5.2 C
Toronto
Friday, January 9, 2026
spot_img
Homeਕੈਨੇਡਾਮਿਸੀਸਾਗਾ ਵਿਖੇ ਮੋਟਰਸਾਈਕਲ ਅਤੇ ਜੀਪ ਰੈਲੀ ਕਰਵਾਈ

ਮਿਸੀਸਾਗਾ ਵਿਖੇ ਮੋਟਰਸਾਈਕਲ ਅਤੇ ਜੀਪ ਰੈਲੀ ਕਰਵਾਈ

31000 ਡਾਲਰ ਦੀ ਰਾਸ਼ੀ ਇਕੱਠੀ ਕਰਕੇ ਕੀਤੀ ਦਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ
ਮਨਦੀਪ ਸਿੰਘ ਚੀਮਾ (ਰਾਜਾ) ਚੈਰੀਟੇਬਲ ਫਾਊਂਡੇਸ਼ਨ ਵੱਲੋਂ ਰਾਈਡ ਫਾਰ ਰਾਜਾ ਬੈਨਰ ਹੇਠ ਸਲਾਨਾ ਮੋਟਰ ਸਾਈਕਲ ਅਤੇ ਜੀਪ ਰੈਲੀ ਅਤੇ ਫੰਡ ਰੇਜ਼ਿੰਗ ਸਮਾਗਮ ਮਿਸੀਸਾਗਾ ਵਿਖੇ ਪੀਲ ਚਿਲਡਰਨ ਏਡ ਫਾਊਂਡੇਸ਼ਨ ਦੀ ਨਵੀਂ ਬਿਲਡਿੰਗ ਦੀ ਵੱਡੀ ਪਾਰਕਿੰਗ ਵਿੱਚ ਕਰਵਾਇਆ ਗਿਆ। ਇੱਥੋਂ ਇਕੱਠੀ ਕੀਤੀ ਇਕੱਤੀ ਹਜ਼ਾਰ (31000) ਡਾਲਰ ਲੱਗਭੱਗ 17 ਲੱਖ ਰੁਪਏ ਤੋਂ ਵੀ ਵਧੇਰੇ ਦੀ ਸਾਰੀ ਦੀ ਸਾਰੀ ਰਾਸ਼ੀ ਸਬੰਧਤ ਸੰਸਥਾ ਦੇ ਅਧਿਕਾਰੀਆਂ ਨੂੰ ਦਾਨ ਵਿੱਚ ਦਿੱਤੀ ਗਈ। ਇਹ ਰੈਲੀ ਨਵਦੀਪ ਮੀਕਾ, ਚੀਮਾ ਗਿੱਲ ਅਤੇ ਉਹਨਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਰੇਸ ਵਿੱਚ 65 ਤੋਂ ਵਧੇਰੇ ਵੱਖ-ਵੱਖ ਕਲੱਬਾਂ ਨਾਲ ਸਬੰਧਤ ਮੋਟਰਸਾਈਕਲ ਸਵਾਰਾਂ ਅਤੇ 15 ਦੇ ਕਰੀਬ ਜੀਪ ਸਵਾਰਾਂ ਨੇ ਹਿੱਸਾ ਲਿਆ। ਜਿਹਨਾਂ ਨੂੰ ਨਿਯਮਾਂ ਅਹਿਤ ਬਣਾਏ ਵੱਖ-ਵੱਖ ਨਿਰਧਾਰਤ ਰੂਟਾਂ ‘ਤੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿਧਾਇਕ ਅਮਰਜੋਤ ਸਿੰਘ ਸੰਧੂ, ਦੀਪਕ ਆਨੰਦ, ਨੀਨਾ ਟਾਂਗਰੀ, ਮਿਸੀਸਾਗਾ ਦੀ ਮੇਅਰ ਬੋਨੀ ਕਰੌਂਬੀ, ਬਰੈਂਪਟਨ ਦੇ ਸਿਟੀ ਕੌਂਸਲਰ ਹਰਕੀਰਤ ਸਿੰਘ, ਟੋਰਾਂਟੋ ਯੁਨੀਵਰਸਿਟੀ ਤੋਂ ਕ੍ਰਿਸਟੀਨਾ ਮਨਦੀਪ ਚੀਮਾ ਦੇ ਪਰਿਵਾਰਕ ਮੈਂਬਰ, ਪ੍ਰਭਸਰੂਪ ਸਿੰਘ ਗਿੱਲ, ਭੂਪਿੰਦਰ ਸਿੰਘ ਚੀਮਾ ਸਮੇਤ ਪੀਲ ਪੁਲਿਸ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਜਿਹਨਾਂ ਨੇ ਬੋਲਦਿਆਂ ਆਖਿਆ ਕਿ ਸਵਰਗੀ ਮਨਦੀਪ ਸਿੰਘ ਚੀਮਾ ਉਰਫ ਰਾਜਾ ਦੀ ਯਾਦ ਵਿੱਚ ਬਣਾਈ ਗਈ ਇਹ ਸੰਸਥਾ ਪਿਛਲੇ ਕਈ ਸਾਲ ਤੋਂ ਜੋ ਲੋਕ ਭਲਾਈ ਦੇ ਕੰਮਾਂ ਲਈ ਮੋਹਰੀ ਰੋਲ ਅਦਾ ਕਰ ਰਹੀ ਹੈ ਉਹ ਅਤਿ ਸ਼ਲਾਘਾਯੋਗ ਹੈ। ਇਸ ਮੌਕੇ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਨੇ ਟੈਲੀਫੋਨ ਸਪੀਕਰ ਤੇ ਪ੍ਰਬੰਧਕਾਂ ਨੂੰ ਇਸ ਚੰਗੇ ਕਾਰਜ ਲਈ ਵਧਾਈ ਦਿੱਤੀ ਅਤੇ ਹਰ ਤਰ੍ਹਾਂ ਦਾ ਭਰੋਸਾ ਦੇਣ ਦਾ ਵਾਅਦਾ ਵੀ ਕੀਤਾ। ਸਮਾਗਮ ਦੌਰਾਨ ਜਿੱਥੇ ਚਾਹ ਪਾਣੀ ਅਤੇ ਦੁਪਿਹਰ ਦੇ ਖਾਣੇ ਦਾ ਪੂਰਾ ਪ੍ਰਬੰਧ ਸੀ ਉੱਥੇ ਹੀ ਰੇਸ ਦੇ ਜੇਤੂਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

RELATED ARTICLES
POPULAR POSTS