੂਦਨ ਲਾਮਾ ਦੇ ਸਪੁੱਤਰ ਵਿਸ਼ਾਲ ਲਾਮਾ ਦੇ 37ਵੇਂ ਜਨਮ ਦਿਨ ਦੀ ਖੁਸ਼ੀ ਵਿਚ ਕੇਕ ਕੱਟਣ ਦੀ ਰਸਮ ਕੀਤੀ ਗਈ। ਇਸ ਪਿੱਛੋਂ ਸਮਾਗਮ ਵਿਚ ਪਹੁੰਚੇ ਸਰਬੱਤ ਪਤਵੰਤਿਆਂ ਲਈ ਚਾਹ ਪਾਣੀ ਤੇ ਸਨੈਕਸ ਦੁਆਰਾ ਸੇਵਾ ਕੀਤੀ ਗਈ। ਸਟੇਜ ‘ਤੇ ਸਸ਼ੋਭਤ ਹੋਣ ਵਾਲੇ ਅਤੇ ਕਲੱਬ ਵੱਲੋਂ ਸਨਮਾਨਤ ਕੀਤੇ ਜਾਣ ਵਾਲੇ ਪਤਵੰਤੇ ਸਨ: ਰਾਕੇਸ਼ ਜੋਸ਼ੀ (ਲਾਅ ਆਫਸ), ਸਤੀਸ਼ ਠੱਕਰ, ਜੈਗ ਬਡਵਾਲ, ਗੁਰਦੇਵ ਸਿੰਘ ਮਾਨ, ਪੂਰਨ ਸਿੰਘ ਪਾਂਧੀ, ਡਾਕਟਰ ਰਣਬੀਰ ਸ਼ਾਰਦਾ (ਹੋਮਿਓਪੈਥ) ਮੇਜਰ ਨੱਤ, ਨਵਲ ਬਜਾਜ, ਮਮਨ ਗੁਪਤਾ (ਰੋਡ ਟੂ ਡੇ) ਕਸ਼ਮੀਰੀ ਲਾਲ (ਸਵੈਨ ਪ੍ਰੈਸ) ਅਮਨ ਪ੍ਰੀਤ ਮਾਨ, ਲਿਜ਼ਵੈਨ ਅਸਿੰਘਾ ਆਦਿ।
ਕਲੱਬ ਵੱਲੋਂ 12ਵਾਂ ਸਾਲਾਨਾ ਸਮਾਗਮ ਵਿਚ ਸਨਮਾਨਤ ਕੀਤੇ ਜਾਣ ਵਾਲੇ ਪਤਵੰਤਿਆਂ ਵਿਚ ਸ਼ਾਮਲ ਸਨ: ਗਰੈਂਡ ਇੰਪਾਇਰ ਬੈਂਕੁਟ ਹਾਲ ਦੇ ਮਾਲਕ ਹਰਬੰਸ ਸਿੰਘ ਸਿੱਧੂ ਦੀ ਪਤਨੀ ਸਰਦਾਰਨੀ ਗੁਰਦੇਵ ਕੌਰ, ਸਮੋਸਾ ਸਵੀਟ ਫੈਕਟਰੀ ਦੇ ਮਾਲਕ ਹਰਪਾਲ ਸਿੰਘ ਸੰਧੂ ਦੇ ਮਾਤਾ ਹਰਬੰਸ ਕੌਰ, ਪਾਪੂਲਰ ਟਾਇਰ ਦੇ ਮਾਲਕ ਦਿਲਜੀਤ ਸਿੰਘ ਦੇ ਪਿਤਾ ਮੋਹਿੰਦਰ ਸਿੰਘ ਭਾਨਾ, ਜਗਜੀਤ ਟੈਕਸਟਾਈਲ ਦੇ ਮਾਲਕ ਸੁਖਦੇਵ ਸਿੰਘ ਦੇ ਮਾਤਾ ਤੇਜ ਕੌਰ, ਸਤੀਸ਼ ਠੱਕਰ ਦੀ ਮਾਤਾ ਕ੍ਰਿਸ਼ਨਾ ਰਾਣੀ, ਪਰਾਈਮ ਏਸ਼ੀਆ ਤੋਂ ਨਿਤਨ ਚੋਪੜਾ ਦੇ ਮਾਤਾ ਕੁਸਮ ਚੋਪੜਾ, ਇਸ ਕਲੱਬ ਦੇ ਸਭ ਤੋਂ ਵਡੇਰੀ ਉਮਰ ਦੇ ਮਾਲਕ ਰੀਟਾਇਰਡ ਡੀ. ਈ. ਓ. ਮਦਨ ਮੋਹਨ ਸੈਣੀ ਅਤੇ ਬਰੈਂਪਟਨ ਸੀਨੀਅਰਜ਼ ਕੌਂਸਲ ਦੇ ਪ੍ਰਧਾਨ ਮਾਈਰਨਾ ਐਡਮ ਆਦਿ ਸਨਮਾਨਤ ਕੀਤੇ ਗਏ। ਕਲੱਬ ਦੇ ਹਰ ਮੈਬਰ ਨੂੰ ਅਤੇ ਇਸ ਸਮਾਗਮ ਵਿਚ ਪਹੁੰਚੇ ਸਮੂਹ ਹਾਜ਼ਰੀਨ ਨੂੰ ਇੱਕ ਇੱਕ ਸ਼ਰਟ, ਲੇਡੀਜ਼ ਨੂੰ ਕੀਮਤੀ ਸ਼ਾਲ, ਸਾੜ੍ਹੀਆਂ ਅਤੇ ਲੋਈਆਂ ਦੁਆਰਾ ਸਨਮਾਨਤ ਕੀਤਾ ਗਿਆ।
ਸਮਾਗਮ ਦੇ ਮਾਨਯੋਗ ਬੁਲਾਰੇ ਸਨ: ਮੁਰਾਰੀ ਲਾਲ ਥਪਾਲੀਅਨ, ਪਵਨਜੀਤ ਗੋਸਲ, ਅਰਪਨ ਖੰਨਾ, ਸਤੀਸ਼ ਠੱਕਰ, ਨਵਲ ਬਜਾਜ, ਰਾਕੇਸ਼ ਜੋਸ਼ੀ, ਡਾ.ਰਣਬੀਰ ਸ਼ਾਰਧਾ ਆਦਿ। ਗਾਇਕੀ ਦੁਆਰਾ ਰੰਗ ਬੰਨ੍ਹਣ ਵਾਲੇ ਸਨ: ਡਾ. ਗੁਰੂ ਦੱਤ ਵੈਦ, ਸੁਨੀਤਾ ਵਰਮਾਨੀ, ਊਸ਼ਾ ਸ਼ਰਮਾ, ਲਖਵੀਰ ਸਿੰਘ ਕਾਹਲੋਂ ਆਦਿ।
ਇਸ ਸਮਾਗਮ ਵਿਚ ਹਾਜ਼ਰ ਹੋਣ ਵਾਲੇ ਕਲੱਬ ਦੇ ਸਯੋਗ ਮੈਬਰ ਤੇ ਪ੍ਰਬੰਧਕ ਸਨ: ਸਰਵ ਹਰਭਗਵਾਨ ਮੱਕੜ, ਪਰਫੁਲ ਭਵਸਾਰ, ਰਾਮਮੂਰਤੀ ਜੋਸ਼ੀ, ਭੀਮ ਸੈਨ ਕਾਲੀਆ, ਕ੍ਰਿਸ਼ਨ ਕੁਮਾਰ ਸਲਵਾਨ, ਰਾਮ ਰਛਪਾਲ ਸ਼ਰਮਾ, ਰਾਜਿੰਦਰ ਸਿੰਘ ਸਰਾਂ, ਰਾਮ ਪ੍ਰਕਾਸ਼ਪਾਲ, ਦਲੀਪ ਕੁਮਾਰ ਪਾਰਿਖ, ਸੁਭਾਸ਼ ਸ਼ਰਮਾ, ਸਨੀਤਾ ਵਰਬਾਨੀ ਆਦਿ। ਅੰਤ ਵਿਚ ਕਲੱਬ ਦੇ ਪ੍ਰਧਾਨ ਸ਼ੰਭੂ ਦੱਤ ਸ਼ਰਮਾ ਜੀ ਵੱਲੋਂ ਇਸ ਸਮਾਗਮ ਦੀ ਸਫਲਤਾ ਲਈ ਮੁਬਾਰਕਬਾਦ ਅਤੇ ਸਰਬੱਤ ਦਾ ਧੰਨਵਾਦ ਕੀਤਾ ਗਿਆ। ਹੋਰ ਜਾਣਕਾਰੀ ਲਈ ਸ਼ੰਭੂ ਦੱਤ ਸ਼ਰਮਾ ਜੀ ਦਾ ਸੰਪਰਕ ਨੰਬਰ ਹੈ: 416-629-5114, 647-707-7297

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …