ਓਟਵਾ/ਬਿਊਰੋ ਨਿਊਜ਼
ਕੈਨੇਡਾ ਸਰਕਾਰ ਇਕ ਅਜਿਹੇ ਇਮੀਗਰੇਸ਼ਨ ਸਿਸਟਮ ਪ੍ਰਤੀ ਸਮਰਪਿਤ ਹੈ, ਜੋ ਕਿ ਕੈਨੇਡੀਅਨ ਮਿਡਲ ਕਲਾਸ ਨੂੰ ਆਰਥਿਕ ਵਿਕਾਸ ਰਾਹੀਂ ਮਜ਼ਬੂਤ ਕਰੇ ਅਤੇ ਨਵੇਂ ਨਿਵੇਸ਼ ਨੂੰ ਆਕਰਸ਼ਿਤ ਕਰੇ। ਇਸ ਦੇ ਨਾਲ ਹੀ ਇਸ ਦੀ ਵੰਨ-ਸੁਵੰਨਤਾ ਨੂੰ ਸਮਰਥਨ ਅਤੇ ਕੈਨੇਡਾ ਭਰ ‘ਚ ਵਾਈਬ੍ਰੇਂਟ, ਪ੍ਰਭਾਵਸ਼ਾਲੀ ਅਤੇ ਸੰਪੂਰਨ ਭਾਈਚਾਰਿਆਂ ਨੂੰ ਕਾਇਮ ਕਰਨ ‘ਚ ਵੀ ਮਦਦ ਕਰਦਾ ਹੈ।
ਕੈਨੇਡੀਅਨ ਇਮੀਗਰੇਸ਼ਨ ਕੈਨੇਡਾ ਦੀ ਕਹਾਣੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ।
ਸਾਲ ਦਰ ਸਾਲ ਕੈਨੇਡਾ ਇਮੀਗਰੇਸ਼ਨ ਦੀ ਨਵੀਂ ਗਾਥਾ ਲਿਖਦਾ ਗਿਆ। ਵਿਸਤ੍ਰਿਤ ਆਧਾਰ ‘ਤੇ ਕੰਸਲਟੈਂਸ਼ਨ ਦੇ ਨਾਲ ਦੁਨੀਆ ਭਰ ਦੇ ਇਮੀਗਰਾਂਟਸ ਕੈਨੇਡਾ ਆਏ ਅਤੇ ਉਨ੍ਹਾਂ ਨੇ ਵੱਖ-ਵੱਖ ਤਰ੍ਹਾਂ ਕੈਨੇਡਾ ਦੇ ਨਿਰਮਾਣ ‘ਚ ਆਪਣਾ ਯੋਗਦਾਨ ਦਿੱਤਾ। ਸਾਲ 2017 ਲਈ ਨਵੀਂ ਯੋਜਨਾ ਵਧੇਰੇ ਵਿਚਾਰਪੂਰਨ ਅਤੇ ਕੈਨੇਡਾ ਦੀ ਇਮੀਗਰੇਸ਼ਨ ਦੀਆਂ ਲੋੜਾਂ ਨੂੰ ਸਮਝਦਿਆਂ ਤਿਆਰ ਕੀਤੀ ਗਈ ਹੈ। ਇਸ ‘ਚ ਸਾਡੇ ਵਿੱਤੀ ਹਿੱਤਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ।
ਸਾਲ 2017 ‘ਚ ਕੈਨੇਡਾ 3 ਲੱਖ ਪਰਵਾਸੀਆਂ ਦਾ ਸਵਾਗਤ ਕਰੇਗਾ ਅਤੇ ਉਨ੍ਹਾਂ ਨੂੰ ਕੈਨੇਡਾ ‘ਚ ਵੱਸਣ ‘ਚ ਮਦਦ ਕੀਤੀ ਜਾਵੇਗੀ। ਇਹ ਐਲਾਨ ਇਮੀਗਰੇਸ਼ਨ, ਰਫ਼ਿਊਜ਼ੀਆਂ ਅਤੇ ਸਿਟੀਜਨਸ਼ਿਪ ਮੰਤਰੀ ਜਾਨ ਮੈਕੁਲਮ ਵਲੋਂ ਕੀਤੀ ਗਈ। ਸਾਲ 2017 ‘ਚ ਇਮੀਗਰੇਸ਼ਨ ਦੇ ਪੱਧਰ ਹਾਸਲ ਕਰਨ ਨਾਲ ਆਰਥਿਕ ਵਿਕਾਸ ਨੂੰ ਮਜ਼ਬੂਤ ਕੀਤਾ ਜਾ ਸਕੇਗਾ ਅਤੇ ਨਾਲ ਹੀ ਪ੍ਰੋਸੈਸਿੰਗ ‘ਚ ਲੱਗਣ ਵਾਲੇ ਸਮੇਂ ਨੂੰ ਘੱਟ ਕਰਕੇ ਪਰਿਵਾਰ ਨੂੰ ਇਕ ਹੋਣ ਦਾ ਮੌਕਾ ਦਿੱਤਾ ਜਾਵੇਗਾ।
Check Also
ਹਿੰਦੂ ਸਭਾ ਦਾ ‘ਫੂਡ ਬੈਂਕ’ ਸੈਂਕੜੇ ਲੋੜਵੰਦਾਂ ਨੂੰ ਉਮੀਦ ਦਿੰਦਾ ਹੈ
ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ …