9.6 C
Toronto
Saturday, November 8, 2025
spot_img
Homeਕੈਨੇਡਾਸੰਜੂ ਗੁਪਤਾ ਨੇ 10 ਕਿਲੋਮੀਟਰ ਦੌੜ 'ਚ ਆਪਣਾ ਪਿਛਲੇ 20 ਸਾਲ ਦਾ...

ਸੰਜੂ ਗੁਪਤਾ ਨੇ 10 ਕਿਲੋਮੀਟਰ ਦੌੜ ‘ਚ ਆਪਣਾ ਪਿਛਲੇ 20 ਸਾਲ ਦਾ ਰਿਕਾਰਡ ਤੋੜਿਆ

ਅਗਲੇ ਦਿਨ ઑਬੈਰੀ ਵਾਟਰਫ਼ਰੰਟ ਹਾਫ਼ ਮੈਰਾਥਨ਼ 2 ਘੰਟੇ 20 ਮਿੰਟ ਵਿਚ ਪੂਰੀ ਕਰਕੇ ਨਾਮਨਾ ਖੱਟਿਆ
ਹੈਮਿਲਟਨ/ਡਾ.ਝੰਡ : ਲੰਘੇ ਸ਼ਨੀਵਾਰ ਹੈਮਿਲਟਨ ਵਿਖੇ ਪਹਿਲੀ ਜੂਨ ਨੂੰ ‘ਸ਼ੌਪਰਜ਼ ਡਰੱਗਮਾਰਟ’ ਵੱਲੋਂ ਕਰਵਾਈ ਗਈ 10 ਕਿਲੋਮੀਟਰ ਅਤੇ 5 ਕਿਲੋਮੀਟਰ ‘ਰੱਨ ਫ਼ਾਰ ਵਿਮੈੱਨ’ ਦੌੜ ਵਿਚ ਲੱਗਭੱਗ 800 ਮਰਦ ਤੇ ਔਰਤ ਦੌੜਾਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਔਰਤਾਂ ਲਈ ਹੋਈ ਇਸ ਦੌੜ ਵਿਚ ਬੇਸ਼ਕ ਬਹੁ-ਗਿਣਤੀ ਔਰਤ ਦੌੜਾਕਾਂ ਦੀ ਸੀ ਪਰ ਫਿਰ ਵੀ ਬਹੁਤ ਸਾਰੇ ਮਰਦ ਦੌੜਾਕਾਂ ਨੇ ਵੀ ਇਸ ਵਿਚ ਉਨ੍ਹਾਂ ਦਾ ਪੂਰਾ ਸਾਥ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿਚ 106 ਦੌੜਾਕਾਂ ਨੇ 10 ਕਿਲੋਮੀਟਰ ਦੌੜ ਵਿਚ ਹਿੱਸਾ ਲਿਆ, ਜਦ ਕਿ ਇਨ੍ਹਾਂ ਤੋਂ ਇਲਾਵਾ ਇਸ ਵਿਚ ਹੋਰ 600 ਤੋਂ ਵਧੀਕ ਦੌੜਾਕ 5 ਕਿਲੋਮੀਟਰ ਦੌੜ ਵਿਚ ਭਾਗ ਲੈਣ ਵਾਲੇ ਸਨ। ਇਨ੍ਹਾਂ ਦੋਹਾਂ ਦੌੜਾਂ ਵਿਚ ਹੀ ਵਿਚ ਵਧੇਰੇ ਗਿਣਤੀ ਔਰਤਾਂ ਦੀ ਸੀ। ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਸੰਜੂ ਗੁਪਤਾ ਜੋ ਕਿ ਹੁਣ ਤੀਕ 15 ਫ਼ੁੱਲ ਮੈਰਾਥਨ ਦੌੜਾਂ, 126 ਹਾਫ਼-ਮੈਰਾਥਨਾਂ ਅਤੇ 100 ਤੋਂ ਵਧੀਕ 10 ਕਿਲੋਮੀਟਰ ਵਾਲੀਆਂ ਦੌੜਾਂ ਵਿਚ ਹਿੱਸਾ ਲੈ ਚੁੱਕਾ ਹੈ, ਹੈਮਿਲਟਨ ਵਿਚ ਹੋਈ 10 ਕਿਲੋਮੀਟਰ ‘ਰੱਨ ਫ਼ਾਰ ਵਿਮੈੱਨ’ ਵਿਚ 106 ਦੌੜਾਕਾਂ ਵਿੱਚੋਂ ਓਵਰਆਲ 46ਵੇਂ ਨੰਬਰ ‘ਤੇ ਰਿਹਾ ਅਤੇ ਉਸ ਨੇ ਇਸ ਵਿਚ ਇਕ ਘੰਟਾ ਇਕ ਮਿੰਟ 55 ਸਕਿੰਟ ਵਿਚ ਸਮਾਂ ਲੈ ਕੇ ਆਪਣਾ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜਿਆ ਹੈ। ਇਸ ਦੌੜ ਵਿਚ ਭਾਗ ਲੈਣ ਵਾਲੇ 12 ਮਰਦ ਦੌੜਾਕਾਂ ਵਿੱਚੋਂ ਉਹ ਸੱਤਵੇਂ ਨੰਬਰ ‘ਤੇ ਆਇਆ ਹੈ। ਇਸ ਤੋਂ ਅਗਲੇ ਹੀ ਦਿਨ 2 ਜੂਨ ਨੂੰ ઑਬੈਰੀ ਵਾਟਰਫ਼ਰੰਟ ਹਾਫ਼-ਮੈਰਾਥਨ਼ਉਸ ਨੇ ਬੈਰੀ ਸ਼ਹਿਰ ਵਿਚ ਹੋਈ ਹਾਫ਼-ਮੈਰਾਥਨ ਵਿਚ ਭਾਗ ਲਿਆ ਅਤੇ ਇਸ ਨੂੰ 2 ਘੰਟੇ 20 ਮਿੰਟ ਵਿਚ ਸਮਾਪਤ ਕਰਕੇ ਸਾਲ 2019 ਵਿਚ ਹੁਣ ਤੀਕ ਭਾਗ ਲੈਣ ਵਾਲੀਆਂ ਹਾਫ਼-ਮੈਰਾਥਨਾਂ ਵਿਚ ਸੱਭ ਤੋਂ ਵਧੀਆ ਸਮਾਂ ਕੱਢਿਆ ਹੈ। ਇਹ ਵੀ ਉਸ ਦਾ ਆਪਣਾ ਹੀ ਰਿਕਾਰਡ ਤੋੜਨ ਵਾਲੀ ਗੱਲ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਅਜੇ ਪਿਛਲੇ ਹਫ਼ਤੇ ਹੀ ਉਸ ਨੇ ਔਟਵਾ ਵਿਚ ਹੋਈਆਂ ਦੋ-ਦਿਨਾਂ 25 ਤੇ 26 ਮਈ ਨੂੰ ਤਿੰਨ ਦੌੜਾਂ 5 ਕਿਲੋਮੀਟਰ, 10 ਕਿਲੋਮੀਟਰ ਅਤੇ ਹਾਫ਼ ਮੈਰਾਥਨ ਵਿਚ ਭਾਗ ਲਿਆ ਸੀ ਅਤੇ ਉੱਥੇ ਉਸ ਨੇ 10 ਕਿਲੋਮੀਟਰ ਦੌੜ ਇਕ ਘੰਟਾ 8 ਮਿੰਟ ਵਿਚ ਪੂਰੀ ਕੀਤੀ ਸੀ। ਇਸ ਤਰ੍ਹਾਂ ਉਸ ਨੇ ਇਸ ਹਫ਼ਤੇ ਹੈਮਿਲਟਨ ਵਿਚ ਉਸ ਨੇ ਇਸ ਦੌੜ ਵਿਚ ਆਪਣੇ ਰਿਕਾਰਡ ਵਿਚ ਲੱਗਭੱਗ 6 ਮਿੰਟਾਂ ਦਾ ਸੁਧਾਰ ਕੀਤਾ ਹੈ ਅਤੇ ઑਬੈਰੀ ਹਾਫ਼ ਮੈਰਾਥਨ਼ ਵਿਚ ਵੀ ਆਪਣਾ ਰਿਕਾਰਡ ਸੁਧਾਰਿਆ ਹੈ। ਟੀ.ਪੀ.ਏ.ਆਰ. ਦੇ ਸਮੂਹ ਮੈਂਬਰ ਸੰਜੂ ਗੁਪਤਾ ਦੀ ਇਸ ਨਵੀਂ ਪ੍ਰਾਪਤੀ ‘ਤੇ ਫ਼ਖ਼ਰ ਮਹਿਸੂਸ ਕਰਦੇ ਹਨ ਅਤੇ ਉਸ ਨੂੰ ਹਾਰਦਿਕ ਮੁਬਾਰਕਬਾਦ ਪੇਸ਼ ਕਰਦੇ ਹਨ।

RELATED ARTICLES
POPULAR POSTS