ਬਰੈਂਪਟਨ/ਬਾਸੀ ਹਰਚੰਦ : 27 ਅਗੱਸਤ ਦਿਨ ਐਤਵਾਰ ਨੂੰ ਪੈਨਾਹਿਲ ਸੀਨੀਅਰਜ਼ ਕਲੱਬ ਨੇ ਲਾਅਸਨ ਪਾਰਕ (ਸਟਰੈਥਡੇਲ ਅਤੇ ਪੈਨਾਹਿਲ ਤੇ ਸਥਿਤ) ਵਿੱਚ ਆਪਣਾ ਦਸਵਾਂ ਸਮਰ ਫੈਮਿਲੀ ਫੰਨ ਫੇਅਰ ਮਨਾਇਆ। ਬੀਬੀ ਸਰਬਜੀਤ ਕੌਰ ਸੰਘਾ ਨੇ ਸਵੇਰੇ ਆ ਕੇ ਮੰਚ ਖੂਬ ਸੂਰਤ ਢੰਗ ਨਾਲ ਫੁਲ ਬੂਟੇ, ਪੱਖੀਆਂ, ਹਾਰ ਲਗਾ ਕੇ ਸਜਾ ਦਿਤਾ।
ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਫਰਵਾਹਾ ਨੇ ਕਨੇਡਾ ਅਤੇ ਭਾਰਤ ਦੇ ਝੰਡੇ ਲਹਿਰਾਏ। ਲੋਕਾਂ ਤਾੜੀਆਂ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸਦੇ ਨਾਲ ਹੀ ਦੋਹਾਂ ਦੇਸਾਂ ਕਨੇਡਾ ਅਤੇ ਭਾਰਤ ਦੇ ਕੌਮੀ ਗੀਤ ਗਾਏ ਗਏ।
ਬੀਬੀਆਂ, ਬੱਚੇ ਅਤੇ ਪੁਰਸ਼, ਟੈਂਟ ਵਿੱਚ ਲਗੀਆਂ ਕੁਰਸੀਆਂ ‘ਤੇ ਬੈਠ ਗਏ।
ਸਟੇਜ ਸੈਕਟਰੀ ਹਰਚੰਦ ਸਿੰਘ ਬਾਸੀ ਨੇ ਸਤਿਕਾਰ ਪੂਰਵਕ ਪੈਨਾਹਿਲ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਫਰਵਾਹਾ, ਅਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ, ਸੱਤ ਅੱਠ ਵਾਰਡ ਦੇ ਕੌਂਸਲਰ ਰੌਡ ਪਾਵਰ, ਮੀਤ ਪ੍ਰਧਾਨ ਅਵਤਾਰ ਸਿੰਘ ਪੁਰੇਵਾਲ, ਸਕੱਤਰ ਕੁਲਵੰਤ ਸਿੰਘ ਜੰਜੂਆ, ਹਰਦੀਪ ਸਿੰਘ ਗਰੇਵਾਲ ਐਮਪੀਪੀ ਦੇ ਪੀ ਏ ਸਾਜਨਦੀਪ ਸਿੰਘ,ਅਮਰੀਕ ਸਿੰਘ ਕੁਮਰੀਆ ਪ੍ਰਧਾਨ ਡੌਨ ਮਿਨਾਕਰ ਕਲੱਬ, ਅਮਰੀਕ ਸਿੰਘ ਸਕੱਤਰ ਰੈਡ ਵਿਲੋ ਕੱਲਬ ਨੂੰ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਮੰਚ ‘ਤੇ ਸੁਸ਼ੋਬਤ ਹੋਣ ਲਈ ਬੁਲਾਇਆ।
ਇਹਨਾਂ ਤੋਂ ਇਲਾਵਾ ਨੌ ਦਸ ਵਾਰਡ ਤੋਂ ਸਕੂਲ ਟਰੱਸਟੀ ਸੱਤਪਾਲ ਸਿੰਘ ਜੌਹਲ, ਮਨਿੰਦਰ ਸਿੰਘ ਸਿੱਧੂ ਐਮ ਪੀ, ਪ੍ਰੋ ਨਿਰਮਲ ਸਿੰਘ ਧਾਰਨੀ, ਵੀ ਪਹੁੰਚਣ ਤੇ ਮੰਚ ‘ਤੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋ ਗਏ।
ਇਸ ਦੌਰਾਨ ਸਿਟੀ ਕੌਂਸਲਰ ਰੌਡ ਪਾਵਰ ਨੇ ਆਪਣੇ ਕੀਤੇ ਕੰਮ ਦਸਦਿਆ ਕਨੇਡਾ ਦੇ ਅਤੇ ਭਾਰਤ ਦੇ ਅਜਾਦੀ ਦਿਵਸ ਦੀਆ ਵਧਾਈਆਂ ਦਿਤੀਆਂ। ਅਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਭੀ ਨੇ ਅਸੋਸੀਏਸ਼ਨ ਦੀਆਂ ਪ੍ਰਾਪਤੀਆਂ, ਪੈਨਸ਼ਨ ਵਾਧਾ, ਮੁਫਤ ਬੱਸ ਪਾਸ, ਸੀਨੀਅਰਾਂ ਲਈ ਯੋਗਾ ਕੈਂਪ ਸਿਹਤ ਸੈਮੀਨਾਰ, ਦੰਦਾ ਦੇ ਫਰੀ ਇਲਾਜ ਆਦਿ ਬਾਰੇ ਦੱਸਿਆ। ਹਰਦੀਪ ਸਿੰਘ ਗਰੇਵਾਲ ਐਮ ਪੀ ਪੀ ਬਰੈਂਪਟਨ ਈਸਟ ਸਾਡੇ ਆਪਣੇ ਹਲਕੇ ਦੇ ਰੁਝੇਵੇਂ ਕਾਰਨ ਉਹਨਾਂ ਦੇ ਪੀ ਏ ਸਾਜਨਦੀਪ ਸਿੰਘ ਨੇ ਉਹਨਾਂ ਦਾ ਸੁਨੇਹਾ ਦਿਤਾ ਅਤੇ ਕਲੱਬ ਨੂੰ ਸਨਮਾਨਿਤ ਕੀਤਾ। ਐਮ ਪੀ ਮਨਿੰਦਰ ਸਿੰਘ ਸਿੱਧੂ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਸ ਕੇ ਵਧਾਈਆਂ ਦਿਤੀਆਂ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਹਰਚੰਦ ਬਾਸੀ ਨੇ ਉਹਨਾਂ ਦੀ ਹਾਜਰੀ ਵਿੱਚ ਸਟੂਡੈਂਟਾਂ ਦੀ ਸਮੱਸਿਆ ਅਤੇ ਵਧਦੇ ਕਰਾਈਮ ਨੂੰ ਰੋਕਣ ਲਈ ਲੋਕਾਂ ਦੀ ਅਵਾਜ਼ ਉਠਾਈ।
ਪ੍ਰੋਫੈਸਰ ਨਿਰਮਲ ਸਿੰਘ ਧਾਰਨੀ, ਅਮਰੀਕ ਸਿੰਘ ਕੁਮਰੀਆ ਬੀਬੀ ਰਜਨੀ ਨੇ ਵੀ ਸੰਬੋਧਨ ਕੀਤਾ। ਸੁਖਦੇਵ ਸਿੰਘ ਫਰਵਾਹਾ ਨੇ ਸਮੁਚੀ ਕਾਰਜ ਕਰਨੀ, ਵਲੰਟੀਅਰਾਂ, ਮੈਂਬਰਾਂ ਅਤੇ ਬਾਹਰੋਂ ਆਏ ਮਹਿਮਾਨਾਂ ਦਾ ਸ਼ਾਮਲ ਹੋਣ ਅਤੇ ਸਹਿਯੋਰ ਦੇਣ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਅਗਲੇ ਸਾਲ ਫਿਰ ਮਿਲਣ ਦਾ ਸੁਨੇਹਾ ਦਿੱਤਾ ਗਿਆ।