ਬਰੈਂਪਟਨ/ਡਾ. ਝੰਡ : ਮੋਹਨ ਸਿੰਘ ਭੰਗੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਬੌਨੀ ਬਰੇਸ ਪਾਰਕ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ-ਡੇਅ ਦਾ ਸ਼ੁਭ ਦਿਹਾੜਾ 6 ਜੁਲਾਈ ਦਿਨ ਸ਼ਨੀਵਾਰ ਨੂੰ 30 ਬੈੱਲ ਕਰੈੱਸਟ ਪਾਰਕ ਵਿਚ ਸਵੇਰੇ ਦਸ ਵਜੇ ਤੋਂ ਸ਼ਾਮ ਦੇ ਚਾਰ ਵਜੇ ਤੱਕ ਮਨਾਇਆ ਜਾਏਗਾ। ਇਹ ਪਾਰਕ ਬੌਨੀ ਬਰੇਸ ਅਤੇ ਲਲਾਇਡ ਸਿੰਡਰਸਨ ਸੜਕਾਂ ਦੇ ਇੰਟਰਸੈੱਕਸ਼ਨ ਦੇ ਨੇੜੇ ਲਲਾਇਡ ਸਿੰਡਰਸਨ ਸੜਕ ਦੇ ਉੱਤਰ ਵੱਲ ਪੈਂਦਾ ਹੈ। ਸਾਰਿਆਂ ਨੂੰ ਸਮੇਂ ਸਿਰ ਪਹੁੰਚ ਕੇ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਹਨ ਸਿੰਘ ਭੰਗੂ ਨੂੰ 416-625-2007 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਤੁਸੀਂ ਉਨ੍ਹਾਂ ਨੂੰ [email protected] ‘ਤੇ ਈ-ਮੇਲ ਵੀ ਕਰ ਸਕਦੇ ਹੋ।
ਬੌਨੀ ਬਰੇਸ ਪਾਰਕ ਸੀਨੀਅਰਜ਼ ਕਲੱਬ ਵੱਲੋਂ ‘ਕੈਨੇਡਾ-ਡੇਅ’ 6 ਜੁਲਾਈ ਨੂੰ ਮਨਾਇਆ ਜਾਏਗਾ
RELATED ARTICLES

