-1.5 C
Toronto
Friday, December 19, 2025
spot_img
Homeਕੈਨੇਡਾਬਰੈਂਪਟਨ ਵੂਮੈਨ ਸੀਨੀਅਰ ਕਲੱਬ ਵੱਲੋਂ ਅਨੋਖਾ ਟੂਰ

ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵੱਲੋਂ ਅਨੋਖਾ ਟੂਰ

ਬਰੈਂਪਟਨ : 16 ਜੂਨ ਦਿਨ ਐਤਵਾਰ ਨੂੰ ਬਰੈਂਪਟਨ ਵੂਮੈਨ ਸੀਨੀਅਰ ਕਲੱਬ ਵੱਲੋਂ ਬਲੈਕ ਕਰੀਕ ਪਾਇਨੀਅਰ ਵਿਲੇਜ ਦਾ ਇੱਕ ਅਨੋਖਾ ਅਤੇ ਦਿਲਚਸਪ ਟੂਰ ਲਾਇਆ ਗਿਆ ਜਿਸ ‘ਚ ਮੈਂਬਰ ਬੀਬੀਆਂ ਨੇ ਇੱਕ ਨਵੀਂ ਤਰ੍ਹਾਂ ਦੇ ਅਨੁਭਵ ਪ੍ਰਾਪਤ ਕਰਨ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਇਸ ਜਗ੍ਹਾ ਇੱਕ ਐਸੇ ਪਿੰਡ ਦਾ ਨਜ਼ਾਰਾ ਪੇਸ਼ ਕੀਤਾ ਗਿਆ ਹੈ ਜਿੱਥੇ ਪੁਰਾਣੇ ਸਮੇਂ ਦੇ ਸੰਦ ਅਤੇ ਸਾਧਨਾਂ ਦਾ ਬਹੁਤ ਹੀ ਦਿਲਚਸਪ ਪ੍ਰਦਰਸ਼ਨ ਕੀਤਾ ਗਿਆ ਹੈ ਜੋ ਆਪਣੇ ਆਪ ਵਿੱਚ ਇੱਕ ਵਿਲੱਖਣ ਅਨੁਭਵ ਹੁੰਦਾ ਹੈ। ਇੱਥੇ ਇਹ ਇੱਕ ਵਿਸ਼ੇਸ਼ ਦਿਹਾੜਾ ਹੋਣ ਸਦਕਾ ਬਹੁਤ ਲੋਕਾਂ ਦੇ ਇਕੱਠ ਦਾ ਕੇਂਦਰ ਹੁੰਦਾ ਹੈ। ਇੱਕ ਵੇਖਣਯੋਗ ਪਰੇਡ ਦਾ ਅਨੰਦ ਮਾਨਣ ਉਪਰੰਤ ਸਭ ਮੈਂਬਰ ਬੀਬੀਆਂ ਨੇ ਲੰਚ ਦਾ ਸਵਾਦ ਮਾਣਿਆ। ਨਾਲ ਹੀ 10 ਲੱਕੀ ਡਰਾਅ ਕੱਢੇ ਗਏ ਜਿਸ ਵਿੱਚ ਡਰਾਅ ਨਿਕਲਣ ਵਾਲੀ ਬੀਬੀ ਦੁਆਰਾ ਬੋਲੀ ਅਤੇ ਗੀਤ ਸੁਣਾ ਕੇ ਸਭ ਦਾ ਮਨੋਰੰਜਨ ਕੀਤਾ ਗਿਆ। ਇਸ ਤੋਂ ਬਾਅਦ ਇੱਕ ਹੋਰ ਅਦਭੁਤ ਆਈਟਮ ઑਫੌਜੀਆਂ ਦੀ ਲਾਈਵ ਬੈਟਲ਼ ਦਿਖਾਈ ਗਈ ਜਿਸ ਵਿੱਚ ਕੁਝ ਫੌਜੀਆਂ ਦਾ ਮਰਨਾ ਅਤੇ ਜਖ਼ਮੀ ਹੋਣਾ ਦਿਖਾਇਆ ਗਿਆ। ਇੱਕ ਸਰਜਨ ਦੁਆਰਾ ਸਰਜਰੀ ਦਾ ਦ੍ਰਿਸ਼ ਵੀ ਬੇਮਿਸਾਲ ਰਿਹਾ। ਇਸ ਉਪਰੰਤ ਚਾਹ ਪਾਣੀ ਦਾ ਦੌਰ ਚੱਲਿਆ। ਸ਼ੌਪਿੰਗ ਵੀ ਕੀਤੀ ਗਈ। ਵਾਪਸੀ ਸਫਰ ਦੌਰਾਨ ਗਿੱਧਾ ਅਤੇ ਬੋਲੀਆਂ ਗੀਤਾਂ ਆਦਿ ਨਾਲ ਰੌਣਕਾਂ ਲਾਈਆਂ ਗਈਆਂ। ਇਸ ਸਫਲ ਟੂਰ ਦਾ ਸਾਰਾ ਪ੍ਰਬੰਧ ਪ੍ਰਧਾਨ ਸ੍ਰੀਮਤੀ ਕੁਲਦੀਪ ਗਰੇਵਾਲ ਨੇ ਵਾਈਸ ਪ੍ਰਧਾਨ ਬੀਬੀ ਸ਼ਿਂਦਰ ਬਰਾੜ ਅਤੇ ਸੈਕਟਰੀ ਕੁਲਵੰਤ ਗਰੇਵਾਲ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਿਸ ਲਈ ਸਭ ਮੈਂਬਰ ਬੀਬੀਆਂ ਦੁਆਰਾ ਸ਼ਲਾਘਾ ਕੀਤੀ ਗਈ। ਇਸੇ ਲੜੀ ਵਿੱਚ ਅਗਲਾ ਮਨੋਰੰਜਕ ਟੂਰ 6 ਜੁਲਾਈ ਨੂੰ ਹੈਮਿਲਟਨ ਦਾ ਰੱਖਿਆ ਗਿਆ ਹੈ ਅਤੇ 14 ਜੁਲਾਈ ਨੂੰ ਸੈਂਟਰ ਆਈਲੈਂਡ ਦਾ ਹੋਵੇਗਾ ਜਿਸ ‘ਚ ਹਰੇਰਾਮਾ ਹਰੇ ਕ੍ਰਿਸ਼ਨਾ ਮਿਸ਼ਨ ਦੇ ਮੇਲੇ ਦਾ ਅਨੰਦ ਵੀ ਲਿਆ ਜਾ ਸਕੇਗਾ। ਕਲੱਬ ਦੀਆਂ ਸਭ ਮੈਂਬਰ ਬੀਬੀਆਂ ਨੂੰ ਇਨ੍ਹਾਂ ਟੂਰਾਂ ਲਈ ਜੀ ਆਇਆਂ ਕਿਹਾ ਜਾਂਦਾ ਹੈ।

RELATED ARTICLES
POPULAR POSTS