Breaking News
Home / ਕੈਨੇਡਾ / ਲੋਕਾਂ ਦੇ ਕਰਜ਼ੇ ਵੱਧ ਹੋਣ ਕਾਰਨ ਕੈਨੇਡਾ ‘ਚ ਪੈਦਾ ਹੋ ਸਕਦੈ ਬੈਂਕਿੰਗ ਸੰਕਟ

ਲੋਕਾਂ ਦੇ ਕਰਜ਼ੇ ਵੱਧ ਹੋਣ ਕਾਰਨ ਕੈਨੇਡਾ ‘ਚ ਪੈਦਾ ਹੋ ਸਕਦੈ ਬੈਂਕਿੰਗ ਸੰਕਟ

ਟੋਰਾਂਟੋ : ਕੈਨੇਡੀਅਨ ਲੋਕਾਂ ਦੇ ਸਿਰ ਕਰਜ਼ੇ ਦੀ ਪੰਡ ਹੱਦ ਤੋਂ ਜ਼ਿਆਦਾ ਬੋਝਲ ਹੋ ਜਾਣ ਕਾਰਨ ਮੁਲਕ ‘ਚ ਬੈਂਕਿੰਗ ਸੰਕਟ ਪੈਦਾ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਸਵਿਟਜ਼ਰਲੈਂਡ ਸਥਿਤ ਬੈਂਕ ਸੈਟਲਮੈਂਟ ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੈਨੇਡਾ ਤੋਂ ਇਲਾਵਾ ਚੀਨ ਤੇ ਹਾਂਗਕਾਂਗ ਵੀ ਬੈਂਕਿੰਗ ਸੰਕਟ ‘ਚ ਘਿਰੇ ਸਕਦੇ ਹਨ। 2017 ‘ਚ ਕੈਨੇਡੀਅਨ ਲੋਕਾਂ ਨੇ ਰੀਅਲ ਅਸਟੇਟ ਸਣੇ ਹਰ ਖੇਤਰ ‘ਚ ਗਿਲ ਖੋਲ੍ਹ ਕੇ ਖਰਚਾ ਕੀਤਾ, ਜਿਸ ਦੇ ਨਤੀਜੇ ਵਜੋਂ ਕੈਨੇਡਾ ਦੇ ਅਰਥਚਾਰੇ ‘ਚ ਪਿਛਲੇ 6 ਸਾਲਾਂ ਦਾ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ ਪਰ ਹਰ ਕੰਮ ਲਈ ਕਰਜ਼ਾ ਲੈਣ ਦੀ ਆਦਤ ਨੇ ਕੈਨੇਡੀਅਨ ਪਰਿਵਾਰਾਂ ਸਿਰ ਕਰਜ਼ੇ ਨੂੰ ਚਿੰਤਾਜਨਕ ਪੱਧਰ ਤਕ ਵਧਾ ਦਿੱਤਾ ਹੈ। ਬੀ.ਆਈ.ਐੱਸ. ਦੀ ਰਿਪੋਰਟ ਕਹਿੰਦੀ ਹੈ ਕਿ ਕੈਨੇਡਾ ਦੇ ਹਰ ਪਰਿਵਾਰ ਦੀ ਇਕ ਡਾਲਰ ਆਮਦਨ ‘ਤੇ 1.68 ਡਾਲਰ ਕਰਜੇ ਦਾ ਬੋਝ ਹੈ। ਰਿਪੋਰਟ ਮੁਤਾਬਕ ਕੈਨੇਡੀਅਨ ਲੋਕਾਂ ਵੱਲੋਂ ਕ੍ਰੈਡਿਟ ਰਾਹੀ ਬਹੁਤ ਜ਼ਿਆਦਾ ਖਰੀਦਦਾਰੀ ਨੂੰ ਕਰਜ਼ੇ ‘ਚ ਵਾਧੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਵਿਕਸਿਤ ਮੁਲਕਾਂ ‘ਚੋਂ ਕੈਨੇਡਾ ਦੇ ਸਿਰ ‘ਤੇ ਸਭ ਤੋਂ ਜ਼ਿਆਦਾ ਕਰਜ਼ਾ ਹੋਣ ਦਾ ਜ਼ਿਕਰ ਵੀ ਰਿਪੋਰਟ ‘ਚ ਕੀਤਾ ਗਿਆ ਹੈ। ਦੂਜੇ ਪਾਸੇ ਰਾਇਲ ਬੈਂਕ ਆਫ ਕੈਨੇਡਾ ਨੇ ਕਿਹਾ ਕਿ 2018 ‘ਚ ਕੈਨੇਡੀਅਨ ਆਰਥਿਕਤਾ ਦੀ ਰਫਤਾਰ ਕਾਫੀ ਮੱਠੀ ਪੈਣ ਦੀ ਸੰਭਾਵਨਾ ਹੈ, ਜਿਸ ਦੇ ਮੁੱਖ ਕਾਰਨ ਵਿਆਜ ਦਰਾਂ ‘ਚ ਵਾਧਾ ਤੇ ਲੋਕਾਂ ਦੇ ਖਰਚ ਕਰਨ ਦੀ ਸਮਰੱਥਾ ‘ਚ ਕਮੀ ਆਉਣਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …