0.1 C
Toronto
Sunday, February 22, 2026
spot_img
Homeਕੈਨੇਡਾਕ੍ਰਾਂਤੀਕਾਰੀ ਕਵੀ ਬਾਬਾ ਨਾਜ਼ਮੀ 28 ਜੁਲਾਈ ਨੂੰ ਟੋਰਾਂਟੋ ਵਿਚ

ਕ੍ਰਾਂਤੀਕਾਰੀ ਕਵੀ ਬਾਬਾ ਨਾਜ਼ਮੀ 28 ਜੁਲਾਈ ਨੂੰ ਟੋਰਾਂਟੋ ਵਿਚ

ਬਰੈਂਪਟਨ/ਬਿਊਰੋ ਨਿਊਜ਼ : ਕ੍ਰਾਂਤੀਕਾਰੀ (ਪਾਕਿਸਤਾਨੀ) ਪੰਜਾਬੀ ਕਵੀ ਬਾਬਾ ਨਾਜ਼ਮੀ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ, ਕਮੇਟੀ ਆਫ ਪ੍ਰੋਗਰੈਸਿਵ ਪਾਕਿਸਤਾਨੀ ਕੈਨੇਡੀਅਨ ਅਤੇ ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਦੇ ਸਾਂਝੇ ਸੱਦੇ ‘ਤੇ 28 ਜੁਲਾਈ ਦਿਨ ਸ਼ਨੀਵਾਰ ਨੂੰ 340 ਵੋਡਨ ਸਟਰੀਟ ਈਸਟ ਤੇ ਸੈਂਚੁਰੀ ਗਾਰਡਨ ਰੀਕਰੀਏਸ਼ਨ ਸੈਂਟਰ ਬਰੈਂਪਟਨ ਵਿੱਚ ਪਹੁੰਚ ਰਹੇਹਨ।ਂ ਇਹ ਸਥਾਨ ਵੋਡਨ ਅਤੇ ਰੁਦਰਫੋਰਡ ਦੇ ਇੰਟਰਸੈਕਸ਼ਨ ‘ਤੇ ਸਥਿਤ ਹੈ। ਬਾਬਾ ਨਾਜਮੀ ਪਾਕਿਸਤਾਨ ਵਿਚਲੇ ਪੰਜਾਬ ਦੇ ਕਮਿਉਨਿਸਟ ਸੋਚ ਨੂੰ ਪਰਨਾਏ ਹੋਏ ਕਵੀ ਹਨ ਜਿਨ੍ਹਾਂ ਨੇ ਰਾਜਨੀਤਕ ਲੋਕਾਂ ਦੁਆਰਾ ਦੋਹਾਂ ਪੰਜਾਬਾਂ ਦੇ ਲੋਕਾਂ ਵਿੱਚ ਨਫਰਤ ਫੈਲਾਉਣ ਦੀ ਥਾਂ ਤੇ ਭਾਈਚਾਰਕ ਸਾਂਝ ਮਜਬੂਤ ਕਰਨ ਦਾ ਹੋਕਾ ਦਿੱਤਾ ਹੈ। ਉਹ ਸ਼ਾਹਮੁਖੀ ਲਿਪੀ ਵਿੱਚ ਪੰਜਾਬੀ ਕਵਿਤਾ ਲਿਖਣ ਲਈ ਕੌਮਾਂਤਰੀ ਪੱਧਰ ‘ਤੇ ਜਾਣੇ ਜਾਂਦੇ ਹਨ। ਕਿਰਤੀ ਵਰਗ ਨਾਲ ਸਬੰਧਤ ਹੋਣ ਕਾਰਣ ਉਹ ਜ਼ਮੀਨੀ ਪੱਧਰ ‘ਤੇ ਸਾਧਾਰਨ ਲੋਕਾਂ ਨਾਲ ਜੁੜੇ ਹੋਏ ਹਨ ਅਤੇ ਆਪਣੀ ਲੇਖਣੀ ਰਾਹੀਂ ਲੋਕਾਂ ਨੂੰ ਆਪ ਆਪਣੀ ਕਿਸਮਤ ਘਾੜੇ ਬਣਾਉਨ ਲਈ ਪਰੇਰਨਾ ਦਿੰਦੇ ਹਨ। ਇਸ ਸਮੇਂ ਬਾਬਾ ਨਾਜ਼ਮੀ ਨੂੰ ਸਨਮਾਨਤ ਕੀਤਾ ਜਾਵੇਗਾ। ਪ੍ਰੋਗਰਾਮ ਤੋਂ ਬਾਅਦ ਖਾਣੇ ਦਾ ਪ੍ਰਬੰਧ ਹੋਵੇਗਾ। ਇਸ ਪ੍ਰੋਗਰਾਮ ਲਈ ਸਿਰਫ ਦਸ ਡਾਲਰ ਦੀ ਟਿਕਟ ਰੱਖੀ ਗਈ ਹੈ। ਪ੍ਰੋਗਰਾਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਉਮਾਰ ਲਤੀਫ 647-231-6771 ਜਾਂ ਸੁਰਜੀਤ ਸਹੋਤਾ 416-704-0745 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS