7.7 C
Toronto
Friday, November 14, 2025
spot_img
Homeਕੈਨੇਡਾਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਨੇ ਕਰਵਾਇਆ ਸਭਿਆਚਾਰਕ ਸਮਾਗਮ

ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਨੇ ਕਰਵਾਇਆ ਸਭਿਆਚਾਰਕ ਸਮਾਗਮ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਕੈਨੇਡਾ (ਟੋਰਾਂਟੋ ਇਕਾਈ) ਵੱਲੋਂ ਪਿਛਲੇ ਦਿਨੀ ਸਲਾਨਾ ਨਾਈਟ ਮਿਸੀਸਾਗਾ ਦੇ ਨੈਸ਼ਨਲ ਬੈਕੁੰਟ ਹਾਲ ਵਿੱਚ ਕਰਵਾਈ ਗਈ। ਜਿੱਥੇ ਕਾਫੀ ਗਿਣਤੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਸਾਬਕਾ ਪ੍ਰੋਫੈਸਰਜ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਆਖਿਆ ਕਿ ਐਜ਼ੂਕੇਸ਼ਨ (ਵਿਦਿਆ) ਦਾ ਇਹ ਸਰਵਉੱਚ ਅਦਾਰਾ ਜਿੱਥੇ ਉਚੇਰੀ ਵਿਦਿਆ ਦਾ ਚਾਨਣ ਵੰਡ ਰਿਹਾ ਹੈ ਅਤੇ ਉੱਥੇ ਹੀ ਇਸ ਦੇ ਵਿਦਿਆਰਥੀ ਦੇਸਾਂ-ਵਿਦੇਸ਼ਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਪਰਮਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਇੱਕ ਹੋਰ ਪਹਿਲ ਕਦਮੀ ਕਰਦਿਆਂ ਯੂਨੀਵਰਸਿਟੀ ਵਿੱਚ ਅਲੂਮਨੀ ਭਵਨ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਿੱਥੇ ਵਿਦੇਸ਼ਾਂ ਵਿੱਚ ਵੱਸਦੇ ਇਸਦੇ ਮੈਂਬਰ ਜਦੋਂ ਕਦੇ ਵੀ ਆਪਣੇ ਵਤਨ ਆਉਣਗੇ ਤਾਂ ਕੁਝ ਦਿਨਾਂ ਲਈ ਇਸ ਭਵਨ ਵਿੱਚ ਵੀ ਠਹਿਰ ਸਕਿਆ ਕਰਨਗੇ। ਇਸ ਮੌਕੇ ਜਿੱਥੇ ਰਾਤ ਦੇ ਖਾਣੇ ਦਾ ਪ੍ਰਬੰਧ ਸੀ ਉੱਥੇ ਹੀ ਜਾਗੋ, ਗਿੱਧਾ, ਭੰਗੜਾ ਅਤੇ ਮਨੋਰੰਜਨ ਦੇ ਹੋਰ ਵੀ ਪ੍ਰਬੰਧ ਸਨ। ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀ ਐਸ ਘੁੰਮਣ, ਡੀਨ ਅਲੂਮਨੀ ਰਿਲੇਸ਼ਨਜ਼ ਡਾ. ਬਲਦੇਵ ਸਿੰਘ ਧਾਲੀਵਾਲ, ਐਸੋਸ਼ੀਏਟ ਡੀਨ ਅਲੂਮਨੀ ਡਾ. ਪਰਮਵੀਰ ਸਿੰਘ ਅਤੇ ਸਾਬਕਾ ਡੀਨ ਅਲੂਮਨੀ ਡਾ. ਗੁਰਨਾਮ ਸਿੰਘ ਸਮੇਤ ਕਈ ਹੋਰ ਸ਼ਖ਼ ਦੇ ਵਧਾਈ ਵੀਡੀਓ ਸੁਨੇਹੇ ਵੀ ਦਿਖਾਏ ਗਏ ਅਤੇ ਕੁਝ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਰਾਜੀਵ ਟੰਡਨ ਅਤੇ ਪਰਮਜੀਤ ਸਿੰਘ ਗਿੱਲ ਵੱਲੋਂ ਗੀਤਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਮੌਕੇ ਸੰਸਥਾ ਦੇ ਹਰਿੰਦਰ ਸਿੰਘ ਸਹੋਤਾ, ਮਨਜੀਤ ਸਿੰਘ ਸੰਧੂ, ਹਰਦੀਪ ਸਿੰਘ, ਰਵਿੰਦਰ ਚਾਹਲ, ਗੁਰਪ੍ਰੀਤ ਸਿੰਘ ਮਾਂਗਟ, ਪ੍ਰਿੰਸ ਬਾਜਵਾ, ਮਨਦੀਪ ਖਹਿਰਾ ਅਤੇ ਪ੍ਰੋ. ਹਰਜਸਪ੍ਰੀਤ ਕੌਰ ਗਿੱਲ ਵੀ ਮੌਜੂਦ ਸਨ।

RELATED ARTICLES
POPULAR POSTS