Breaking News
Home / ਕੈਨੇਡਾ / ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ‘ਗਾਲਾ ਨਾਈਟ’ 1 ਦਸੰਬਰ ਨੂੰ

ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ‘ਗਾਲਾ ਨਾਈਟ’ 1 ਦਸੰਬਰ ਨੂੰ

ਬਰੈਂਪਟਨ/ਡਾ. ਝੰਡ
ਮਹਿੰਦਰ ਸਿੰਘ ਆਹਲੂਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ 1 ਦਸੰਬਰ 2017 ਦਿਨ ਸ਼ੁੱਕਰਵਾਰ ਨੂੰ ਸ਼ਾਮ ਦੇ 6.00 ਵਜੇ ਤੋਂ ਰਾਤ ਦੇ 11.00 ਵਜੇ ਤੱਕ ‘ਡਰੀਮਜ਼ ਕਨਵੈੱਨਸ਼ਨ ਸੈਂਟਰ’ ਬਰੈਂਪਟਨ ਵਿਖੇ ਸ਼ਾਨਦਾਰ ‘ਗਾਲਾ-ਨਾਈਟ’ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਜ਼ਾਇਕੇਦਾਰ ਸਨੈਕਸ ਦੇ ਨਾਲ ਸਵਾਦਲਾ ਡਿਨਰ ਪਰੋਸਿਆ ਜਾਵੇਗਾ। ਇਸ ਗਾਲਾ-ਨਾਈਟ ਦੇ ਸਾਰੇ ਪ੍ਰਬੰਧ ਐਸੋਸੀਏਸ਼ਨ ਦੇ ਪ੍ਰਧਾਨ ਟੌਮੀ ਵਾਲੀਆ, ਈਵੈਂਟ ਮੈਨੇਜਰ ਕਿੰਗ ਵਾਲੀਆ, ਸਤਿੰਦਰ ਜੱਜ, ਰਮਨਜੀਤ ਰੇਖੀ ਅਤੇ ਵਿਸ਼ ਵਾਲੀਆ ਵੱਲੋਂ ਕੀਤੇ ਜਾ ਰਹੇ ਹਨ। ਸਮਾਗ਼ਮ ਦੇ ਮੁੱਖ-ਆਕਰਸ਼ਣ ਗੀਤ-ਸੰਗੀਤ, ਭੰਗੜਾ, ਗਿੱਧਾ, ਜਾਗੋ ਆਦਿ ਹੋਣਗੇ। ਇਸ ਮੌਕੇ ਨਵ-ਜੰਮੇਂ ਬੱਚਿਆਂ ਅਤੇ ਨਵੇਂ-ਵਿਆਹੇ ਜੋੜਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗ਼ਮ ਵਿਚ ਆਹਲੂਵਾਲੀਆ ਪਰਿਵਾਰ ਆਪਣੇ ਨਾਲ ਆਪਣੇ ਦੋਸਤਾਂ-ਮਿੱਤਰਾਂ ਨੂੰ ਵੀ ਲਿਆ ਸਕਦੇ ਹਨ। ਗਾਲਾ-ਨਾਈਟ ਬਾਰੇ ਹੋਰ ਜਾਣਕਾਰੀ ਲਈ ਟੌਮੀ ਵਾਲੀਆਂ ਨੂੰ 647-242-8100, ਕਿੰਗ ਵਾਲੀਆ ਨੂੰ 647-804-4122, ਸਤਿੰਦਰ ਜੱਜ ਨੂੰ 416-471-1371 ਜਾਂ ਰਮਨਦੀਪ ਰੇਖੀ ਨੂੰ 416-564-7270 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ

ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …