-1.9 C
Toronto
Thursday, December 4, 2025
spot_img
Homeਕੈਨੇਡਾਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ ਸਫਲ ਰਹੀ

ਸਾਬਕਾ ਫੌਜੀ ਕਰਮਚਾਰੀਆਂ ਦੀ ਮੀਟਿੰਗ ਸਫਲ ਰਹੀ

ਟੋਰਾਂਟੋ : 25 ਮਈ 2019 ਨੂੰ ਮਿੱਸੀਸਾਗਾ ਦੇ ਨੈਸ਼ਨਲ ਬੈਂਕੁਇੰਟ ਹਾਲ ਵਿਖੇ ਸਾਬਕਾ ਫੌਜੀ ਕਰਮਚਾਰੀਆਂ ਦੀ ਸਾਲਾਨਾ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਰਿਟਾਇਰਡ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਕੀਤੀ। ਖਰਾਬ ਮੌਸਮ ਹੁੰਦਿਆਂ ਵੀ ਮੈਂਬਰਾਂ ਨੇ ਵਧ ਚੜ੍ਹ ਕੇ ਹਾਜ਼ਰੀ ਭਰੀ। ਚਾਹ ਨਾਸ਼ਤੇ ਮਗਰੋਂ ਮੀਟਿੰਗ ਅਰੰਭ ਹੋਈ।
ਸਭ ਤੋਂ ਪਹਿਲਾਂ ਪ੍ਰਧਾਨ ਸਾਹਿਬ ਕਰਨਲ ਗੁਰਮੇਲ ਸਿੰਘ ਸੋਹੀ ਨੇ ਸਭ ਨੂੰ ਜੀ ਆਇਆਂ ਆਖਿਆ। ਸਾਰੇ ਮੈਂਬਰਾਂ ਨੇ ਪੁਲਵਾਮਾ ਵਿਖੇ ਸ਼ਹੀਦ ਹੋਏ ਜਵਾਨਾਂ ਅਤੇ ਇੱਕ ਮੈਂਬਰ ਸੀ.ਪੀ.ਓ.ਹਰਦੀਪ ਸਿੰਘ ਦਿਉਲ ਦੇ ਅਕਾਲ ਚਲਾਣੇ ‘ਤੇ ਇੱਕ ਮਿੰਟ ਲਈ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ। ਜਨਰਲ ਸੈਕਟਰੀ ਕੈਪਟਨ ਰਣਜੀਤ ਸਿੰਘ ਧਾਲੀਵਾਲ ਨੇ ਪਿਛਲੀ ਮੀਟਿੰਗ ਦੀ ਕਾਰਵਾਈ ਪੜ੍ਹ ਕੇ ਸੁਣਾਈ ਅਤੇ ਪੈਸੇ ਧੇਲੇ ਦਾ ਵੇਰਵਾ ਦਿੱਤਾ। ਕੈਪਟਨ ਧਾਲੀਵਾਲ ਨੇ ਪੀ.ਏ. ਸਿਸਟਮ ਅਤੇ ਤੰਬੋਲਾ ਸੈੱਟ ਦਾ ਵੀ ਜ਼ਿਕਰ ਕੀਤਾ ਜੋ ਕਿ ਫੰਡ ‘ਚੋਂ ਖਰੀਦੇ ਗਏ ਨੇ। ਚੇਅਰਮੈਨ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਸਾਰੇ ਮੈਂਬਰਾਂ ਨੂੰ ਜੀ ਆਇਆਂ ਆਖਿਆ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਵਧ ਚੜ੍ਹ ਕੇ ਹਿੱਸਾ ਲੈਣ ਲਈ ਆਖਿਆ। ਉਨ੍ਹਾਂ ਕਰਤਾਰਪੁਰ ਲਾਂਘੇ ਲਈ ਦੋਵਾਂ ਦੇਸ਼ਾਂ ਦੇ ਵਸਨੀਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਸਭ ਨੂੰ ਵਸੀਅਤ ਅਤੇ ਬੀਮਾ ਕਰਵਾਉਣ ਅਤੇ ਰੁੱਖ ਲਾੳਣ ਲਈ ਵੀ ਸਲਾਹ ਦਿੱਤੀ। ਪ੍ਰਧਾਨ ਕਰਨਲ ਗੁਰਮੇਲ ਸਿੰਘ ਸੋਹੀ ਨੇ ਅਪਣੇ ਵਿਚਾਰ ਪਰਗਟ ਕੀਤੇ ਅਤੇ ਇਸ ਸਾਲ ਹੋਣ ਵਾਲੀ ਪਿਕਨਿਕ ਦੀ ਤਾਰੀਖ 20 ਜੁਲਾਈ (ਸਨਿਚਰਵਾਰ) ਨਿਯੁਕਤ ਕੀਤੀ ਗਈ। ਇਹ ਪਿਕਨਿਕ 6355 ਹੈਲੀ ਰੋਡ ਕੈਲੇਡੋਨ ਵਿਖੇ ਹੋਵੇਗੀ ਜਿਸਦੀ ਜਾਣਕਾਰੀ ਜੁਲਾਈ ਦੇ ਪਹਿਲੇ ਹਫਤੇ ਵਿੱਚ ਦਿੱਤੀ ਜਾਵੇਗੀ। ਮੈਂਬਰਾਂ ਦੀ ਸਲਾਹ ਤੇ ਪਿਕਨਿਕ ਸਥਾਨ ਤੇ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ ਅਤੇ ਪੋਰਟੇਬਲ ਟੁਆਇਲਟ ਦਾ ਪ੍ਰਬੰਧ ਕੀਤਾ ਜਾਵੇਗਾ। ਚਾਰ ਸੀਨੀਅਰ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਦੇ ਨਾਮ ਅਤੇ ਜਨਮ ਤਾਰੀਖ ਇਸ ਪ੍ਰਕਾਰ ਹਨ:- 1. ਸੂਬੇਦਾਰ ਗੁਰਦਿਆਲ ਸਿੰਘ ਗਰੇਵਾਲ ਜਨਮ ਤਾਰੀਖ 26 ਜੂਨ 1915
2.ਸੂਬੇਦਾਰ ਪ੍ਰੀਤਮ ਸਿੰਘ ਧਾਲੀਵਾਲ ਜਨਮ ਤਾਰੀਖ 1 ਮਈ 1928
3. ਸੂਬੇਦਾਰ ਗੱਜਣ ਸ਼ਿੰਘ ਮਾਵੀ ਜਨਮ ਤਾਰੀਖ 16 ਸਤੰਬਰ 1930
4. ਸੂਬੇਦਾਰ ਅਵਤਾਰ ਸਿੰਘ ਗਰੇਵਾਲ ਜਨਮ ਤਾਰੀਖ 10 ਨਵੰਬਰ 1931
ਲੇਡੀਜ਼ ਨੇ ਤੰਬੋਲਾ ਅਤੇ ਗਾਣੇ ਵਜਾਣੇ ਦਾ ਅਨੰਦ ਮਾਣਿਆ। ਐਮ.ਪੀ.ਰਮੇਸ਼ਵਰ ਸੰਘਾ ਨੇ ਵੀ ਸ਼ਿਰਕਤ ਕੀਤੀ। ਰਿਟਾਇਰਡ ਮੇਜਰ ਜਨਰਲ ਬੀ.ਪੀ.ਐਸ. ਗਰੇਵਾਲ ਨਵੇਂ ਮੈਂਬਰ ਬਣੇ ਜਿਸ ‘ਤੇ ਸਾਰਿਆਂ ਨੇ ਖੁਸ਼ੀ ਪਰਗਟ ਕੀਤੀ। ਦੁਪਹਿਰ ਦੇ ਖਾਣੇ ਉਪਰੰਤ ਪ੍ਰੋਗਰਾਮ ਸਮਾਪਤ ਹੋਇਆ।
ਚੰਗਾ ਅਤੇ ਲਜ਼ੀਜ਼ ਖਾਣਾ ਬਣਾਉਣ ਲਈ ਬਰਗੇਡੀਅਰ ਨਵਾਬ ਸਿੰਘ ਹੀਰ ਨੇ ਬੈਨਕੁਇੰਟ ਹਾਲ ਦੇ ਸਟਾਫ ਨੂੰ ਸ਼ਾਬਾਸ਼ ਦਿੱਤੀ। ਜਿਨ੍ਹਾਂ ਮੈਂਬਰਾਂ ਦਾ ਜਨਮ ਦਿਨ ਮਈ ਮਹੀਨੇ ਵਿੱਚ ਹੈ ਉਨ੍ਹਾਂ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। – ਲੈ.ਕ. ਨਰਵੰਤ ਸਿੰਘ ਸੋਹੀ 905-741-2666

RELATED ARTICLES
POPULAR POSTS