7.8 C
Toronto
Tuesday, October 28, 2025
spot_img
Homeਕੈਨੇਡਾਕਹਾਣੀ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਹੋਈ

ਕਹਾਣੀ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਹੋਈ

ਬਰੈਂਪਟਨ/ਬਿਊਰੋ ਨਿਊਜ਼
ਕਹਾਣੀ ਵਿਚਾਰ ਮੰਚ ਦੀ ਤ੍ਰੈਮਾਸਕ ਇਕੱਤਰਤਾ ਬਲਜੀਤ ਕੌਰ ਧਾਲੀਵਾਲ ਦੇ ਘਰ ਸਫਲਤਾਪੂਰਵਕ ਸੰਪੰਨ ਹੋਈ । ਸਭਾ ਦੀ ਸ਼ੁਰੂਆਤ ਵਿਚ ਡਾਕਟਰ ਜਤਿੰਦਰ ਰੰਧਾਵਾ ਦੀ ਭੈਣ ਦੇ ਬੇਵੱਕਤ ਅਕਾਲ ਚਲਾਣਾ ਕਰ ਜਾਣ ‘ਤੇ ਸ਼ੋਕ ਪ੍ਰਗਟ ਕੀਤਾ ਗਿਆ ਅਤੇ ਨਾਲ ਹੀ ਪੰਜਾਬੀ ਸਾਹਿਤਕਾਰਾਂ ਵਿੱਚੋ ਕੁੱਝ ਸਤਿਕਾਰ ਯੋਗ ਸਾਥੀਆਂ ਦੇ ਵਿਛੜ ਜਾਣ ਕਾਰਨ ਉਨ੍ਹਾਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਗਏ। ਇਹ ਸਾਹਿਤਕਾਰ ਗੁਰਪਾਲ ਸਿੰਘ ਲਿੱਟ, ਸੰਤੋਖ ਸਿੰਘ ਸੰਤੋਖ, ਮਲਕੀਤ ਸਿੰਘ ਸਨ, ਜਿਹਨਾਂ ਦੇ ਬੇਵਕਤੀ ਅਕਾਲ ਚਲਾਣੇ ਕਾਰਨ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਸ ਪਿੱਛੋਂ ਕਹਾਣੀਕਾਰਾ ਬਲਬੀਰ ਕੌਰ ਸੰਘੇੜਾ ਨੇ ਕਹਾਣੀ ਕਲਾ ਬਾਰੇ ਬਹੁਤ ਹੀ ਖੂਬਸੂਰਤ ਪਰਚਾ ਪੜ੍ਹਿਆ ਜੋ ਸਾਰੇ ਹੀ ਹਾਜ਼ਰ ਲੇਖਕਾਂ ਵਲੋਂ ਬਹੁਤ ਸਲਾਹਿਆ ਗਿਆ। ਕੁਲ ਚਾਰ ਕਹਾਣੀਆਂ ਪੜ੍ਹੀਆਂ ਗਈਆਂ । ਜਿਹਨਾਂ ‘ਤੇ ਭਰਪੂਰ ਵਿਚਾਰ ਚਰਚਾ ਅਤੇ ਉਸਾਰੂ ਟੀਕਾ ਟਿੱਪਣੀ ਹੋਈ ਅਤੇ ਸੁਝਾਅ ਪੇਸ਼ ਕੀਤੇ ਗਏ ।
ਪਹਿਲੀ ਕਹਾਣੀ ਰਛਪਾਲ ਕੌਰ ਵਲੋਂ ਪੜ੍ਹੀ ਗਈ । ਜਿਸ ਦੀ ਸਲਾਹੁਤਾ ਸਾਰੇ ਮੈਂਬਰਾਂ ਵਲੋਂ ਕੀਤੀ ਗਈ ਅਤੇ ਸਾਰੇ ਮੈਂਬਰਾਂ ਨੇ ਰਛਪਾਲ ਕੌਰ ਦੀ ਇਸ ਕਹਾਣੀ ਜਿਸ ਦਾ ਨਾਮ ”ਪੀੜ ਪਰਾਈ” ਸੀ ਨੂੰ ਇਕ ਵਧੀਆ ਕਹਾਣੀ ਆਖ ਨਿਵਾਜ਼ਿਆ। ਇਸ ਕਹਾਣੀ ਦਾ ਵਿਸ਼ਾ ” ਮਾਨਸਿਕ ਸਮਸਿਆਵਾਂ ਤੇ ਪੰਜਾਬੀ ਭਾਈਚਾਰੇ ਦਾ ਰਵੱਈਆ” ਸੀ। ਬਹੁਤ ਜ਼ਹੀਨ ਵਿਸ਼ੇ ਦੀ ਸੋਹਣੀ ਪੇਸ਼ਕਾਰੀ ਸੀ।ઠ
ਦੂਸਰੀ ਕਹਾਣੀ ਸੁੰਦਰਪਾਲ ਰਾਜਾ ਸਾਂਸੀ ਦੀ ”ਇਕ ਰੰਗ ਰੋਵੇ, ਇਕ ਰੰਗ ਹੱਸੇ” ਕਹਾਣੀ ਸੀ ਜੋ ਸਭ ਨੂੰ ਬਹੁਤ ਪਸੰਦ ਆਈ । ਇਹ ਕਹਾਣੀ ਪੰਜਾਬੀ ਸਮਾਜ ਵਿੱਚ ਨਸ਼ਿਆਂ ਦੇ ਵੱਧਦੇ ਪ੍ਰਭਾਵਾਂ ਹੇਠ ਤ੍ਰਾਸਦੀ ਸਹਿੰਦੀ ਇਸਤਰੀ ਜਾਤੀ ਦੀ ਵਿਥਿਆ ਨੂੰ ਬਿਆਨ ਕਰਦੀ ਕਹਾਣੀ ਸੀ। ਜਿਸ ‘ਤੇ ਕਾਫੀ ਵਿਚਾਰ ਚਰਚਾ ਹੋਈ। ਲੇਖਿਕਾ ਨੂੰ ਚੰਗੇ ਸੁਝਾਅ ਵੀ ਪੇਸ਼ ਕੀਤੇ ਗਏ।ઠ
ਤੀਸਰੀ ਕਹਾਣੀ ਜਤਿੰਦਰ ਕੌਰ ਰੰਧਾਵਾ ਦੀ ਸੀ, ਜਿਸ ਦਾ ਸਿਰਲੇਖ ਸੀ ”ਤੇ ਉਹ ਚਲਾ ਗਿਆ”। ਇਹ ਕਹਾਣੀ ਇਸਤਰੀ ਮਨ ਦੀਆਂ ਡੂੰਘੀਆਂ ਪਰਤਾਂ ਨੂੰ ਫੋਲਦੀ ਇਕ ਭਾਵਪੂਰਤ ਕਹਾਣੀ ਸੀ। ਜਿਸ ਨੇ ਹਾਜ਼ਰ ਸਰੋਤਿਆਂ ਪਾਸੋਂ ਚੰਗੀ ਵਾਹ-ਵਾਹ ਖੱਟੀ। ਕਹਾਣੀ ਆਕਾਰ ਵਿੱਚ ਛੋਟੀ ਸੀ ਤੇ ਮਿੰਨੀ ਕਹਾਣੀ ਦੀ ਕਸੌਟੀ ‘ਤੇ ਖ਼ਰੀ ਉੱਤਰਦੀ ਸੰਪੂਰਨ ਕਹਾਣੀ ਸੀ ਜੋ ਅਰਥ ਬੜੇ ਡੂੰਘੇ ਸਿਰਜ ਗਈ।ઠ ਚੋਥੀ ਕਹਾਣੀ, ਕਹਾਣੀਕਾਰ ਸੁਰਿੰਦਰਜੀਤ ਕੌਰ ਵਲੋਂ ਪੜ੍ਹੀ ਗਈ । ਜੋ ਇਕ ਬਹੁਪਰਤੀ ਬੇਹਤਰੀਨ ਕਹਾਣੀ ਸੀ ਅਤੇ ਸਾਰੇ ਹਾਜ਼ਰ ਮੈਬਰਾਂ ਵਲੋ ਉਸ ਉਪਰ ਉਸਾਰੂ ਟੀਕਾ ਟਿੱਪਣੀ ਹੋਈ ਅਤੇ ਸੁਝਾਅ ਵੀ ਪੇਸ਼ ਕੀਤੇ ਗਏ। ਨਵੇਂ ਸਾਲ ਦੀ ਇਸ ਪਹਿਲੀ ਮੀਟਿੰਗ ਵਿੱਚ ਖੂਬ ਰੌਣਕ ਤੇ ਗਹਿਮਾ ਗਹਿਮੀ ਰਹੀ। ਮੀਟਿੰਗ ਦੇ ਅਰਧ-ਵਿਰਾਮ ਵਿੱਚ ਇੰਡੀਆ ਦੇ ਕਹਾਣੀਕਾਰ ਭੋਲਾ ਸਿੰਘ ਸੰਘੇੜਾ ਦੀ ਕਿਤਾਬ ਇਹ ”ਜੰਗ ਕੌਣ ਲੜੇਗਾ” ਨੂੰ ਜੀ ਆਇਆ ਵੀ ਕਿਹਾ ਗਿਆ ਤੇ ਸਾਰੇ ਕਹਾਣੀ ਵਿਚਾਰ ਮੰਚ ਦੇ ਮੈਂਬਰਾਂ ਨੇ ਪੰਜਾਬੀ ਸਾਹਿਤ ਵਿੱਚ ਇਸ ਕਿਤਾਬ ਦਾ ਦਿਲ ਖੋਲ ਕੇ ਸਵਾਗਤ ਕੀਤਾ।”ઠਇਸ ਕਹਾਣੀ ਮੀਟਿੰਗ ਵਿੱਚ ਬਲਬੀਰ ਕੌਰ ਸੰਘੇੜਾ ਅਤੇ ਉਹਨਾਂ ਦੇ ਪਤੀ ਸਤਿਕਾਰਯੋਗ ਮਾਨ ਸੰਘੇੜਾ, ਬਲਰਾਜ ਚੀਮਾ, ਕੁਲਜੀਤ ਮਾਨ, ਮਿੰਨੀ ਗਰੇਵਾਲ, ਰਿੰਟੂ ਭਾਟੀਆ ਸੁਰਜਨ ਜ਼ੀਰਵੀ, ਬਰਜਿੰਦਰ ਗੁਲਾਟੀ, ਮਨਮੋਹਨ ਗੁਲਾਟੀ, ਅਜਾਇਬ ਸਿੰਘ ਟੱਲੇਵਾਲ, ਬਲਦੇਵ ਸਿੰਘ ਦੂੜੇ, ਸ੍ਰੀਮਤੀ ਕੁਲਦੀਪ ਦੂੜੇ, ਕਮਲਜੀਤ ਨੱਤ, ਪਰਮਜੀਤ ਦਿਉਲ, ਸੁੰਦਰ ਪਾਲ ਕੋਰ, ਡਾ. ਜਤਿੰਦਰ ਕੌਰ ਰੰਧਾਵਾ, ਰਛਪਾਲ ਕੌਰ ਗਿੱਲ, ਸੁਰਿੰਦਰਜੀਤ ਕੌਰ, ਸੰਦੀਪ ਕੌਰ, ਬਲਜੀਤ ਧਾਲੀਵਾਲ ਅਤੇ ਪੱਤਰਕਾਰ ਪ੍ਰਤੀਕ ਸਿੰਘ ਵੀ ਸ਼ਾਮਿਲ ਹੋਏ ।

RELATED ARTICLES

ਗ਼ਜ਼ਲ

POPULAR POSTS