-0.6 C
Toronto
Sunday, December 28, 2025
spot_img
Homeਕੈਨੇਡਾਕੌਂਸਲਰ ਗੁਰਪ੍ਰੀਤ ਢਿੱਲੋਂ ਦਾ ਮਤਾ ਕੌਂਸਲ 'ਚ ਖਾਰਜ ਹੋਇਆ

ਕੌਂਸਲਰ ਗੁਰਪ੍ਰੀਤ ਢਿੱਲੋਂ ਦਾ ਮਤਾ ਕੌਂਸਲ ‘ਚ ਖਾਰਜ ਹੋਇਆ

gurpreet-singh-dhillon-copy-copyਬਰੈਂਪਟਨ/ ਬਿਊਰੋ ਨਿਊਜ਼
ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ ਕੌਂਸਲ ਦੇ ਸਾਰੇ ਮਤਿਆਂ ‘ਤੇ ਹੋਣ ਵਾਲੀਆਂ ਵੋਟਾਂ ਨੂੰ ਇਲੈਕਟ੍ਰਾਨਿਕਲੀ ਤੌਰ ‘ਤੇ ਰਿਕਾਰਡ ਕੀਤੇ ਜਾਣ ਦੇ ਮਤੇ ਰਿਕਾਰਡ ਵੋਟਾਂ ਨਾਲ ਖਾਰਜ ਕਰ ਦਿੱਤਾ ਗਿਆ ਹੈ। ਕੌਂਸਲਰ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਮਤਾ ਕੌਂਸਲਰ ਦੀ ਕਾਰਜਪ੍ਰਣਾਲੀ ‘ਚ ਪਾਰਦਰਸ਼ਿਤਾ ਅਤੇ ਜ਼ਿੰਮੇਵਾਰੀਆਂ ਨੂੰ ਤੈਅ ਕਰਨ ਲਈ ਇਸ ਤਰ੍ਹਾਂ ਦੀ ਵਿਵਸਥਾ ਜ਼ਰੂਰੀ ਹੈ। ਇਸ ਨਾਲ ਵੋਟਰਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਆਖ਼ਰਕਾਰ ਕਿਸ ਕੌਂਸਲਰ ਨੇ ਕਿਸ ਦਾ ਸਮਰਥਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਕੌਂਸਲਰਾਂ ਦੀ ਪਛਾਣ ਕੀਤੀ ਜਾ ਸਕੇਗੀ, ਜਿਹੜੇ ਆਪਣੇ ਫ਼ੈਸਲਿਆਂ ਲਈ ਜਵਾਬਦੇਹ ਹੋਣਗੇ। ਇਸ ਮਾਮਲੇ ‘ਤੇ ਸਿਟੀ ਸਟਾਫ਼ ਨੇ ਇਕ ਰਿਪੋਰਟ ਵੀ ਤਿਆਰ ਕੀਤੀ ਹੈ ਅਤੇ ਉਸ ਨੂੰ ਕੌਂਸਲਰ ਢਿੱਲੋਂ ਨੇ ਬੈਠਕ ‘ਚ ਪੇਸ਼ ਕੀਤਾ। ਵੋਟਿੰਗ ਦੌਰਾਨ ਇਸ ਰਿਪੋਰਟ ‘ਤੇ ਮਤੇ ਨੂੰ 92 ਨਾਲ ਖਾਰਜ ਕਰ ਦਿੱਤਾ ਗਿਆ। ਮਤੇ ਦਾ ਸਮਰਥਨ ਸਿਰਫ਼ ਢਿੱਲੋਂ ਅਤੇ ਮਾਰਟਿਨ ਮੇਡੀਅਰ ਨੇ ਕੀਤਾ। ਵਰਤਮਾਨ ਸਮੇਂ ਵੋਟਾਂ ਨੂੰ ਸਿਰਫ਼ ਪਾਸ ਜਾਂ ਫ਼ੇਲ੍ਹ ਦੇ ਤੌਰ ‘ਤੇ ਹੀ ਗਿਣਿਆ ਜਾਂਦਾ ਹੈ ਅਤੇ ਕੌਂਸਲਰ ਦੀ ਮੰਗ ‘ਤੇ ਹੀ ਉਸ ਨੂੰ ਨਾਂਅ ਦੇ ਨਾਲ ਦਰਜ ਕੀਤਾ ਜਾਂਦਾ ਹੈ। ਢਿੱਲੋਂ ਦਾ ਕਹਿਣਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਕੁਝ ਨਵੀਂ ਸ਼ੁਰੂਆਤ ਕਰੀਏ। ਇਸ ਤਰ੍ਹਾਂ ਦਾ ਡਾਟਾਬੇਸ ਤਿਆਰ ਕਰਨਾਂ ਪਵੇਗਾ, ਜਿਸ ‘ਚ ਇਕ ਵਾਸੀ ਇਹ ਪਤਾ ਕਰ ਸਕੇ ਕਿ ਉਸ ਨੇ ਜਿਸ ਕੌਂਸਲਰ ਨੂੰ ਵੋਟ ਦਿੱਤੀ ਸੀ, ਉਸ ਨੇ ਕਿਸ ਮੁੱਦੇ ਨੂੰ ਕਿਸ ਤਰ੍ਹਾਂ ਸਮਰਥਨ ਦਿੱਤਾ। ਮੈਂ ਇਸ ਮਤੇ ਦੇ ਖਾਰਜ ਹੋਣ ਨੂੰ ਲੈ ਕੇ ਬੇਹੱਦ ਨਿਰਾਸ਼ ਹਾਂ।

RELATED ARTICLES
POPULAR POSTS