-1.3 C
Toronto
Thursday, January 22, 2026
spot_img
Homeਕੈਨੇਡਾਰੋਬਰਟ ਪੋਸਟ ਸੀਨੀਅਰਜ਼ ਕਲੱਬਜ਼ ਵਲੋਂ ਲਗਾਇਆ ਨਿਆਗਰਾ ਫਾਲ ਦਾ ਟੂਰ

ਰੋਬਰਟ ਪੋਸਟ ਸੀਨੀਅਰਜ਼ ਕਲੱਬਜ਼ ਵਲੋਂ ਲਗਾਇਆ ਨਿਆਗਰਾ ਫਾਲ ਦਾ ਟੂਰ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਸ਼ਨਿਚਰਵਾਰ ਨੂੰ ਰੋਬਰਟ ਪੋਸਟ ਸੀਨੀਅਰਜ ਕਲੱਬ ਨੇ ਕੈਸੀ ਕੈਂਬਲ ਸੀਨੀਅਰਜ ਕਲੱਬ ਦੇਮੈਂਬਰਾਂ ਨਾਲ ਮਿਲ ਕੇ ਨਿਆਗਰਾ ਫਾਲ ਦੇ ਕੁਦਰਤੀ ਨਜ਼ਾਰੇ ਲੈਣ ਤੇ ਇਥੇ ਹੋ ਰਹੇ ਪੰਜਾਬੀ ਸਭਿਆਚਾਰਕ ਮੇਲੇ ਦੇ ਸੰਗੀਤਕ ਪ੍ਰੋਗਰਾਮ ਨੂੰ ਮਾਨਣ ਲਈ ਸਾਂਝੇ ਟੂਰ ਦਾ ਪ੍ਰਬੰਧ ਕੀਤਾ। ਬਹੁਤ ਉਤਸ਼ਾਹਤ ਹੋਏ ਸੀਨੀਅਰਜ਼, ਸਮੇਂ ਤੋਂ ਪਹਿਲਾਂ ਹੀ ਆਪਣੇ ਜਵਾਨੀ
ਵੇਲੇ ਪੰਜਾਬ ‘ਚ ਮੇਲੇ ਵੇਖਣ ਵੇਲੇ ਦੇ ਚਾਅ ਤੇ ਖੁਸ਼ੀ ਨਾਲ, ਮੁਸਕਰਾਹਟਾਂ ਵੰਡਦੇ ਨਿਸ਼ਚਿਤ ਸਥਾਨ ‘ਤੇ ਪਹੰਚ ਗਏ। ਬਸ ਦੇ ਦੋ ਘੰਟੇ ਦੇ ਸਫਰ ਦੌਰਾਨ, ਲੇਡੀਜ ਨੇ ਪੰਜਾਬੀ ਸਭਿਆਚਾਰ ਦੇ ਵੱਖ-ਵੱਖ, ਗੀਤ ਤੇ ਕਵਿਤਾਵਾਂ ਨੂੰ ਆਪਣੀ ਮਿੱਠੀ ਅਵਾਜ ਵਿੱਚ ਗਾਉਣਾ ਜਾਰੀ ਰੱਖਿਆ। ਇਸ ਲਈ ਦੋ-ਢਾਈ ਘੰਟੇ ਦਾ ਸਫਰ ਪਲਾਂ ਵਿੱਚ ਬੀਤ ਗਿਆ। ਨਿਆਗਰਾ ਫਾਲ ਦੇ ਕੋਲ ਫਲੋਰਲ ਕਲੋਕ ਪਿਕਨਿਕ ਸਪਾਟ ਦੀ ਞੀ ਸੈਲਾਨੀਆਂ ਲਈ ਆਪਣੀ ਹੀ ਖਿੱਚ ਹੈ ਜਿਥੇ ਪਹੁੰਚ ਕੇ ਸੀਨੀਅਰਜ਼ ਨੇ ਆਪਣੇ ਮਿੱਤਰਾਂ ਨਾਲ ਰਲ ਕੇ ਫੋਨ ਕੈਮਰੇ ਦੀ ਰੱਜ ਕੇ ਵਰਤੋਂ ਕਰਦਿਆਂ ਆਪਣੇ ਮਨਭਾਉਦੇ ਅੰਦਾਜ਼ ਵਿੱਚ ਤਸਵੀਰਾਂ ਖਿੱਚ ਕੇਖੁਸ਼ੀ ਦੇ ਪਲਾਂ ਨੂੰ ਯਾਦਗਾਰੀ ਬਣਾਇਆ। ਨਿਆਗਰਾ ਫਾਲ ਪਹੁੰਚਦਿਆਂ ਹੀ ਸੁਹਾਵਣੇ ਮੌਸਮ ਨੇ ਕਰਵਟ ਲਈ ਤੇ ਅਸਮਾਨ ‘ਤੇ ਛਾਏ ਬਦਲਾਂ ‘ਚੋਂ ਬਰੀਕ ਪਾਣੀ ਦੇ ਫੁਹਾਰੇ ਚਲ ਪਏ ਜੋ ਨਿਅਗਰਾ ਫਾਲ ਤੇ ਪਾਣੀ ਦੇ ਡਿੱਗਣ ਨਾਲ ਬਣਦੇ ਤੇ ਹਵਾ ਵਿੱਚ ਉਡਦੇ ਪਾਣੀ ਦੇ ਕਤਰਿਆਂ ਨਾਲ ਇਕ ਮੁੱਕ ਹੋ ਕੇ ਦਿਲਕਸ਼ ਨਜ਼ਾਰਾ ਪੇਸ਼ ਕਰਨ ਲੱਗੇ। ਦੂਜੇ ਪਾਸੇ ਪੰਜਾਬੀ ਮੇਲੇ ਦੀ ਸਟੇਜ ਤੋਂ ਉੱਚੀਆਂ ਹੋ ਰਹੀਆਂ ਮਿੱਠੀਆਂ ਸੰਗੀਤਕ ਧੁਨਾਂ ਕੰਨਾਂ ਵਿੱਚ ਮਿਸਰੀ ਘੋਲ ਰਹੀਆਂ ਸਨ। ਵੱਖ-ਵੱਖ ਕਲੱਬਾਂ ਨਾਲ ਆਏ ਸੀਨੀਅਰਜ਼ ਆਪਣੀਆਂ ਛੋਟੀਆਂ ਛੋਟੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ, ਆਪਣੇ ਸਾਥੀਆਂ ਨਾਲ ਦੁਨੀਆਂ ਦੇ ਇਸ ਸਭ ਤੋਂ ਮਸ਼ਹੂਰ ਅਜੂਬੇ ਦੇ ਅੰਗ ਸੰਗ ਹੋ ਕੇ ਕੁਦਰਤ ਦੇ ਇਸ ਕ੍ਰਿਸ਼ਮੇ ਦੇ ਬਾਰੇ ਬਾਰੇ ਜਾ ਰਹੇ ਸਨ। ਚਾਰੇ ਪਾਸੇ ਸੈਲਾਨੀਆਂ ਦਾ ਇਕ ਤਰ੍ਹਾਂ ਨਾਲ ਹੜ੍ਹ ਆਇਆ ਹੋਇਆ ਸੀ। ਸਟੇਜ ਤੋਂ ਪੰਜਾਬੀ ਦੇ ਮਸ਼ਹੂਰ ਗਾਇਕ ਆਪਣੀਆਂ ਉਚੀਆਂ ਲੰਬੀਆਂ ਹੇਕਾਂ ਨਾਲ ਸਹਿਤਕ ਗੀਤਾਂ ਦੀ ਛੈਬਰ ਲਾ ਰਹੇ ਸਨ। ਚਾਰੇ ਪਾਸੇ ਅਨੰਦਮਈ ਮਹੌਲ ਸੀ ਤੇ ਪੰਜਾਬੀ ਮੇਲਾ ਆਪਣੀ ਚਰਨ ਸੀਮਾ ‘ਤੇ ਪਹੁੰਚ ਚੁੱਕਾ ਸੀ। ਸੀਨੀਅਰਜ਼ ਵਲੋਂ ਅਪਣੇ ਨਾਲ ਲਿਆਂਦੇ ਲੰਚ ਬੈਗ ਹੁਣ ਤੱਕ ਲਗਭਗ ਖਾਲੀ ਹੋ ਚੁੱਕੇ ਸਨ ਤੇ ਬਸ ਦੇ ਵਾਪਸ ਤੁਰਨ ਦਾ ਨਿਸਚਿਤ ਕੀਤਾ ਸਮਾਂ ਵੀ ਨੇੜੇ ਆ ਗਿਆ ਸੀ। ਕਲੱਬਜ਼ ਦੇ ਅਹੁਦੇਦਾਰਾਂ ਵਲੋਂ ਵਾਪਸੀ ਲਈ ਇਸ਼ਾਰੇ ਹੋਣ ਤੇ ਸਨੇਹੇ ਆਉਣ ‘ਤੇ ਵੀ, ਧਰਤੀ ਤੇ ਕੁਦਰਤ ਵੱਲੋਂ ਬਣੇ ਇਸ ਸਵਰਗ ਤੋਂ ਵਾਪਸ ਜਾਣ ਨੂੰ ਕਿਸੇ ਦਾ ਦਿਲ ਨਹੀ ਕਰ ਰਿਹਾ ਸੀ। ਬਸ ਵਿ ੱਚ ਬੈਠੇ ਸੀਨੀਅਰਜ ਖੁਸ਼ ਹੋ ਕੇ ਕਲੱਬ ਦੇ ਪ੍ਰਬੰਧਕਾਂ ਦਾ ਇਸ ਵਧੀਆ ਸਥਾਨ ਤੇ ਟੂਰ ਦਾ ਪ੍ਰਬੰਧ ਕਰਨ ਲਈ ਧੰਨਵਾਦ ਕਰ ਰਹੇ ਸਨ।

RELATED ARTICLES
POPULAR POSTS