ਸਥਾਨਕ ਫੈਸਟੀਵਲ ਅਤੇ ਆਯੋਜਨਾਂ ਦੀ ਮਦਦ ਨਾਲ ਨਵੇਂ ਰੋਜ਼ਗਾਰ ਪੈਦਾ ਹੋਣਗੇ, ਬਾਈਬ੍ਰੇਂਟ ਕਮਿਊਨਿਟੀਜ਼ ਦਾ ਨਿਰਮਾਣ ਹੋਵੇਗਾ
ਬਰੈਂਪਟਨ/ਬਿਊਰੋ ਨਿਊਜ਼ : ਓਟਾਰੀਓ-ਮਿਸੀਸਾਗਾ ਅਤੇ ਬਰੈਂਪਟਨ ਸਾਊਣ ‘ਚ ਹੋਣ ਵਾਲੇ ਆਯੋਜਨਾਂ ਨੂੰ ਓਨਟਾਰੀਓ ਆਪਣਾ ਸਮਰਥਨ ਦੇਵੇਗਾ ਅਤੇ ਇਸ ਨਾਲ ਏਰੀਆ ‘ਚ ਟੂਰਿਜ਼ਮ ਨੂੰ ਉਤਸ਼ਾਹਿਤ ਮਿਲੇਗਾ ਅਤੇ ਨਵੇਂ ਰੋਜ਼ਗਾਰ ਵੀ ਪੈਦਾ ਹੋਣਗੇ। ਓਨਟਾਰੀਓ ਨਿਵਾਸੀਆਂ ਅਤੇ ਟੂਰਿਸਟ ਨੂੰ ਇਸ ਪ੍ਰੋਗਰਾਮ ਨਾਲ ਓਨਟਾਰੀਓ ਦੇ ਬਾਰੇ ‘ਚ ਹੋਰ ਕਾਫ਼ੀ ਕੁਝ ਜਾਨਣ ਦਾ ਮੌਕਾ ਮਿਲੇਗਾ। ਮਿਸੀਸਾਗਾ-ਬਰੈਂਪਟਨ ਸਾਊਣ ਨਾਲ ਐਮਪੀਪੀ ਅਮ੍ਰਿਤ ਮਾਂਗਟ ਨੇ ਕਿਹਾ ਕਿ ਸੈਲੀਬ੍ਰੇਟ ਓਨਟਾਰੀਓ ਪ੍ਰੋਗਰਾਮ ਦੇ ਤਹਿਤ ਕ੍ਰਾਸਗੁਆ ਫੈਸਟੀਵਲ ‘ਚ ਵੱਖ-ਵੱਖ ਭੋਜਨਾਂ ਨੂੰ ਤਿਆਰ ਕਰਨ ਦਾ ਆਯੋਜਨ ਹੈ। ਇਸ ‘ਚ ਸ਼ੈਫ ਅਤੇ ਹੋਰ ਲੋਕ ਵੀ ਇਕ ਦੂਜੇ ਦਾ ਮੁਕਾਬਲਾ ਕਰਨਗੇ। ਉਥੇ ਲੈਂਡਮਾਰਕ ਸਪੋਰਟ ਗਰੁੱਪ ਮਿਸੀਸਾਗਾ ਮੈਰਾਥਨ ਨੂੰ ਸਪੋਰਟ ਕਰੇਗਾ। ਇਸ ‘ਚ ਸਟਾਰ ਐਂਡ ਫਿਨਿਸ਼ ਲਾਈਨ ਸਟੱਕਚਰ ਅਪਗ੍ਰੇਟ, ਮੋਬਾਇਲ ਐਪ ਟ੍ਰੈਕਿੰਗ, ਸਾਈਨ ਮੇਕਿੰਗ, ਆਨ ਕੋਰਸ ਇੰਟਰਟੇਨਮੈਂਟ ਅਤੇ ਟਾਈਮਿੰਗ ਐਨਹਾਸਮੈਂਟ ਸ਼ਾਮਿਲ ਹੈ। ਇਸ ਸਾਲ ਰਾਜ 328 ਫੈਸਟੀਵਲ ਅਤੇ ਪ੍ਰੋਗਰਾਮਾਂ ਦਾ ਸਮਰਥਨ ਕਰ ਰਿਹਾ ਹੈ ਅਤੇ ਇਤਿਹਾਸ ‘ਚ ਸਭ ਤੋਂ ਜ਼ਿਆਦਾ ਹੈ।ਇਸ ਨਾਲ ਓਨਟਾਰੀਓ ‘ਚ ਵਿਰਾਸਤ, ਹੈਰੀਟੇਜ ਅਤੇ ਕਲਚਰ ਨੂੰ ਉਤਸ਼ਾਹਿਤ ਕਰਨ ‘ਚ ਮਦਦ ਮਿਲੇਗੀ। ਇਸ ਸਾਲ 198 ਫੈਸਟੀਵਲ ਅਤੇ ਪ੍ਰੋਗਰਾਮਾਂ ਨੂੰ ਮਦਦ ਮਿਲੀ ਹੈ ਅਤੇ ਇਸ ਨਾਲ ਰੂਰਲ ਅਤੇ ਨਾਰਦਨ ਏਰੀਆ ‘ਚ ਵੀ ਜ਼ਿਆਦਾ ਲੋਕ ਆਉਣਗੇ। ਇਸ ਨਾਲ ਟੂਰਿਜ਼ਮ ਨੂੰ ਇਨ੍ਹਾਂ ਖੇਤਰਾਂ ਦੀ ਵਿਰਾਸਤ ਦਾ ਆਨੰਦ ਲੈਣ ਦਾ ਮੌਕਾ ਮਿਲੇਗਾ। ਮਾਂਗਟ ਨੇ ਕਿਹਾ ਕਿ ਘੱਟ ਤਨਖਾਹ ਵੇਤਨ ਨੂੰ ਉਚ ਕਰਨ ਤੋਂ ਲੈ ਕੇ ਕੰਮ ਕਰਨ ਦਾ ਮਾਹੌਲ ਵੀ ਵਧੀਆ ਬਣਾਇਆ ਗਿਆ ਹੈ।
Check Also
ਸਿੱਖ ਚਿੰਤਕ ਭਾਈ ਹਰਪਾਲ ਸਿੰਘ ਲੱਖਾ ਦਾ ਪੰਥਕ ਸਨਮਾਨਾਂ ਤੇ ਜੈਕਾਰਿਆ ਨਾਲ ਹੋਇਆ ਸਸਕਾਰ
ਕੈਨੇਡਾ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪੰਥਕ ਵਿਦਵਾਨ ਨੂੰ ਭਾਵ-ਭਿੰਨੀ ਸ਼ਰਧਾਂਜਲੀ ਐਬਸਫੋਰਡ/ਬਿਊਰੋ ਨਿਊਜ਼ : ਸਿੱਖ ਵਿਦਵਾਨ …