ਬਰੈਂਪਟਨ/ਡਾ. ਝੰਡ : 7 ਜੂਨ ਨੂੰ ਹੋਣ ਵਾਲੀਆਂ ਓਨਟਾਰੀਓ ਪਾਰਲੀਮੈਂਟ ਚੋਣਾਂ ਲਈ ਮੈਦਾਨ ਭਖ਼ਣਾ ਸ਼ੁਰੂ ਹੋ ਗਿਆ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਉਹ ਆਪਣੇ ਸਮੱਰਥਕਾਂ ਨਾਲ ਚੋਣ-ਮੈਦਾਨ ਵਿਚ ਡੱਟਦੇ ਜਾ ਰਹੇ ਹਨ। ਏਸੇ ਸਿਲਸਿਲੇ ਵਿਚ ਹੀ ਲੰਘੇ ਦਿਨੀਂ ਪੀ.ਸੀ. ਪਾਰਟੀ ਵੱਲੋਂ ਬਰੈਂਪਟਨ-ਵੈੱਸਟ ਰਾਈਡਿੰਗ ਲਈ ਆਪਣੇ ਉਮੀਦਵਾਰ ਅਮਰਜੋਤ ਸੰਧੂ ਦੇ ਨਾਂ ਦਾ ਐਲਾਨ ਕੀਤਾ ਗਿਆ ਸੀ ਅਤੇ ਬੀਤੇ ਸ਼ਨੀਵਾਰ 21 ਅਪ੍ਰੈਲ ਨੂੰ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਬੋਵੇਰਡ ਡਰਾਈਵ ਅਤੇ ਹਾਈ-ਵੇਅ 10 ਦੇ ਨਜ਼ਦੀਕ ‘ਬਰੈਂਪਟਨ ਬੈਂਕੁਇਟ ਹਾਲ’ ਵਿਚ ਸ਼ਾਨਦਾਰ ‘ਫੰਡ ਰੇਜ਼ਿੰਗ ਲੰਚ’ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਉਨ੍ਹਾਂ ਦੀ ਰਾਈਡਿੰਗ ਦੇ ਵਾਸੀ ਅਤੇ ਸਮੱਰਥਕ ਸ਼ਾਮਲ ਹੋਏ।
ਇੱਥੇ ਇਹ ਜ਼ਿਕਰਯੋਗ ਹੈ ਕਿ ਬਰੈਂਪਟਨ-ਵੈੱਸਟ ਤੋਂ ਪੀ.ਸੀ. ਪਾਰਟੀ ਦਾ ਇਹ 33 ਸਾਲਾ ਨੌਜੁਆਨ ਉਮੀਦਵਾਰ ਅਮਰਜੋਤ ਸੰਧੂ ਅੰਮ੍ਰਿਤਸਰ ਜ਼ਿਲੇ ਦੇ ਕਸਬਾ ਰਈਆ ਦੇ ਨੇੜੇ ਪਿੰਡ ਭਲਾਈਪੁਰ ਦਾ ਜੰਮਪਲ ਹੈ ਅਤੇ ਉੱਤੇ ਪੰਜਾਬ ਤੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਤੋਂ ਕੰਪਿਊਟਰ ਸਾਇੰਸ ਐਂਡ ਇੰਜੀਨੀਈਰਿੰਗ ਗਰੈਜੂਏਸ਼ਨ ਕਰਨ ਉਪਰੰਤ 2008 ਵਿਚ ਇਕ ਵਿਦਿਆਰਥੀ ਵਜੋਂ ਪੰਜਾਬ ਤੋਂ ਇੱਥੇ ਅੰਤਰ-ਰਾਸ਼ਟਰੀ ਵਿਦਿਆਰਥੀ ਵਜੋਂ ਪੜ੍ਹਾਈ ਕਰਨ ਲਈ ਆਇਆ। ਇੱਥੇ ਆ ਕੇ ਉਸ ਨੇ ਵਾਇਰਲੈੱਸ ਨੈੱਟਵਰਕਿੰਗ ਵਿਚ ਪੋਸਟ ਗਰੈਜੂਏਸ਼ਨ ਕੀਤੀ। ਉਪਰੰਤ, ‘ਬਰੌਡ ਕੁਨੈੱਕਟ’ ਕੰਪਨੀ ਵਿਚ ਚਾਰ ਸਾਲ ਨੌਕਰੀ ਕੀਤੀ ਅਤੇ ਇਸ ਤੋਂ ਬਾਅਦ ਰੀਅਲ ਅਸਟੇਟ ਦੇ ਕਿੱਤੇ ਨਾਲ ਜੁੜ ਕੇ ‘ਰਾਇਲ ਲੀਪੇਜ ਫ਼ਲਾਵਰਸਿਟੀ’ ਨਾਲ ਲੱਗਭੱਗ ਤਿੰਨ ਸਾਲ ਕੰਮ ਕੀਤਾ। ਇਸ ਫ਼ੰਡ-ਰੇਜ਼ਿੰਗ ਲੰਚ ਵਿਚ ਰਣਜੀਤ ਸਿੰਘ ਰੰਧਾਵਾ, ਸੁਰਜੀਤ ਸਿੰਘ ਸੰਧੂ, ਜਗਦੀਪ ਸਿੰਘ ਸੰਧੂ, ਹਰਕੀਰਤ ਸਿੰਘ ਖੰਗੂੜਾ, ਰੁਪਿੰਦਰ ਸਿੰਘ ਢਿੱਲੋਂ, ਐਡਵੋਕੇਟ ਮੁਰਾਰੀ ਲਾਲ, ਬਰਿੱਜ ਲਾੱਅ ਆਫ਼ਿਸ ਤੋਂ ਮਿਸਟਰ ਮਹਾਜਨ, ਐਡਵੋਕੇਟ ਹਰਿੰਦਰ ਧਾਲੀਵਾਲ, ਐਡਵੋਕੇਟ ਚਮਨ ਲਾਲ ਸਿੰਗਲਾ, ਐਡਵੋਕੇਟ ਰਵੀ ਮਾਨ, ਪਰਮਜੀਤ ਸਿੰਘ, ਨਿਰਮਲ ਸਿੰਘ ਬਰਾੜ, ਇਕਬਾਲ ਸਿੰਘ ਭੰਗੂ, ਗਗਨਦੀਪ ਬੋਪਾਰਾਏ, ਵਿਕਰਮਜੀਤ ਰੰਧਾਵਾ, ਨੁਪਿੰਦਰ ਸਿੰਘ ਰੰਧਾਵਾ, ਬਿਕਰਮਜੀਤ ਸਿੰਘ, ਰੁਪਿੰਦਰ ਸਿੰਘ ਢਿੱਲੋਂ, ਸਵਿੰਦਰ ਸਿੰਘ ਜਵੰਦਾ ਤੇ ਕਈ ਹੋਰ ਸ਼ਾਮਲ ਹੋਏ।
Home / ਕੈਨੇਡਾ / ਬਰੈਂਪਟਨ-ਵੈੱਸਟ ਪੀ.ਸੀ. ਐਸੋਸੀਏਸ਼ਨ ਵੱਲੋਂ ਆਪਣੇ ਉਮੀਦਵਾਰ ਅਮਰਜੋਤ ਸੰਧੂ ਲਈ ਕੀਤਾ ਗਿਆ ‘ਫ਼ੰਡ-ਰੇਜ਼ਿੰਗ ਲੰਚ’
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …